ਐਕਟਿੰਗ ਤੋਂ ਬਾਅਦ ਹੁਣ ਇਹ ਕੰਮ ਕਰੇਗੀ ਐਸ਼ਵਰਿਆ ਰਾਏ ਬੱਚਨ
4/1/2019 11:43:47 AM
ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਨੇ ਪਿਛਲੇ ਸਾਲ ਫਿਲਮ 'ਫੰਨੇ ਖਾਂ' 'ਚ ਕੰਮ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਨੇ ਇਕ ਸਟਾਰ ਸਿੰਗਰ ਦਾ ਕਿਰਦਾਰ ਨਿਭਾਇਆ ਸੀ। ਐਸ਼ਵਰਿਆ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਧਮਾਲ ਮਚਾ ਦਿੰਦੀਆਂ ਹਨ ਪਰ ਹੁਣ ਉਹ ਐਕਟਿੰਗ ਤੋਂ ਹੱਟ ਕੇ ਕਿਸੇ ਹੋਰ ਕੰਮ 'ਚ ਹੱਥ ਅਜ਼ਮਾਉਣਾ ਚਾਹੁੰਦੀ ਹੈ।
ਜੀ ਹਾਂ ਐਸ਼ਵਰਿਆ ਰਾਏ ਹੁਣ ਨਿਰਦੇਸ਼ਨ 'ਚ ਵੀ ਹੱਥ ਅਜ਼ਮਾਉਣਾ ਚਾਹੁੰਦੀ ਹੈ। ਐਸ਼ਵਰਿਆ ਨੇ ਕਿਹਾ ਕਿ ਹੁਣ ਉਹ ਐਕਟਿੰਗ ਤੋਂ ਇਲਾਵਾ ਨਿਰਦੇਸ਼ਨ 'ਚ ਵੀ ਕਿਸਮਤ ਅਜ਼ਮਾਉਣਾ ਚਾਹੁੰਦੀ ਹੈ।
ਐਸ਼ਵਰਿਆ ਨੇ ਕਿਹਾ,''ਮੈਂ ਇਕ ਦਿਨ ਕਿਸੇ ਫਿਲਮ ਦਾ ਨਿਰਦੇਸ਼ਨ ਕਰਨਾ ਚਾਹੁੰਦੀ ਹਾਂ। ਹਾਲਾਂਕਿ ਮੈਂ ਇਸ 'ਤੇ ਕੰਮ ਕਰਨ ਲੀ ਕਦੇ ਟਾਈਮ ਅਤੇ ਐਨਰਜੀ ਨਹੀਂ ਲਾਈ ਪਰ ਹੁਣ ਮੈਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ। ਮੈਨੂੰ ਕਈ ਲੋਕਾਂ ਤੋਂ ਪ੍ਰਤੀਕਿਰਿਆ ਮਿਲ ਰਹੀ ਹੈ, ਇਸ ਲਈ ਇਹ ਉਤਸ਼ਾਹਜਨਕ ਹੈ ਪਰ ਉਨ੍ਹਾਂ ਨੂੰ ਇਸ 'ਤੇ ਗੰਭੀਰਤਾ ਨਾਲ ਸੋਚਣਾ ਪਵੇਗਾ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ