''ਬਿੱਗ ਬੌਸ 13'' ''ਤੇ ਭਾਜਪਾ ਵਿਧਾਇਕ ਦੇ ਗੰਭੀਰ ਦੋਸ਼, ਐਕਸ਼ਨ ''ਚ ਆਇਆ I&B ਮੰਤਰਾਲਾ

10/11/2019 10:20:23 AM

ਮੁੰਬਈ (ਬਿਊਰੋ) — ਰਿਐਲਿਟੀ ਸ਼ੋਅ 'ਬਿੱਗ ਬੌਸ 13' ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਵਿਵਾਦ ਸਾਹਮਣੇ ਆ ਰਿਹਾ ਹੈ। ਅਭਿਨੇਤਾ ਸਲਮਾਨ ਖਾਨ ਦੇ ਮਸ਼ਹੂਰ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਟੈਲੀਕਾਸਟ ਲਈ ਭਾਜਪਾ ਵਿਧਾਇਕ ਨੰਦ ਕਿਸ਼ੋਪ ਵਲੋਂ ਅਸ਼ਲੀਲਤਾ ਫੈਲਾਉਣ ਦੇ ਦੋਸ਼ ਲਾ ਕੇ ਚਿੱਠੀ ਲਿਖੀ ਗਈ ਸੀ, ਜਿਸ 'ਤੇ ਕੇਂਦਰੀ ਸੂਚਨਾ ਮੰਤਰਾਲੇ ਗੌਰ ਕਰ ਰਿਹਾ ਹੈ। ਸਮਚਾਰ ਏਜੰਸੀ ਏ. ਐੱਨ. ਆਈ. ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ, ''ਸੂਚਨਾ ਤੇ ਪ੍ਰਸਾਰਣ ਮੰਤਰਾਲੇ ਸ਼ੋਅ 'ਬਿੱਗ ਬੌਸ 13' ਖਿਲਾਫ ਮਿਲੀ ਸ਼ਿਕਾਇਤ 'ਤੇ ਧਿਆਨ ਦੇ ਰਿਹਾ ਹੈ।''

ਦਰਅਸਲ, ਗਾਜ਼ੀਆਬਾਦ ਤੋਂ ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਨੂੰ ਇਕ ਚਿੱਠੀ ਲਿਖ ਕੇ ਇਸ ਸ਼ੋਅ ਦੇ ਪ੍ਰਸਾਰਣ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਆਪਣੀ ਇਸ ਚਿੱਠੀ 'ਚ ਭਾਜਪਾ ਵਿਧਾਇਕ ਨੇ ਦੋਸ਼ ਲਾਇਆ ਹੈ ਕਿ ਇਹ ਸ਼ੋਅ ਅਸ਼ਲੀਲਤਾ ਨੂੰ ਵਧਾਵਾ ਦੇ ਰਿਹਾ ਹੈ ਅਤੇ ਇਸ ਨੂੰ ਪਰਿਵਾਰ 'ਚ ਬੈਠ ਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਨੇ ਲਿਖਿਆ, ''ਇਹ ਸ਼ੋਅ ਸਾਡੇ ਦੇਸ਼ ਦੇ ਸੰਸਕ੍ਰਿਤ ਸੱਭਿਆਚਾਰ ਦੇ ਖਿਲਾਫ ਹੈ ਅਤੇ ਬੇਹੱਦ ਇਤਰਾਜ਼ਯੋਗ ਸੀਨਜ਼ ਦਾ ਹਿੱਸਾ ਹੈ। ਵੱਖ-ਵੱਖ ਕਮਿਊਨਿਟੀਸ ਦੇ ਜੋੜਿਆਂ ਨੂੰ ਬੈੱਡ ਪਾਰਟਨਰ ਬਣਾਇਆ ਜਾ ਰਿਹਾ ਹੈ, ਜੋ ਕਿ ਅਸਵੀਕਾਰਨਯੋਗ ਹੈ। ਅੱਗੇ ਉਨ੍ਹਾਂ ਨੇ ਲਿਖਿਆ, ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਨੂੰ ਉਸ ਦੀ ਗੁਆਚੀ ਹੋਈ ਸ਼ਾਨ ਵਾਪਸ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਦੂਜੇ ਪਾਸੇ ਇਸ ਤਰ੍ਹਾਂ ਦਾ ਸ਼ੋਅ (ਪ੍ਰੋਗਰਾਮ) ਦੇਸ਼ ਦੀ ਸੰਸਕ੍ਰਿਤੀ ਦਾ ਅਪਮਾਨ ਕਰ ਰਿਹਾ ਹੈ।''

 

ਦੱਸ ਦਈਏ ਕਿ ਭਾਜਪਾ ਸੰਸਦ ਨੇ ਭੱਵਿਖ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਟੀ. ਵੀ. 'ਤੇ ਪ੍ਰਸਾਰਿਤ ਹੋਣ ਵਾਲੇ ਅਜਿਹੇ ਪ੍ਰੋਗਰਾਮਾਂ ਲਈ ਸੈਂਸਰ ਤੰਤਰ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ, ਬੱਚੇ ਤੇ ਨਾਬਾਲਿਗ ਟੀ. ਵੀ ਦੇਖ ਰਹੇ ਹਨ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ, ਜੋ ਐਡਲਟ ਕੰਟੈਂਟ ਪਰੋਸ ਰਹੇ ਹਨ, ਉਨ੍ਹਾਂ ਤੱਕ ਉਨ੍ਹਾਂ ਦੀ ਪਹੁੰਚ ਸੋਖੀ ਹੈ। ਇਸ ਤੋਂ ਵੀ ਜ਼ਿਆਦਾ ਪ੍ਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਇਹ ਪ੍ਰੋਗਰਾਮ ਇੰਟਰਨੈੱਟ 'ਤੇ ਵੀ ਉਪਲਬਧ ਹਨ।'' ਮਹਾਸਭਾ ਨੇ ਇਸੇ ਸਬੰਧ 'ਚ ਗਾਜ਼ੀਆਬਾਦ ਦੇ ਜ਼ਿਲਾ ਮੈਜਿਸਟਰੇਟ ਨੂੰ ਮੰਗ ਪੱਤਰ ਸੌਂਪਿਆ ਹੈ।

ਦੱਸਣਯੋਗ ਹੈ ਕਿ ਇਸੇ ਵਿਚਕਾਰ ਉੱਤਰ ਪ੍ਰਦੇਸ਼ ਨਵ ਨਿਰਮਾਣ ਸੈਨਾ ਦੇ ਪ੍ਰਧਾਨ ਅਮਿਤ ਜਾਨੀ ਨੇ ਇਹ ਐਲਾਨ ਕੀਤਾ ਹੈ ਕਿ ਉਹ ਉਦੋ ਤੱਕ ਅਨਾਜ ਦਾ ਇਕ ਵੀ ਦਾਣਾ ਨਹੀਂ ਖਾਣਗੇ, ਜਦੋਂ ਤੱਕ ਇਹ ਸ਼ੋਅ ਬੰਦ ਨਹੀਂ ਹੋ ਜਾਂਦਾ। ਉਨ੍ਹਾਂ ਨੇ ਕਿਹਾ, ''ਮੈਂ ਫਲ ਤੇ ਸਬਜ਼ੀਆਂ ਦੇ ਸਹਾਰੇ ਉਦੋ ਤੱਕ ਜ਼ਿੰਦਾ ਰਹਾਂਗਾ, ਜਦੋਂ ਤੱਕ ਸਰਕਾਰ ਸ਼ੋਅ ਦੇ ਬੈਨ ਲਈ ਕਦਮ ਨਹੀਂ ਚੁੱਕਦੀ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News