ਐਸ਼ ਵੀਰ ਦਾ ਡੈਬਿਊ ਟਰੈਕ ''ਇਸ਼ਾਰੇ ਤੇਰੇ'' ਰਿਲੀਜ਼ (ਵੀਡੀਓ)

10/16/2019 4:53:10 PM

ਜਲੰਧਰ (ਬਿਊਰੋ) — ਪੰਜਾਬੀ ਸੰਗੀਤ ਜਗਤ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰ ਰਿਹਾ ਹੈ। ਅਜਿਹੇ 'ਚ ਇਸ ਖੇਤਰ 'ਚ ਕਈ ਨਵੇਂ ਚਿਹਰੇ ਵੀ ਦੇਖਣ ਨੂੰ ਮਿਲ ਰਹੇ ਹਨ, ਜਿਸ 'ਚ ਗਾਇਕ ਐਸ਼ ਵੀਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਜੀ ਹਾਂ, ਹਾਲ ਹੀ 'ਚ ਐਸ਼ ਵੀਰ ਦਾ ਨਵਾਂ ਗੀਤ 'ਇਸ਼ਾਰੇ ਤੇਰੇ' ਰਿਲੀਜ਼ ਹੋਇਆ ਹੈ, ਜਿਸ ਨੂੰ ਪਹਿਲਾਂ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਗਾ ਚੁੱਕੇ ਹਨ। ਇਸ ਗੀਤ ਨੂੰ ਐਸ਼ ਵੀਰ ਨੂੰ ਰੀਕ੍ਰਿਏਟ ਕਰਕੇ ਗਾਇਆ ਹੈ। ਜੀ ਹਾਂ, 'ਇਸ਼ਾਰੇ ਤੇਰੇ' ਗੀਤ ਗੁਰੂ ਰੰਧਾਵਾ ਦਾ ਸੁਪਰਹਿੱਟ ਗੀਤ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਹੁਣ ਇਸ ਗੀਤ ਨੂੰ ਐਸ਼ ਵੀਰ ਨੇ ਰੀਕ੍ਰਿਏਟ ਕਰਕੇ ਨਵੇਂ ਅੰਦਾਜ਼ 'ਚ ਗਾਇਆ ਹੈ।


ਦੱਸ ਦਈਏ ਕਿ 'ਇਸ਼ਾਰੇ ਤੇਰੇ' ਗੀਤ ਨੂੰ ਐਸ਼ ਵੀਰ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆਂ ਹੈ। ਉਥੇ ਹੀ ਇਸ ਗੀਤ ਦਾ ਮਿਊਜ਼ਿਕ ਏ-ਜੇ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਦੇ ਬੋਲ ਹਨੀ ਸਾਂਪਲਾ ਨੇ ਵਲੋਂ ਲਿਖੇ ਗਏ ਹਨ। ਇਸ ਗੀਤ ਰਾਹੀਂ ਐਸ਼ ਵੀਰ ਸੰਗੀਤ ਜਗਤ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਗੀਤ ਜ਼ਰੂਰ ਪਸੰਦ ਆਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News