ਰਾਜਾਮੌਲੀ ਦੀ ਆਗਾਮੀ ਫਿਲਮ 'ਆਰ.ਆਰ.ਆਰ.' 'ਚ ਹੋਵੇਗੀ ਇਸ ਐਕਟਰ ਦੀ ਐਂਟਰੀ

3/14/2019 4:08:25 PM

ਜਲੰਧਰ(ਬਿਊਰੋ)— 'ਬਾਹੂਬਲੀ' ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੇ ਆਪਣੀ ਆਗਾਮੀ ਵੱਡੀ ਫਿਲਮ 'ਆਰ. ਆਰ. ਆਰ.' ਪ੍ਰਤੀ ਹੁਣ ਤੋਂ ਹੀ ਦਰਸ਼ਕਾਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ। ਨੌਜਵਾਨ ਟਾਈਗਰ ਐੱਨ. ਟੀ. ਆਰ. ਤੇ ਮੇਗਾ ਪਾਵਰਸਟਾਰ ਰਾਮ ਚਰਨ ਸਟਾਰਰ 'ਆਰ. ਆਰ. ਆਰ.' ਬਹੁ-ਚਰਚਿਤ ਫਿਲਮਾਂ 'ਚੋਂ ਇਕ ਹੈ। 'ਆਰ.ਆਰ.ਆਰ.' 'ਚ ਐਕਟਰ ਅਜੇ ਦੇਵਗਨ ਇਕ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ ਜੋ ਇਕ ਫਲੈਸ਼ਬੈਕ ਸੀਕਵੈਂਸ 'ਚ ਨਜ਼ਰ ਆਉਣਗੇ।
PunjabKesari
ਇਸ ਫਿਲਮ ਨੂੰ ਕਈ ਭਾਸ਼ਾਵਾਂ 'ਚ ਬਣਾਇਆ ਜਾਵੇਗਾ। ਅਜਿਹੇ 'ਚ ਹਰ ਇਕ ਭਾਸ਼ਾ ਲਈ 'ਆਰ.ਆਰ. ਆਰ' ਦਾ ਸਿਰਲੇਖ ਵੱਖ ਹੋਵੇਗਾ ਜਿਸ ਦੇ ਸੁਝਾਅ ਲਈ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੀ ਵੀ ਮਦਦ ਮੰਗੀ ਹੈ। ਯਾਨੀ ਹੁਣ ਪ੍ਰਸ਼ੰਸਕ 'ਆਰ.ਆਰ.ਆਰ' ਦੀ ਹਰ ਇਕ ਭਾਸ਼ਾ ਲਈ ਸਿਰਲੇਖ ਦਾ ਸੁਝਾਅ ਉਨ੍ਹਾਂ ਨੂੰ ਦੇ ਸਕਦੇ ਹਨ। ਫਿਲਮ 'ਚ ਮੁੱਖ ਭੂਮਿਕਾ ਨਿਭਾ ਰਹੀ ਆਲੀਆ ਦੇ ਕਿਰਦਾਰ ਦਾ ਨਾਮ ਸੀਤਾ ਹੈ ਜੋ ਰਾਮ ਚਰਣ ਦੇ ਆਓਜਿਟ ਨਜ਼ਰ ਆਵੇਗੀ। ਆਲੀਆ ਭੱਟ ਫਿਲਮ 'ਚ ਬਹੁਤ ਹੀ ਅਹਿਮ ਕਿਰਦਾਰ ਨਿਭਾ ਰਹੀ ਹੈ, ਜਿੱਥੇ ਉਹ ਇਕ ਬਹੁਤ ਹੀ ਮਹੱਤਵਪੂਰਣ ਮੋੜ 'ਤੇ ਆਉਂਦੀ ਹੈ ਅਤੇ ਫਿਲਮ ਦਾ ਰੁਖ ਬਦਲ ਦਿੰਦੀ ਹੈ।
PunjabKesari
ਦੋ ਅਸਲ ਸਵਤੰਤਰਾ ਲੜਾਕੂਆਂ 'ਤੇ ਆਧਾਰਿਤ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ 'ਆਰ.ਆਰ.ਆਰ.' 1920 'ਚ ਆਜ਼ਾਦੀ ਤੋਂ ਪਹਿਲਾਂ ਦੀ ਫਿਲਮ ਹੈ। ਹਾਲਾਂਕਿ ਇਸ ਫਿਲਮ ਦੀ ਕਹਾਣੀ ਅਸਲ ਜ਼ਿੰਦਗੀ ਦੇ ਸਵਤੰਤਰ ਲੜਕਾਊ 'ਤੇ ਆਧਾਰਿਤ ਹੈ ਇਸ ਲਈ ਫਿਲਮ ਦੇ ਨਿਰਮਾਣ 'ਚ ਡੂੰਘੀ ਰਿਸਰਚ ਕੀਤੀ ਗਈ ਹੈ ਤਾਂਕਿ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਤੋਂ ਰੂਬਰੂ ਕਰਵਾ ਸਕਣ। 'ਆਰ.ਆਰ.ਆਰ.' 30 ਜੁਲਾਈ 2020 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News