OMG ਸਲਮਾਨ ਤੋਂ ਪਹਿਲਾਂ ਇਸ ਸ਼ਖਸ ਦੇ ਇਸ਼ਕ 'ਚ ਬੱਚਨ ਨੂੰਹ ਨੇ ਖੱਟੀ ਸੀ ਖੂਬ ਚਰਚਾ !!

1/31/2018 5:29:15 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਤੇ ਸਭ ਦੇ ਦਿਲਾਂ 'ਤੇ ਰਾਜ਼ ਕਰਨ ਵਾਲੀ ਐਸ਼ਵਰਿਆ ਰਾਏ, ਹੁਣ ਬੱਚਨ ਪਰਿਵਾਰ ਦੀ ਨੂੰਹ ਹੈ ਤੇ ਅਭਿਸ਼ੇਕ ਬੱਚਨ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਦੀ ਇਕ ਬੇਟੀ ਵੀ ਹੈ, ਜਿਸ ਦਾ ਨਾਂ ਹੈ ਅਰਾਧਿਆ। ਉਹ ਇਸ ਸਮੇਂ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਬਿਤਾ ਰਹੀ ਹੈ। ਵਿਆਹ ਤੋਂ ਪਹਿਲਾਂ ਐਸ਼ਵਰਿਆ ਰਾਏ ਦਾ ਸਲਮਾਨ ਖਾਨ ਨਾਲ ਲਵ ਅਫੇਅਰ ਤਾਂ ਸਾਰਿਆ ਨੂੰ ਹੀ ਪਤਾ ਹੈ।

PunjabKesari

ਉਨ੍ਹਾਂ ਦੇ ਸੰਬੰਧ ਨੂੰ ਲੈ ਕੇ ਕਈ ਖਬਰਾਂ ਸੁਣਨ 'ਚ ਆਈਆਂ ਸਨ। ਇਸ ਤੋਂ ਬਾਅਦ ਐਸ਼ਵਰਿਆ ਰਾਏ ਦਾ ਵਿਵੇਕ ਓਬਰਾਏ ਨਾਲ ਅਫੇਅਰ ਰਿਹਾ।

PunjabKesari

ਹਾਲਾਂਕਿ ਇਸ ਨੂੰ ਐਸ਼ ਨੇ ਕਦੇ ਖੁੱਲ੍ਹ ਕੇ ਸਵੀਕਾਰ ਨਹੀਂ ਕੀਤਾ ਤੇ ਆਖੀਰ 'ਚ ਐਸ਼ਵਰਿਆ ਨੂੰ ਅਭਿਸ਼ੇਕ ਬੱਚਨ ਨਾਲ ਪਿਆਰ ਹੋ ਗਿਆ ਤੇ ਫਿਰ ਉਨ੍ਹਾਂ ਨੇ ਉਨ੍ਹਾਂ ਨਾਲ ਵਿਆਹ ਕਰ ਲਿਆ ਪਰ ਘੱਟ ਹੀ ਲੋਕ ਜਾਣਦੇ ਹਨ ਕਿ ਕਰੀਅਰ ਦੇ ਸ਼ੁਰੂਆਤ ਦੌਰ 'ਚ ਮਸ਼ਹੂਰ ਮਾਡਲ ਰਾਜੀਵ ਮੂਲਚੰਦਾਨੀ ਉਨ੍ਹਾਂ ਦੀ ਜ਼ਿੰਦਗੀ 'ਚ ਪਿਆਰ ਬਣ ਕੇ ਆਏ ਸਨ ਪਰ 1994 'ਚ ਐਸ਼ਵਰਿਆ ਰਾਏ ਮਿਸ ਵਰਲਡ ਬਣੀ ਤੇ ਉਨ੍ਹਾਂ ਕੋਲ੍ਹ ਫਿਲਮਾਂ ਦੇ ਕਈ ਆਫਰ ਆਉਣੇ ਸ਼ੁਰੂ ਹੋ ਗਏ।

PunjabKesari

ਰਾਜੀਵ-ਐਸ਼ ਦੇ ਅਫੇਅਰ ਦੇ ਚਰਚੇ ਉਸ ਸਮੇਂ ਕਾਫੀ ਸੁਰਖੀਆਂ 'ਚ ਸਨ। ਪਰ ਐਸ਼ਵਰਿਆ ਵੀ ਮਾਡਲਿੰਗ ਤੋਂ ਵੱਧ ਫਿਲਮਾਂ 'ਚ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਸੀ।

PunjabKesari

ਅਜਿਹਾ ਕਿਹਾ ਜਾਂਦਾ ਹੈ ਕਿ ਐਸ਼ਵਰਿਆ ਰਾਏ ਨੇ ਫਿਰ ਰਾਜੀਵ ਨੂੰ ਛੱਡ ਦਿੱਤਾ। ਉਂਝ ਸਿਰਫ ਐਸ਼ਵਰਿਆ ਰਾਏ ਨੇ ਹੀ ਨਹੀਂ, ਬਲਕਿ ਇਕ ਹੋਰ ਖੂਬਸੂਰਤ ਅਦਾਕਾਰਾ ਨੇ ਰਾਜੀਵ ਦਾ ਦਿਲ ਤੋੜਿਆ ਸੀ ਤੇ ਉਹ ਅਦਾਕਾਰਾ ਸੀ ਮਨੀਸ਼ਾ ਕੋਈਰਾਲਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News