ਅਰਮਾਨ ਕਾਰਨ ਯਾਦ ਆਇਆ ਸਲਮਾਨ ਦਾ ਖਤਰਨਾਕ ਕਿੱਸਾ, ਜਦੋਂ ਅਦਾਕਾਰਾ ਨਾਲ ਕਰਦੇ ਸਨ ਕੁੱਟਮਾਰ

6/6/2018 12:03:13 PM

ਮੁੰਬਈ(ਬਿਊਰੋ)— ਐਕਟਰ ਅਰਮਾਨ ਕੋਹਲੀ 'ਤੇ ਪ੍ਰੇਮਿਕਾ ਨੀਰੂ ਰੰਧਾਵਾ ਨੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਉਸ ਦੇ ਖਿਲਾਫ ਪੁਲਸ 'ਚ ਵੀ ਸ਼ਿਕਾਇਤ ਦਰਜ ਕੀਤੀ ਗਈ ਹੈ। ਫਿਲਹਾਲ ਅਰਮਾਨ ਫਰਾਰ ਹੈ। ਅਰਮਾਨ ਹੀ ਨਹੀਂ ਬਾਲੀਵੁੱਡ'ਚ ਕਈ ਅਜਿਹੇ ਸਿਤਾਰੇ ਹਨ, ਜੋ ਆਪਣੇ ਲੜਾਈ ਵਾਲੇ ਵਤੀਰੇ ਲਈ ਜਾਣੇ ਜਾਂਦੇ ਹਨ। ਅਜਿਹੇ 'ਚ ਇਕ ਐਕਟਰ ਹੈ ਸਲਮਾਨ ਖਾਨ। ਸਲਮਾਨ ਖਾਨ ਤੇ ਐਸ਼ਵਰਿਆ ਰਾਏ ਬੱਚਨ ਦੇ ਅਫੇਅਰ ਦੀਆਂ ਖਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ ਪਰ ਸਲਮਾਨ ਦੇ ਅਜਿਹੇ ਵਿਵਹਾਰ ਕਾਰਨ ਇਹ ਰਿਸ਼ਤਾ ਟੁੱਟ ਗਿਆ ਸੀ। ਐਸ਼ਵਰਿਆ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਸਲਮਾਨ ਖਾਨ ਮੇਰੇ ਨਾਲ ਕੁੱਟਮਾਰ ਕਰਦਾ ਸੀ।
PunjabKesari
'ਹਮ ਦਿਲ ਦੇ ਚੁੱਕੇ ਸਨਮ' ਨਾਲ ਸ਼ੁਰੂ ਹੋਈ ਸੀ ਲਵ ਸਟੋਰੀ
ਦੋਵਾਂ ਨੇ ਪਹਿਲੀ ਵਾਰ ਫਿਲਮ 'ਹਮ ਦਿਲ ਦੇ ਚੁੱਕੇ ਸਨਮ' (1999) 'ਚ ਇਕੱਠੇ ਕੰਮ ਕੀਤਾ ਸੀ ਤੇ ਇਸੇ ਫਿਲਮ ਦੇ ਸੈੱਟ 'ਤੇ ਉਨ੍ਹਾਂ ਦਾ ਅਫੇਅਰ ਸ਼ੁਰੂ ਹੋਇਆ ਸੀ। 1-2 ਸਾਲ ਦੋਵਾਂ ਦੇ ਰਿਸ਼ਤੇ ਚੰਗੇ ਰਹੇ ਪਰ ਫਿਰ ਸਲਮਾਨ ਖਾਨ ਦੇ ਪਾਗਲਪਨ ਕਾਰਨ ਬ੍ਰੇਕਅੱਪ ਹੋ ਗਿਆ। ਅਸਲ 'ਚ ਸਲਮਾਨ ਕਈ ਵਾਰ ਅੱਧੀ ਰਾਤ ਨੂੰ ਹੀ ਐਸ਼ਵਰਿਆ ਦੇ ਘਰ ਪਹੁੰਚ ਜਾਂਦਾ ਸੀ। ਇਕ ਵਾਰ ਤਾਂ ਸਲਮਾਨ ਰਾਤ ਨੂੰ ਐਸ਼ਵਰਿਆ ਦੇ ਘਰ ਪਹੁੰਚ ਗਿਆ ਤੇ ਉਸ ਦੇ ਘਰ ਦਾ ਦਰਵਜ਼ਾ ਜ਼ੋਰ-ਜ਼ੋਰ ਨਾਲ ਖੜਕਾਉਣ ਲੱਗਾ।
PunjabKesari
ਇਥੋਂ ਤੱਕ ਕਿ ਰਾਤ ਦੇ 3 ਵਜੇ ਤੱਕ ਸਲਮਾਨ ਦਰਵਾਜ਼ੇ 'ਤੇ ਹੀ ਖੜ੍ਹਾ ਰਿਹਾ। ਇਸ ਦੌਰਾਨ ਉਨ੍ਹਾਂ ਦਾ ਹੱਥ ਵੀ ਜ਼ਖਮੀ ਹੋ ਗਿਆ ਸੀ। ਸਲਮਾਨ ਨੇ ਗੁੱਸੇ 'ਚ ਬਿਲਡਿੰਗ ਤੋਂ ਛਾਲ ਮਾਰਨ ਦੀ ਧਮਕੀ ਵੀ ਦਿੱਤੀ ਸੀ। ਸਲਮਾਨ ਨੇ ਇਹ ਸਭ ਇਸ ਲਈ ਕੀਤਾ ਸੀ ਕਿਉਂ ਕਿ ਉਹ ਚਾਹੁੰਗੇ ਸਨ ਕਿ ਐਸ਼ਵਰਿਆ ਵਿਆਹ ਦਾ ਵਾਅਦਾ ਕਰੇ। ਬਾਅਦ 'ਚ ਸਲਮਾਨ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਐਸ਼ਵਰਿਆ ਨੂੰ ਗੁਵਾਉਣਾ ਨਹੀਂ ਚਾਹੁੰਦੇ ਸਨ ਤੇ ਇਸੇ ਡਰ ਕਾਰਨ ਮੈਂ ਅਜਿਹਾ ਵਿਵਹਾਰ ਕਰਨ ਲੱਗ ਪਿਆ ਸੀ। 
PunjabKesari
ਐਸ਼ਵਰਿਆ ਨੇ ਖੁਦ ਦਾਅਵਾ ਕੀਤਾ ਸੀ ਕਿ ਉਸ ਦੇ ਤੇ ਸਲਮਾਨ ਦੇ ਬ੍ਰੇਕਅੱਪ ਦੀ ਸਭ ਤੋਂ ਵੱਡੀ ਵਜ੍ਹਾ ਉਨ੍ਹਾਂ ਦਾ ਲੜਾਈ ਵਾਲਾ ਵਿਵਹਾਰ ਤੇ ਫਿਜੀਕਲ ਅਬਊਜ਼ ਸੀ। ਐਸ਼ਵਰਿਆ ਮੁਤਾਬਕ, ਸਾਡਾ ਬ੍ਰੇਕਅੱਪ ਹੋਣ ਤੋਂ ਬਾਅਦ ਸਲਮਾਨ ਖਾਨ ਨੇ ਮੈਨੂੰ ਫੋਨ ਕਰ ਕੇ ਬੇਵਕੂਫੀ ਵਾਲੀਆਂ ਗੱਲਾਂ ਆਖੀਆਂ ਸਨ। ਇੰਨਾਂ ਹੀ ਨਹੀਂ ਉਹ ਮੇਰੇ ਕੋ-ਸਟਾਰ ਨਾਲ ਅਫੇਅਰ ਨੂੰ ਲੈ ਕੇ ਵੀ ਮੇਰੇ 'ਤੇ ਸ਼ੱਕ ਕਰਦੇ ਸਨ। ਮੈਂ ਉਸ ਸਮੇਂ ਅਭਿਸ਼ੇਕ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ ਹਰ ਵੱਡੇ ਐਕਟਰ ਨਾਲ ਕੰਮ ਕਰ ਰਹੀ ਸੀ। ਇਥੋਂ ਤੱਕ ਕਿ ਸਲਮਾਨ ਨੇ ਕਈ ਵਾਰ ਮੇਰੇ ਨਾਲ ਕੁੱਟਮਾਰ ਵੀ ਕੀਤੀ ਸੀ। ਬਾਵਜੂਦ ਇਸ ਦੇ ਮੈਂ ਕੰਮ 'ਤੇ ਜਾਂਦੀ ਸੀ। 
PunjabKesari
ਸਲਮਾਨ ਦਾ ਅਲਕੋਹਲਿਕ ਵਿਵਹਾਰ
ਇਕ ਇੰਟਰਵਿਊ ਦੌਰਾਨ ਐਸ਼ਵਰਿਆ ਨੇ ਦੱਸਿਆ ਸੀ ਕਿ, ''ਮੈਂ ਸਲਮਾਨ ਖਾਨ ਦੀ ਸ਼ਰਾਬ ਪੀਣ ਦੀ ਆਦਤ ਤੋਂ ਬੇਹੱਦ ਦੁੱਖੀ ਸੀ। ਕਈ ਵਾਰ ਸਲਮਾਨ ਮੇਰੇ ਮਾਣ-ਸਨਮਾਨ ਤੇ ਸ਼ਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਵੀ ਕਰਦਾ ਸੀ। ਕੋਈ ਵੀ ਮਹਿਲਾ ਅਜਿਹੀਆਂ ਹਰਕਤਾਂ ਸਹਿਣ ਨਹੀਂ ਕਰਦੀ, ਜੋ ਇਹ ਮੇਰੇ ਨਾਲ ਕਰਦਾ ਸੀ। ਇਸੇ ਕਾਰਨਾਂ ਕਰਕੇ ਮੈਂ ਸਲਮਾਨ ਨਾਲੋਂ ਰਿਸ਼ਤਾ ਖਤਮ ਕਰਨ ਦਾ ਫੈਸਲਾ ਕੀਤਾ ਸੀ।''
PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News