ਬੇਟੇ ਨੂੰ ਭੀੜ ’ਚ ਫਸਿਆ ਦੇਖ ਅਜੈ ਦੇਵਗਨ ਨੂੰ ਆਇਆ ਗੁੱਸਾ, ਵੀਡੀਓ ਵਾਇਰਲ

11/5/2019 2:29:14 PM

ਮੁੰਬਈ(ਬਿਊਰੋ)- ਅਜੈ ਦੇਵਗਨ ਅਕਸਰ ਪਰਿਵਾਰ ਨਾਲ ਸਮਾਂ ਬਤੀਤ ਕਰਦੇ ਨਜ਼ਰ ਆਉਂਦੇ ਹਨ। ਇਕ ਪਾਸੇ ਜਿੱਥੇ ਅਜੈ ਦੇਵਗਨ ਆਪਣੇ ਸ਼ਾਂਤ ਸੁਭਾਅ ਕਾਰਨ ਜਾਣੇ ਜਾਂਦੇ ਹਨ, ਉਥੇ ਹੀ ਉਨ੍ਹਾਂ ਦੇ ਬੇਟੇ ਯੁੱਗ ਦੇਵਗਨ ਸ਼ਰਾਰਤੀ ਅੰਦਾਜ਼ ਵਿਚ ਦਿਖਾਈ ਦਿੰਦੇ ਹਨ। ਸੋਮਵਾਰ ਨੂੰ ਅਜੈ ਦੇਵਗਨ ਬੇਟੇ ਨਾਲ ਅਜ਼ਮੇਰ ਸ਼ਰੀਫ ਦਰਗਾਹ ਪਹੁੰਚੇ। ਅਜੈ ਦੇਵਗਨ ਦੇ ਆਉਣ ਦੀ ਖਬਰ ਸੁਣ ਕੇ ਉਨ੍ਹਾਂ ਦੇ ਫੈਂਸ ਦੀ ਭੀੜ ਦਰਗਾਹ ਦੇ ਅੰਦਰ ਅਤੇ ਬਾਹਰ ਕਾਫੀ ਹੋ ਗਈ। ਅਣਗਿਣਤ ਲੋਕਾਂ ਦੀ ਗਿਣਤੀ ਵਿਚ ਅਜੈ ਦੇਵਗਨ ਦੇ ਫੈਨਜ਼ ਉਨ੍ਹਾਂ ਦੀ ਇਕ ਝਲਕ ਪਾਉਣਾ ਚਾਹੁੰਦੇ ਸਨ। ਅਜੈ ਦੇਵਗਨ ਨੇ ਇਸ ਦੌਰਾਨ ਸਫੈਦ ਅਤੇ ਗੁਲਾਬੀ ਕਲਰ ਦਾ ਸਾਫਾ ਪਾਇਆ ਹੋਇਆ ਸੀ।

 
 
 
 
 
 
 
 
 
 
 
 
 
 

#AjayDevgan with son Yug gets mobbed at #ajmersharif dargah today #instadaily #ManavManglani

A post shared by Manav Manglani (@manav.manglani) on Nov 4, 2019 at 6:39am PST


ਸਾਹਮਣੇ ਆਏ ਵੀਡੀਓ ਵਿਚ ਅਜੈ ਦੇਵਗਨ ਬੇਟੇ ਨਾਲ ਜਾ ਰਹੇ ਹਨ। ਜਿੱਥੇ ਚਾਰੇ ਪਾਸਿਓ ਭੀੜ ਉਨ੍ਹਾਂ ਨੂੰ ਘੇਰ ਲੈਂਦੀ ਹੈ। ਇਸ ਦੌਰਾਨ ਅਜੈ ਦੇਵਗਨ ਬੇਹੱਦ ਗੁੱਸੇ ਵਿਚ ਨਜ਼ਰ ਆਏ। ਜਦੋਂ ਭੀੜ ਵਿਚਕਾਰ ਯੁੱਗ ਫਸ ਜਾਂਦੇ ਹਨ। ਉਹ ਕਿਸੇ ਤਰ੍ਹਾਂ ਬੇਟੇ ਨੂੰ ਅੱਗੇ ਲੈ ਕੇ ਨਿਕਲਦੇ ਦਿਖਾਈ ਦੇ ਰਹੇ ਹਨ । ਯੁੱਗ ਦੇਵਗਨ ਬੀਤੇ 13 ਸਤੰਬਰ ਨੂੰ 9 ਸਾਲ ਦੇ ਹੋ ਗਏ ਹਨ। ਬੇਟੇ ਦੇ ਜਨਮਦਿਨ ’ਤੇ ਕਾਜੋਲ ਨੇ ਇਕ ਡਬਸਮੈਸ਼ ਵੀਡੀਓ ਸ਼ੇਅਰ ਕੀਤਾ ਸੀ ।  ਉਨ੍ਹਾਂ ਨੇ ਵੀਡੀਓ ਨਾਲ ਕੈਪਸ਼ਨ ਵਿਚ ਲਿਖਿਆ, ‘‘ਜਦੋਂ ਤੂੰ 3 ਸਾਲ ਦੇ ਸੀ ਤਾਂ ਸਭ ਕੁੱਝ ਬਹੁਤ ਵਧੀਆ ਸੀ,  ਜਦੋਂ 9 ਸਾਲ ਦੇ ਹੋਏ ਤਾਂ ਹੋਰ ਵੀ ਜ਼ਿਆਦਾ ਵਧੀਆ ਹੈ।’’

 
 
 
 
 
 
 
 
 
 
 
 
 
 

Awesome at 3 and even more awesome sauce at 9! HAPPY BIRTHDAY YUG! ( I think he hears me yelling even in his sleep )

A post shared by Kajol Devgan (@kajol) on Sep 12, 2019 at 8:12pm PDT


ਅਜੈ ਦੇਵਗਨ ਦੀ ਆਉਣ ਵਾਲੀ ਫਿਲਮ ‘ਤਾਨਾਜੀ : ਦਿ ਅਨਸੰਗ ਵਾਰਿਅਰ’ ਹੈ। 17ਵੀਂ ਸਦੀ ਦੀ ਕਹਾਣੀ ਕਹਿੰਦੀ ਇਸ ਫਿਲਮ ਵਿਚ ਅਜੈ ਦੇਵਗਨ ਨਾਲ ਸੈਫ ਅਲੀ ਖਾਨ ਅਤੇ ਕਾਜੋਲ ਵੀ ਮੁੱਖ ਭੂਮਿਕਾ ਵਿਚ ਹਨ। ਫਿਲਮ ‘ਤਾਨਾਜੀ’ ਦਾ ਨਿਰਮਾਣ ਅਜੈ ਦੇਵਗਨ ਦੀ ਪ੍ਰੋਡਕਸ਼ਨ ਕੰਪਨੀ ਟੀ-ਸੀਰੀਜ਼ ਨਾਲ ਮਿਲ ਕੇ ਕਰ ਰਹੀ ਹੈ। ਇਹ ਫਿਲਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News