ਪੰਜਾਬੀ ਕੁੜੀ ''ਤੇ ਆਇਆ ਸੀ ਆਫਤਾਬ ਦਾ ਦਿਲ, ਇਸ ਵਜ੍ਹਾ ਕਰਕੇ ਕਰਵਾਇਆ ਸੀ ਦੂਜਾ ਵਿਆਹ

6/6/2020 11:17:40 AM

ਮੁੰਬਈ (ਬਿਊਰੋ) — 'ਗ੍ਰੇਟ ਗ੍ਰੈਂਡ ਮਸੀ', 'ਕਯਾ ਕੂਲ ਹੈਂ ਹਮ -3', 'ਕਮਬਖ਼ਤ ਇਸ਼ਕ', 'ਡੈਡੀ ਕੂਲ' ਸਣੇ ਕਈ ਫ਼ਿਲਮਾਂ 'ਚ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਆਫਤਾਬ ਸ਼ਿਵਦਸਾਨੀ ਨੇ ਬੀਤੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਲਾਈਫ ਪਾਟਨਰ ਲਈ ਬਹੁਤ ਹੀ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਵਿਆਹ ਵਾਲੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, ''ਜੇ ਮੈਨੂੰ ਮੇਰੀ ਜ਼ਿੰਦਗੀ ਦੁਬਾਰਾ ਜਿਉਣਾ ਪਵੇ ਤਾਂ ਮੈਂ ਤੈਨੂੰ ਜਲਦੀ ਲੱਭ ਲਵਾਂਗਾ... ਮੈਰਿਜ ਐਨੀਵਰਸਰੀ ਮੇਰੇ ਪਿਆਰ ਤੇ ਹਰ ਦਿਨ ਹੋਰ ਵਧੀਆ ਹੋਵੇ।'' ਇਸ ਪੋਸਟ 'ਤੇ ਪ੍ਰਸ਼ੰਸਕਾਂ ਅਤੇ ਬਾਲੀਵੁੱਡ ਉਦਯੋਗ ਦੇ ਸਿਤਾਰੇ ਕੁਮੈਂਟਸ ਕਰਕੇ ਜੋੜੇ ਨੂੰ ਮੈਰਿਜ ਐਨੀਵਰਸਰੀ ਦੀਆਂ ਮੁਬਾਰਕਾਂ ਦੇ ਰਹੇ ਹਨ।

ਸਾਲ 2017 ਆਫਤਾਬ ਸ਼ਿਵਦਸਾਨੀ ਆਪਣੇ ਦੂਜਾ ਵਿਆਹ ਕਰਕੇ ਚਰਚਾ 'ਚ ਆ ਗਏ ਸੀ। ਜੀ ਹਾਂ ਉਨ੍ਹਾਂ ਨੇ ਇੱਕ ਪੰਜਾਬੀ ਕੁੜੀ ਦੇ ਨਾਲ ਹੀ ਦੋ ਵਾਰ ਵਿਆਹ ਰਚਾਇਆ ਸੀ। ਉਨ੍ਹਾਂ ਨੇ ਸਾਲ 2014 'ਚ ਨਿਨ ਦੁਸਾਂਝ ਨਾਲ ਕੋਰਟ ਮੈਰਿਜ ਕਰਵਾਈ ਸੀ।

ਵਿਆਹ ਤੋਂ ਤਿੰਨ ਸਾਲ ਬਾਅਦ ਉਨ੍ਹਾਂ ਨੇ ਸ੍ਰੀਲੰਕਾ 'ਚ ਦੁਬਾਰਾ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਿਲ ਹੋਈਆਂ ਸਨ। ਦੱਸ ਦੇਈਏ ਨਿਨ ਦੁਸਾਂਝ ਅਦਾਕਾਰ ਕਬੀਰ ਬੇਦੀ ਦੀ ਸਾਲੀ ਲੱਗਦੀ  ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News