ਪੀ. ਐੱਮ. ਮੋਦੀ ਦੀ ਅਪੀਲ ਤੋਂ ਬਾਅਦ ਕਾਰਨੀਵਲ ਸਿਨੇਮਾ ਨੇ ਕਸ਼ਮੀਰ ਤੇ ਲੱਦਾਖ ਲਈ ਲਿਆ ਵੱਡਾ ਫੈਸਲਾ

8/10/2019 11:21:40 AM

ਨਵੀਂ ਦਿੱਲੀ (ਬਿਊਰੋ) — ਜੰਮੂ-ਕਸ਼ਮੀਰ ਤੋਂ ਧਾਰਾ 370 'ਚ ਹੋਏ ਬਦਲਾਅ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਿਤ ਕੀਤਾ ਸੀ। ਪੀ. ਐੱਮ. ਮੋਦੀ ਨੇ ਫਿਲਮ ਇੰਡਸਟਰੀ ਤੋਂ ਜੰਮੂ-ਕਸ਼ਮੀਰ ਤੇ ਲੱਦਾਖ 'ਚ ਫਿਲਮਾਂ ਦੀ ਸ਼ੂਟਿੰਗ ਤੇ ਨਿਵੇਸ਼ ਆਦਿ ਲਈ ਵੀ ਬੇਨਤੀ ਕੀਤੀ ਸੀ। ਉਨ੍ਹਾਂ ਦੇ ਇਸ ਸੰਬੋਧਨ ਤੋਂ ਬਾਅਦ ਕਾਰਨੀਵਲ ਸਿਨੇਮਾ ਨੇ ਘੋਸ਼ਣਾ ਕੀਤੀ ਹੈ ਕਿ ਇਹ ਮਲਟੀਪਲੈਕਸ ਚੇਨ ਜੰਮੂ ਤੇ ਕਸ਼ਮੀਰ 'ਚ 30 ਸਕ੍ਰੀਨਸ ਖੋਲ੍ਹਣ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ 5 ਸਕ੍ਰੀਨਸ ਲੱਦਾਖ ਦੇ ਖੇਤਰ 'ਚ ਵੀ ਹੋਣਗੀਆਂ। 

ਪੀ. ਐੱਮ. ਮੋਦੀ ਨੇ ਕੀਤੀ ਸੀ ਅਪੀਲ
ਪੀ. ਐੱਮ. ਮੋਦੀ ਨੇ ਹਿੰਦੀ, ਤੇਲੁਗੁ ਤੇ ਤਮਿਲ ਫਿਲਮ ਇੰਡਸਟਰੀ ਤੇ ਇਸ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਲੋਕਾਂ ਨੂੰ ਵੀ ਜੰਮੂ-ਕਸ਼ਮੀਰ ਤੇ ਲੱਦਾਖ 'ਚ ਨਿਵੇਸ਼ ਬਾਰੇ ਸੋਚਣਾ ਚਾਹੀਦਾ ਹੈ ਅਤੇ ਫਿਲਮ ਦੀਆਂ ਸ਼ੂਟਿੰਗਾਂ ਨੂੰ ਲੈ ਕੇ, ਥਿਏਟਰ ਤੇ ਹੋਰਨਾਂ ਸਾਧਨਾਂ ਦੀ ਸਥਾਪਨਾ ਬਾਰੇ ਸੋਚਿਆ ਜਾਣਾ ਚਾਹੀਦਾ ਅਤੇ ਉਨ੍ਹਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।

60 ਦੇ ਦਹਾਕੇ 'ਚ ਕਸ਼ਮੀਰ ਬਾਲੀਵੁੱਡ ਫਿਲਮਾਂ ਲਈ ਸੀ ਖਾਸ
ਦੱਸਣਯੋਗ ਹੈ ਕਿ 60 ਦੇ ਦਹਾਕੇ 'ਚ ਕਸ਼ਮੀਰ ਬਾਲੀਵੁੱਡ ਫਿਲਮਾਂ ਲਈ ਪ੍ਰਾਈਮ ਲੋਕੇਸ਼ਨ ਮੰਨਿਆ ਜਾਂਦਾ ਸੀ। ਸਾਲ 1961 'ਚ ਆਈ ਫਿਲਮ 'ਜੰਗਲੀ' ਦਾ ਪਹਿਲਾ ਹਾਫ ਸ਼੍ਰੀਨਗਰ ਦੇ ਬਰਫੀਲੇ ਪਹਾੜਾਂ 'ਚ ਸ਼ੂਟ ਕੀਤਾ ਗਿਆ ਸੀ। ਸ਼ਮੀ ਕਪੂਰ ਨੇ ਇਸ ਫਿਲਮ 'ਚ 'ਚਾਹੇ ਕੋਈ ਮੁਝੇ ਜੰਗਲੀ ਕਹੇ' ਗੀਤ ਨਾਲ ਜ਼ਬਰਦਸਤ ਲੋਕਪ੍ਰਿਯਤਾ ਹਾਸਲ ਕੀਤੀ ਸੀ। ਇਸ ਗੀਤ ਦੀ ਸਫਲਤਾ ਦੇ ਨਾਲ ਹੀ ਕਸ਼ਮੀਰ ਬਾਲੀਵੁੱਡ ਤੋਂ ਇਲਾਵਾ ਟੂਰਿਸਟਸ ਦੀ ਵੀ ਪਹਿਲੀ ਪਸੰਦ ਬਣ ਗਿਆ ਸੀ। ਇਸ ਤੋਂ ਬਾਅਦ ਕਈ ਫਿਲਮਾਂ 'ਚ ਕਸ਼ਮੀਰ ਦੀ ਖੂਬਸੂਰਤੀ ਨੂੰ ਲੁਭਾਉਣ ਦਾ ਕੰਮ ਕੀਤਾ ਗਿਆ ਪਰ ਸਮੇਂ ਦੇ ਨਾਲ ਕਸ਼ਮੀਰ ਦੀ ਸਥਾਨਕ ਰਾਜਨੀਤੀ ਬਦਲਦੀ ਗਈ ਅਤੇ ਇਸ ਦਾ ਅਸਰ ਫਿਲਮਾਂ 'ਚ ਵੀ ਨਜ਼ਰ ਆਉਂਦਾ ਰਿਹਾ। ਟ

ਕਸ਼ਮੀਰ 'ਚ ਵਧਦੇ ਤਨਾਅ ਦਾ ਸਿੱਧਾ ਪਿਆ ਫਿਲਮਾਂ 'ਤੇ ਅਸਰ
90 ਦੇ ਦਹਾਕੇ 'ਚ ਕਸ਼ਮੀਰ 'ਚ ਵਧਦੇ ਤਨਾਅ ਕਾਰਨ ਫਿਲਮਾਂ ਦੇ ਸਬਜੈਕਟਸ (ਪ੍ਰੋਜੈਕਟਸ) 'ਚ ਵੀ ਬਦਲਾਅ ਦੇਖਣ ਨੂੰ ਮਿਲਿਆ। ਬਾਲੀਵੁੱਡ ਇਸ ਖੂਬਸੂਰਤ ਘਾਟੀ 'ਚ ਫੈਲੇ ਡਾਰਕ ਪਹਿਲੂਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਰਿਤਿਕ ਰੋਸ਼ਨ ਦੀ 'ਮਿਸ਼ਨ ਕਸ਼ਮੀਰ' ਤੋਂ ਲੈ ਕੇ 'ਤਨਾਹ', 'ਫਨਾ', 'ਰੋਜਾ', 'ਸਿਕੰਦਰ', 'ਹੈਦਰ' ਵਰਗੀਆਂ ਕਈ ਫਿਲਮਾਂ ਅਜਿਹੀਆਂ ਰਹੀਆਂ, ਜੋ ਕਸ਼ਮੀਰ 'ਚ ਫੈਲੀ ਤਰਾਸਦੀ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ। ਕੁਝ ਸਾਲਾਂ 'ਚ ਕਸ਼ਮੀਰ ਦੀਆਂ ਵਾਦੀਆਂ 'ਚ ਕਈ ਬਿਹਤਰੀਨ ਫਿਲਮਾਂ ਦੀ ਸ਼ੂਟਿੰਗ ਹੋਈ ਹੈ, ਜਿਸ 'ਰਾਜ਼ੀ', 'ਜਬ ਤਕ ਹੈ ਜਾਨ', 'ਯੇ ਜਵਾਨੀ ਹੈ ਦੀਵਾਨੀ', 'ਹੈਦਰ' ਵਰਗੀਆਂ ਕਈ ਫਿਲਮਾਂ ਸ਼ਾਮਲ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News