19 ਸਾਲ ਦੀ ਉਮਰ 'ਚ ਆਫਤਾਬ ਨੇ ਦਿੱਤੀ ਸੀ ਸੁਪਰਹਿਟ ਫਿਲਮ, ਜਿਉਂਦਾ ਹੈ ਸ਼ਾਹੀ ਜ਼ਿੰਦਗੀ

6/25/2018 12:59:19 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਆਫਤਾਬ ਸ਼ਿਵਦਾਸਾਨੀ ਦਾ ਜਨਮ 25 ਜੂਨ, 1978 ਨੂੰ ਮੁੰਬਈ 'ਚ ਹੋਇਆ ਸੀ। ਆਫਤਾਬ ਨੇ ਬਤੌਰ ਚਾਈਲਡ ਆਰਟਿਸਟ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਪਹਿਲੀ ਵਾਰ ਉਸ ਨੂੰ 14 ਸਾਲ ਦੀ ਉਮਰ 'ਚ ਇਕ ਬੇਬੀ ਪ੍ਰੋਡਕਟ ਦੇ ਵਿਗਿਆਪਨ 'ਚ ਦੇਖਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਕਈ ਕੰਪਨੀਆਂ ਦੇ ਵਿਗਿਆਪਨ 'ਚ ਕੰਮ ਕੀਤਾ। ਫਿਲਮਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਫਤਾਬ ਅਨਿਲ ਕਪੂਰ ਦੀ ਸੁਪਰਹਿਟ ਫਿਲਮ 'ਮਿਸਟਰ ਇੰਡੀਆ' 'ਚ ਨਜ਼ਰ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਫਿਲਮ 'ਸ਼ਹਿੰਸ਼ਾਹ' 'ਚ ਅਮਿਤਾਭ ਬਚਨ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਹ 'ਅਵਲ ਨੰਬਰ', 'ਚਾਲਬਾਜ਼' ਅਤੇ 'ਇਨਸਾਨੀਅਤ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਸਨ।

PunjabKesari
ਸਾਲ 1999 'ਚ ਆਫਤਾਬ ਸ਼ਿਵਦਾਸਾਨੀ ਨੇ ਸਿਰਫ 19 ਸਾਲ ਦੀ ਉਮਰ 'ਚ ਰਾਮਗੋਪਾਲ ਵਰਮਾ ਦੀ ਫਿਲਮ 'ਮਸਤ' ਨਾਲ ਡੈਬਿਉੂ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਦੇ ਆਪੋਜ਼ਿਟ ਉਰਮਿਲਾ ਮਾਤੋਂਡਕਰ ਨਜ਼ਰ ਆਈ। ਫਿਲਮ ਸੁਪਰਹਿਟ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬੈਸਟ ਮੇਲ ਡੈਬਿਊ ਐਵਾਰਡ ਮਿਲਿਆ। 'ਮਸਤ', 'ਕਸੂਰ' ਅਤੇ 'ਹੰਗਾਮਾ' ਵਰਗੀਆਂ ਫਿਲਮਾਂ ਤੋਂ ਇਲਾਵਾ ਉਨ੍ਹਾਂ ਦੀਆਂ ਬਾਕੀ ਫਿਲਮਾਂ ਕੋਈ ਖਾਸ ਕਮਾਲ ਨਹੀਂ ਦਿਖਾ ਸਕੀਆਂ। ਇਸ ਤੋਂ ਬਾਅਦ ਉਨ੍ਹਾਂ 'ਲਵ ਕੇ ਲੀਏ ਕੁਝ ਭੀ ਕਰੇਗਾ', 'ਪਿਆਰ ਇਸ਼ਕ ਔਰ ਮੁਹੱਬਤ', 'ਕੋਈ ਮੇਰੇ ਦਿਲ ਸੇ ਪੁੱਛੇ', 'ਅਵਾਰਾ ਪਾਗਲ ਦੀਵਾਨਾ' ਅਤੇ 'ਪਿਆਸਾ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਸਨ।

PunjabKesari
ਜਦੋਂ ਆਫਤਾਬ ਦੀਆਂ ਫਿਲਮਾਂ ਇਕ ਤੋਂ ਬਾਅਦ ਇਕ ਫਲਾਪ ਹੋਣ ਲੱਗੀਆਂ ਤਾਂ ਉਨ੍ਹਾਂ ਐਡਲਟ ਫਿਲਮਾਂ ਦਾ ਸਹਾਰਾ ਲਿਆ। ਭਾਵੇਂ ਆਫਤਾਬ ਦਾ ਫਿਲਮੀ ਕਰੀਅਰ ਕੋਈ ਖਾਸ ਨਹੀਂ ਰਿਹਾ ਪਰ ਪ੍ਰੋਡਕਸ਼ਨ ਹਾਊਸ ਅਤੇ ਦੂਜੇ ਇਵੈਂਟ ਰਾਹੀਂ ਉਹ ਸਾਲ 'ਚ 3 ਕਰੋੜ ਕਮਾ ਲੈਂਦੇ ਸਨ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਕੁੱਲ ਸੰਪਤੀ ਕਰੀਬ 51 ਕਰੋੜ ਹੈ। ਮੁੰਬਈ 'ਚ ਉਨ੍ਹਾਂ ਦਾ ਖੁਦ ਦਾ ਆਲੀਸ਼ਾਨ ਅਪਾਰਟਮੈਂਟ ਹੈ। ਇਸ ਤੋਂ ਇਲਾਵਾ ਆਫਤਾਬ ਨੂੰ ਗੱਡੀਆਂ ਦਾ ਕਾਫੀ ਸ਼ੌਕ ਹੈ। ਸੂਤਰਾਂ ਮੁਤਾਬਕ ਉਨ੍ਹਾਂ ਕੋਲ ਆਡੀ ਆਰ ਐੱਸ 5 (1. 09 ਕਰੋੜ) ਅਤੇ BMW x6 (1.22 ਕਰੋੜ) ਹੈ।

PunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News