ਜਦੋਂ ਵ੍ਹੀਲਚੇਅਰ ''ਤੇ ਬੈਠੇ ਫੋਟੋਗ੍ਰਾਫਰ ਨੂੰ ਦੇਖ ਰੁਕੀ ਸੀ ਐਸ਼ਵਰਿਆ, ਸ਼ਖ਼ਸ ਨੇ ਚੁੰਮਿਆ ਸੀ ਅਦਾਕਾਰ ਦਾ ਹੱਥ

6/12/2020 11:34:00 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਨੂੰ ਆਪਣੀ ਖ਼ੂਬਸੂਰਤੀ, ਡਾਂਸ ਤੇ ਐਕਟਿੰਗ ਦੇ ਨਾਲ-ਨਾਲ ਚੰਗੇ ਰਵੱਈਏ ਨੇ ਪ੍ਰਸ਼ੰਸਕਾਂ 'ਚ ਹੋਰ ਖਾਸ ਬਣਾ ਦਿੱਤਾ ਹੈ। ਹੁਣ ਇੱਕ ਵਾਰ ਫਿਰ ਐਸ਼ਵਰਿਆ ਰਾਏ ਬੱਚਨ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ 'ਕਾਨਸ ਫਿਲਮ ਫੈਸਟੀਵਲ' ਦੀਆਂ ਹਨ।
Aishwarya Rai attends the Robin Hood premiere at the Palais des ...
ਦੱਸ ਦੇਈਏ ਕਿ ਐਸ਼ਵਰਿਆ ਦੀਆਂ ਇਹ ਤਸਵੀਰਾਂ Cannes Film Festival 2010 ਦੀਆਂ ਹਨ। ਇਸ ਦੌਰਾਨ ਜਿਵੇਂ ਹੀ ਐਸ਼ਵਰਿਆ ਨੇ ਫੋਟੋਗ੍ਰਾਫਰ ਨੂੰ ਵ੍ਹੀਲਚੇਅਰ 'ਤੇ ਬੈਠੇ ਵੇਖਿਆ ਉਸ ਨੇ ਉਸ ਦੀ ਹਿੰਮਤ ਨੂੰ ਸਲਾਮ ਕਰਨ ਲਈ ਖਾਸ ਢੰਗ ਨਾਲ ਪੋਜ਼ ਦਿੱਤਾ। ਇੰਨਾ ਹੀ ਨਹੀਂ ਸਗੋਂ ਐਸ਼ਵਰਿਆ ਉਸ ਕੋਲ ਗਈ ਤੇ ਬਹੁਤ ਹੀ ਖ਼ੂਬਸੂਰਤ ਪੱਛਮੀ ਅੰਦਾਜ਼ 'ਚ ਉਨ੍ਹਾਂ ਨੂੰ ਵਧਾਈ ਦਿੱਤੀ।
Aishwarya Rai At Cannes Film Festival Over Years | The ...
ਐਸ਼ਵਰਿਆ ਨੂੰ ਵੇਖ ਕੇ ਵ੍ਹੀਲਚੇਅਰ 'ਤੇ ਬੈਠੇ ਫੋਟੋਗ੍ਰਾਫਰ ਤੋਂ ਰੁਕ ਨਾ ਹੋਇਆ ਤੇ ਉਸ ਨੇ ਅਦਾਕਾਰਾ ਵੱਲ ਆਪਣਾ ਹੱਥ ਵਧਾਇਆ। ਐਸ਼ਵਰਿਆ ਦੇ ਹੱਥਾਂ ਨੂੰ ਉਸ ਫੋਟੋਗ੍ਰਾਫਰ ਨੇ ਚੁੰਮਿਆ ਅਤੇ ਇਹ ਤਸਵੀਰ ਉੱਥੇ ਮੌਜੂਦ ਹਰ ਕੈਮਰੇ 'ਚ ਕੈਦ ਹੋ ਗਈ। ਐਸ਼ਵਰਿਆ ਰਾਏ ਬੱਚਨ ਦੀ ਸੋਸ਼ਲ ਮੀਡੀਆ 'ਤੇ ਇਸ ਦੀ ਖੂਬ ਸ਼ਲਾਘਾ ਹੋ ਰਹੀ ਹੈ।
CANNES, FRANCE - MAY 12: Aishwarya Rai Bachchan attends... 183253 ...
ਦੱਸਣਯੋਗ ਹੈ ਕਿ ਐਸ਼ਵਰਿਆ ਨੂੰ ਕਾਨਜ਼ 'ਚ ਆਪਣੇ ਇੱਕ ਐਕਸਪੈਰੀਮੈਂਟ ਲਈ ਟ੍ਰੋਲ ਵੀ ਕੀਤਾ ਗਿਆ ਸੀ। ਅਸਲ 'ਚ ਐਸ਼ਵਰਿਆ ਨੇ ਇੱਕ ਵਾਰ ਪਰਪਲ ਰੰਗ ਦੀ ਲਿਪਸਟਿਕ ਲਾ ਕੇ ਰੈੱਡ ਕਾਰਪੇਟ 'ਤੇ ਸ਼ਿਰਕਤ ਕੀਤੀ ਸੀ। ਉਨ੍ਹਾਂ ਦੇ ਇਸ ਲੁੱਕ ਨੂੰ ਪ੍ਰਸ਼ੰਸਕਾਂ ਨੇ ਪਸੰਦ ਨਹੀਂ ਕੀਤਾ ਸੀ। ਆਪਣੀ ਆਲੋਚਨਾ 'ਤੇ ਐਸ਼ਵਰਿਆ ਨੇ ਕਿਹਾ, “ਮੈਂ ਆਲੋਚਨਾਵਾਂ ਵੱਲ ਧਿਆਨ ਨਹੀਂ ਦਿੰਦੀ। ਮੈਂ ਇਨ੍ਹਾਂ ਸਾਰੇ ਦਬਾਅ ਹੇਠ ਨਹੀਂ ਆਉਂਦੀ, ਇਹ ਮੈਨੂੰ ਬੇਚੈਨ ਨਹੀਂ ਕਰਦੀ, ਮੈਂ ਬਹੁਤ ਪੇਸ਼ੇਵਰ ਹਾਂ।''
Aishwarya Rai, in Elie Saab at Cannes for 4 consecutive yearsਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News