ਦੇਵੋਲੀਨਾ ਨੂੰ ਮਹਿੰਗਾ ਪਿਆ ਸ਼ਹਿਨਾਜ਼ ਨਾਲ ਪੰਗਾ, ਕਰਵਾਇਆ ਮਾਮਲਾ ਦਰਜ
4/2/2020 3:02:16 PM

ਜਲੰਧਰ (ਵੈੱਬ ਡੈਸਕ) - ਟੀ. ਵੀ. ਅਦਾਕਾਰਾ ਦੇਵੋਲੀਨਾ ਭੱਟਾਚਾਰੀਆ ਕਾਫੀ ਬੋਲਡ ਅਤੇ ਬੜਬੋਲੀ ਹੈ। ਉਹ ਹਰ ਮੁੱਦੇ 'ਤੇ ਆਪਣੀ ਰਾਏ ਰੱਖਦੀ ਹੈ। ਇਸੇ ਵਜ੍ਹਾ ਕਰਕੇ ਉਹ ਕਿਸੇ ਨਾ ਕਿਸੇ ਵਿਵਾਦ ਵਿਚ ਆਏ ਦਿਨ ਫਸ ਜਾਂਦੀ ਹੈ। ਹਾਲ ਹੀ ਵਿਚ ਸ਼ਹਿਨਾਜ਼ ਕੌਰ ਗਿੱਲ ਦੇ ਪ੍ਰਸ਼ੰਸਕਾਂ ਨੇ ਉਸਨੂੰ ਟ੍ਰੋਲ ਕੀਤਾ ਹੈ। ਕੁਝ ਦਿਨ ਪਹਿਲਾਂ ਹੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦਾ ਗੀਤ 'ਭੁਲ ਢੁੰਗਾ' ਰਿਲੀਜ਼ ਹੋਇਆ ਹੈ। ਇਸੇ ਗੀਤ ਨੂੰ ਸੁਣਕੇ ਦੇਵੋਲੀਨਾ ਭੱਟਾਚਾਰੀਆ ਨੇ ਕਿਹਾ ਸੀ ਕਿ ਇਹ ਗੀਤ ਉਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਆਇਆ। ਬਸ ਫਿਰ ਕਿ ਸੀ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸ਼ਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਹੱਦ ਤਾਂ ਉਦੋ ਹੋ ਗਈ ਜਦੋਂ ਦੇਵੋਲੀਨਾ ਭੱਟਾਚਾਰੀਆ ਨੂੰ ਸ਼ਹਿਨਾਜ਼ ਦੇ ਫੈਨਜ਼ ਨੇ ਗ਼ਲਤ ਕਹਿਣਾ ਸ਼ੁਰੂ ਕਰ ਦਿੱਤਾ। ਇੰਨ੍ਹਾ ਹੀ ਨਹੀਂ ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਆਡੀਓ ਕਲਿੱਪ ਵੀ ਵਾਇਰਲ ਹੋਣ ਲੱਗਾ, ਜਿਸ ਦੇ ਜ਼ਰੀਏ ਦੇਵੋਲੀਨਾ ਅਤੇ ਉਸਦੀ ਮਾਂ ਨੂੰ ਘਸੀਟਿਆ ਗਿਆ।
Full audio is here.... @MahaCyber1 @shehnazshines @Shehnazgill123 let me know if you encourage your fandoms to make this type of audios.
— Devoleena Bhattacharjee (@Devoleena_23) March 31, 2020
What a shame. https://t.co/1SDS4qSGaf
ਦੱਸ ਦਈਏ ਕਿ ਇਸ ਤਰ੍ਹਾਂ ਮਾਮਲਾ ਵਧਦਾ ਹੀ ਜਾ ਰਿਹਾ ਹੈ। ਦੇਵੋਲੀਨਾ ਨੇ ਸ਼ਹਿਨਾਜ਼ ਦੇ ਪ੍ਰਸ਼ੰਸ਼ਕਾਂ ਖਿਲਾਫ ਸਾਇਬਰ ਕ੍ਰਾਇਮ ਦੇ ਤਹਿਤ ਮਾਮਲਾ ਦਰਜ ਕਰਵਾਇਆ ਹੈ। ਦੇਵੋਲੀਨਾ ਨੇ ਇਕ ਇੰਟਰਵਿਊ ਵਿਚ ਕਿਹਾ ਹੈ ਕਿ, ''ਮੈਨੂੰ ਟਵਿੱਟਰ ਦੇ ਜ਼ਰੀਏ ਇਕ ਆਡੀਓ ਮਿਲਿਆ ਹੈ, ਮੈਨੂੰ ਲੱਗਦਾ ਹੈ ਕਿ ਇਸਦੇ ਪਿੱਛੇ ਸ਼ਹਿਨਾਜ਼ ਕੌਰ ਗਿੱਲ ਦਾ ਹੱਥ ਹੈ ਪਰ ਕੁਝ ਦੇਰ ਬਾਅਦ ਹੀ ਇੰਡਸਟਰੀ ਦੇ ਇਕ ਬੰਦੇ ਨੇ ਮੈਨੂੰ ਫੋਨ ਕੀਤਾ ਸੀ ਇਸ ਪਿੱਛੇ ਸ਼ਹਿਨਾਜ਼ ਦਾ ਕੋਈ ਹੱਥ ਨਹੀਂ ਸੀ। ਮੈਂ ਚਾਹੁੰਦੀ ਹਾਂ ਕਿ ਇਸ ਪਿੱਛੇ ਜੋ ਵੀ ਹੈ ਉਹ ਸਾਹਮਣੇ ਆਉਣਾ ਚਾਹੀਦਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ