ਤਾਲਾਬੰਦੀ ਦੌਰਾਨ ਮਦਦ ਲਈ ਅੱਗੇ ਆਏ ਅਜੇ ਦੇਵਗਾਨ, ਚੁੱਕੀ 700 ਪਰਿਵਾਰਾਂ ਦੀ ਜ਼ਿੰਮੇਦਾਰੀ

5/28/2020 9:00:55 AM

ਮੁੰਬਈ(ਬਿਊਰੋ)- ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੀ ਮਾਰ ਸਭ ਤੋਂ ਜ਼ਿਆਦਾ ਗਰੀਬਾਂ ’ਤੇ ਪੈ ਰਹੀ ਹੈ । ਅਜਿਹੇ ਵਿਚ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਨੇ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਲਿਆ ਹੈ। ਖੁਦ ਮਦਦ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਲੋਕਾਂ ਨੂੰ ਵੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ।  

ਅਜੇ ਦੇਵਗਨ ਨੇ ਮੁੰਬਈ ਦੇ ਸਲਮ ਇਲਾਕੇ ਧਾਰਾਵੀ ਵਿਚ ਰਹਿਣ ਵਾਲੇ 700 ਪਰਿਵਾਰਾਂ ਦੀ ਜ਼ਿੰਮੇਦਾਰੀ ਲਈ ਹੈ। ਕੁੱਝ ਸਮਾਂ ਪਹਿਲਾਂ ਹੀ ਅਜੇ ਦੇਵਗਨ ਨੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਭੇਜਣ ਵਿਚ ਮਦਦ ਕਰ ਰਹੇ ਐਕਟਰ ਸੋਨੂ ਸੂਦ ਦੇ ਕੰਮ ਦੀ ਤਾਰੀਫ ਕੀਤੀ ਸੀ। ਇਸ ਤੋਂ ਬਾਅਦ ਉਹ ਖੁੱਦ ਵੀ ਲੋਕਾਂ ਦੀ ਮਦਦ ਲਈ ਅੱਗੇ ਆ ਗਏ ਹਨ।
 

ਅਜੇ ਦੇਵਗਨ ਨੇ ਟਵੀਟ ਕੀਤਾ, ‘‘ਧਾਰਾਵੀ ਕੋਵਿਡ-19 ਦਾ ਕੇਂਦਰ ਬਣਿਆ ਹੋਇਆ ਹੈ। ਕਈ ਨਾਗਰਿਕ ਐੱਮਸੀਜੀਐਮ ਦੀ ਮਦਦ ਨਾਲ ਦਿਨ ਰਾਤ ਕੰਮ ਕਰ ਰਹੇ ਹਨ। ਕਈ ਐਨਜੀਓ ਦੀ ਮਦਦ ਨਾਲ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਅਤੇ ਹਾਈਜੀਨ ਕਿਟਸ ਉਪਲੱਬਧ ਕਰਾਏ ਜਾ ਰਹੇ ਹਨ। ਅਸੀਂ 700 ਪਰਿਵਾਰਾਂ ਦੀ ਮਦਦ ਕਰ ਰਹੇ ਹਾਂ। ਮੈਂ ਤੁਹਾਨੂੰ ਵੀ ਦਾਨ ਕਰਨ ਦਾ ਬੇਨਤੀ ਕਰਦਾ ਹਾਂ ।’’
सोनू सूद और अजय देवगनਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News