ਲਓ ਜੀ : ਹੁਣ ਸਲਮਾਨ ਦੀਆਂ ਦੋ EX ਲਗਾਉਣਗੀਆਂ ਅਭਿਸ਼ੇਕ ਦੀ ਬੇੜੀ ਪਾਰ, ਜਾਣੋ ਪੂਰੀ ਖ਼ਬਰ

12/21/2017 5:16:20 PM

ਮੁੰਬਈ(ਬਿਊਰੋ)— ਬਾਲੀਵੁੱਡ ਆਦਾਕਾਰਾ ਅਭਿਸ਼ੇਕ ਬੱਚਨ ਦਾ ਫਿਲਮੀ ਕਰੀਅਰ ਕਾਫੀ ਉਤਾਰ-ਚੜਾਅ ਵਾਲਾ ਰਿਹਾ ਹੈ। ਦੇਖਿਆ ਗਿਆ ਕਿ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਅਭਿਸ਼ੇਕ ਨੂੰ ਉਹ ਸਫਲਤਾ ਹਾਸਿਲ ਨਹੀਂ ਹੋ ਸਕੀ, ਜੋ ਉਨ੍ਹਾਂ ਦੇ ਪਿਤਾ ਅਮਿਤਾਭ ਬੱਚਨ ਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਾਏ ਬੱਚਨ ਨੂੰ ਮਿਲੀ। ਅਜਿਹੇ 'ਚ ਅਭਿਸ਼ੇਕ ਦੇ ਫਿਲਮੀ ਕਰੀਅਰ 'ਤੇ ਕਈ ਸਵਾਲ ਉਠਾਏ ਜਾ ਚੁੱਕੇ ਹਨ। ਹੁਣ ਅਭਿਸ਼ੇਕ ਦੇ ਕਰੀਅਰ ਦੀ ਚਿੰਤਾ ਐਸ਼ਵਰਿਆ ਨੂੰ ਵੀ ਸਤਾਉਣ ਲੱਗੀ ਹੈ ਤੇ ਇਸ ਲਈ ਉਨ੍ਹਾਂ ਨੇ ਉਨ੍ਹਾਂ ਦੇ ਕਰੀਅਰ ਨੂੰ ਲੈ ਕੇ ਕੁਝ ਮਹੱਤਵਪੂਰਨ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ।

PunjabKesariਖਬਰਾਂ ਦੀ ਮੰਨੀਏ ਤਾਂ ਐਸ਼ਵਰਿਆ ਦਾ ਮੰਨਣਾ ਹੈ ਕਿ ਅਭਿਸ਼ੇਕ ਦੇ ਕਰੀਅਰ ਨੂੰ ਥੋੜ੍ਹਾ ਪੁਸ਼ ਕਰਨ ਦੀ ਜ਼ਰੂਰਤ ਹੈ ਤੇ ਇਸ ਲਈ ਉਨ੍ਹਾਂ ਨੇ ਆਪਣੇ ਸਾਬਕਾ ਬੁਆਏਫ੍ਰੈਂਡ ਸਲਮਾਨ ਖਾਨ ਦੇ ਸਾਬਕਾ ਮੈਨੇਜਰ ਰੇਸ਼ਮਾ ਸ਼ੈਟੀ ਨੂੰ ਹਾਇਰ ਕੀਤਾ ਹੈ। ਰਿਪੋਰਟ ਮੁਤਾਬਕ ਅਭਿਸ਼ੇਕ ਨੇ ਫਿਲਹਾਲ ਕੋਈ ਨਵਾਂ ਪ੍ਰੋਜੈਕਟ ਸਾਈਨ ਨਹੀਂ ਕੀਤਾ ਹੈ ਤੇ ਉਹ ਇਕ ਬਿਹਤਰ ਪ੍ਰੋਜੈਕਟ ਦੀ ਤਲਾਸ਼ 'ਚ ਹਨ। ਆਪਣੀ ਪਹਿਲੀ ਤਰਜੀਹ ਤੋਂ ਬਾਅਦ ਹੁਣ ਉਨ੍ਹਾਂ ਦਾ ਪਹਿਲਾ ਨਵਾ ਪ੍ਰੋਜੈਕਟ ਸੰਜੇ ਲੀਲਾ ਭੰਸਾਲੀ ਨਾਲ ਹੋਵੇਗਾ। ਕਵੀ ਤੇ ਲਿਰਿਸਿਸਟ ਸਾਹਿਰ ਲੁਧਿਆਣਵੀ ਦੇ ਜੀਵਨ 'ਤੇ ਆਧਾਰਿਤ ਬਾਇਓਪਿਕ ਫਿਲਮ 'ਚ ਅਭਿਸ਼ੇਕ ਨਜ਼ਰ ਆਉਣਗੇ।

PunjabKesariਰੇਸ਼ਮਾ ਨੂੰ ਇਸ ਲਈ ਨਿਯੁਕਤ ਕੀਤਾ ਗਿਆ ਹੈ ਤਾਂ ਕਿ ਉਹ ਅਭਿਸ਼ੇਕ ਨੂੰ ਉਨ੍ਹਾਂ ਦੇ ਕਰੀਅਰ ਦੇ ਫੈਸਲੇ 'ਚ ਮਦਦ ਕਰੇ ਤੇ ਉਨ੍ਹਾਂ ਨੇ ਇੰਡਸਟੀ 'ਚ ਇਕ ਮਸ਼ਹੂਰ ਐਂਟਰਟੇਨਮੈਂਟ ਬ੍ਰਾਂਡ ਵਾਂਗ ਐਸਟਾਬਲਿਸ਼ ਕਰੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰੇਸ਼ਮਾ ਮੈਟ੍ਰਿਕਸ ਇੰਡੀਆ ਐਂਟਰਟੇਨਮੈਂਟ ਕੰਸਲਟੈਂਟ ਦੀ ਮੈਨੇਜਿੰਗ ਡਾਇਰੈਕਟਰ ਹੈ ਤੇ ਸਲਮਾਨ ਖਾਨ ਨਾਲ 9 ਸਾਲ ਤੱਕ ਕੰਮ ਕਰ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News