ਪ੍ਰਕਾਸ਼ ਝਾਅ ਨਾਲ ਫਿਰ ਕੰਮ ਕਰਨਗੇ ਅਜੇ ਦੇਵਗਨ

10/21/2018 7:16:05 PM

ਮੁੰਬਈ (ਬਿਊਰੋ)— ਬਾਲੀਵੁਡ ਦੇ ਸਿੰਘਮ ਸਟਾਰ ਅਜੇ ਦੇਵਗਨ ਇੱਕ ਵਾਰ ਫਿਰ ਫਿਲਮਕਾਰ ਪ੍ਰਕਾਸ਼ ਝਾਅ ਨਾਲ ਕੰਮ ਕਰਦੇ ਨਜ਼ਰ ਆ ਸਕਦੇ ਹਨ। ਅਜੇ ਦੇਵਗਨ ਨੇ ਪ੍ਰਕਾਸ਼ ਝਾਅ ਨਾਲ ਦਿਲ ਕਯਾ ਕਰੇ, ਗੰਗਾਜਲ, ਅਪਹਰਣ, ਰਾਜਨੀਤੀ ਅਤੇ ਸਤਿਆਗ੍ਰਹਿ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਇਹ ਫਿਲਮਾਂ ਦਰਸ਼ਕਾਂ ਨੂੰ ਬਹੁਤ ਪਸੰਦ ਆਈਆਂ ਸਨ। ਫਿਲਮ ਦੀ ਕਾਸਟਿੰਗ ਅਤੇ ਲੋਕੇਸ਼ਨ ਤੇ ਕੰਮ ਚਲ ਰਿਹਾ ਹੈ। ਫਿਲਮ ਦੀ ਕਹਾਣੀ ਸੱਚੀ ਘਟਨਾ ਤੇ ਆਧਾਰਿਤ ਹੋ ਸਕਦੀ ਹੈ।

ਸੂਤਰਾਂ ਮੁਤਾਬਕ ਅਜੇ ਦੇਵਗਨ ਤੇ ਪ੍ਰਕਾਸ਼ ਝਾਅ ਨੇ ਇਸ ਨਵੇਂ ਪ੍ਰੋਜੈਕਟ ਲਈ ਹੱਥ ਮਿਲਾ ਲਿਆ ਹੈ ਅਤੇ ਹੁਣ ਫਿਲਮ ਕਾਸਟਿੰਗ ਤੇ ਲੋਕੇਸ਼ਨ 'ਤੇ ਕੰਮ ਚੱਲ ਰਿਹਾ ਹੈ। ਜਿਵੇਂ ਹੀ ਇਹ ਸਭ ਤੈਅ ਹੋਵੇਗਾ, ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਅਜੇ ਦੇਵਗਨ ਫਿਲਮ 'ਰੇਡ' ਤੋਂ ਬਾਅਦ ਅਜੇ ਦੇਵਗਨ ਆਪਣੀਆਂ ਹੋਰ ਫਿਲਮਾਂ 'ਚ ਬਿਜ਼ੀ ਹੋ ਗਏ ਹਨ। ਇਨ੍ਹਾਂ 'ਚ 'ਟੋਟਲ ਧਮਾਲ' ਸ਼ਾਮਲ ਹੈ। ਅਜੇ ਦੇਵਗਨ ਇਤਿਹਾਸਕ ਡਰਾਮਾ ਫਿਲਮ 'ਤਾਨਾਜੀ' ਅਤੇ ਨੀਰਜ ਪਾਂਡੇ ਦੀ ਫਿਲਮ 'ਚਾਣਕਯ' ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News