ਨਾਗਰਿਕਤਾ ਵਿਵਾਦ ’ਚ ਘਿਰੇ ਅਕਸ਼ੈ ਦੇ ''ਨੈਸ਼ਨਲ ਐਵਾਰਡ'' ''ਤੇ ਵੀ ਉੱਠੇ ਸਵਾਲ

5/6/2019 4:42:12 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਟੀ. ਵੀ. ਐਕਟਰ ਏਜਾਜ਼ ਖਾਨ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀ ਰਾਏ ਜ਼ਾਹਿਰ ਕਰਦਾ ਰਹਿੰਦਾ ਹੈ। ਅਕਸ਼ੈ ਕੁਮਾਰ ਦੀ ਨਾਗਰਿਕਾ ਦੇ ਵਿਵਾਦ ਨੂੰ ਲੈ ਕੇ ਉਸ ਨੇ ਇਕ ਟਵੀਟ ਕੀਤਾ ਹੈ। ਏਜਾਜ਼ ਖਾਨ ਨੇ ਇਸ ਵਿਵਾਦ ਨੂੰ ਸਲਮਾਨ ਖਾਨ, ਸ਼ਾਹਰੁਖ ਖਾਨ ਤੇ ਆਮਿਰ ਖਾਨ ਨਾਲ ਜੋੜਦੇ ਹੋਏ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ ਕਿ ''ਰੱਬ ਨਾ ਕਰੇ ਜੇਕਰ ਇਨ੍ਹਾਂ ਤਿੰਨਾਂ ਖਾਨਜ਼ 'ਚੋਂ ਕਿਸੇ ਦਾ ਪਾਰਸਪੋਰਟ ਜੇਕਰ ਕੈਨੇਡਾ ਦਾ ਹੁੰਦਾ ਤਾਂ ਹੁਣ ਤੱਕ ਉਨ੍ਹਾਂ ਨੂੰ ਦੇਸ਼ ਧ੍ਰੋਹੀ ਕਰਾਰ ਦੇ ਦਿੱਤਾ ਜਾਂਦਾ।'' ਏਜਾਜ਼ ਖਾਨ ਦੀ ਟਿੱਪਣੀ 'ਤੇ ਖੂਬ ਪ੍ਰਤੀਕਿਰਿਆ ਆ ਰਹੀ ਹੈ।


ਦੱਸ ਦਈਏ ਕਿ ਅਕਸ਼ੈ ਕੁਮਾਰ ਦੀ ਨਾਗਰਿਕਤਾ ਦਾ ਵਿਵਾਦ ਪੀ. ਐੱਮ. ਮੋਦੀ ਦੇ ਗੈਰ ਰਾਜੀਨੀਤਿਕ ਇੰਟਰਵਿਊ ਤੋਂ ਬਾਅਦ ਵਿਵਾਦਾਂ 'ਚ ਆਇਆ। ਲੋਕਾਂ ਨੇ ਦੋਸ਼ ਲਾਏ ਹਨ ਕਿ ਜਿਹੜੇ ਲੋਕ ਇਸ ਦੇਸ਼ ਦੇ ਨਾਗਰਿਕ ਨਹੀਂ, ਜਿਹੜੇ ਆਪਣੇ ਦੇਸ਼ ਦੇ ਪ੍ਰਤੀਨਿਧੀਆਂ ਦੀ ਚੋਣ ਨਹੀਂ ਕਰ ਸਕਦਾ। ਪੀ. ਐੱਮ. ਮੋਦੀ ਨੇ ਉਨ੍ਹਾਂ ਨੂੰ ਆਪਣੇ ਇੰਟਰਵਿਊ ਕਿਉਂ ਦਿੱਤਾ। ਏਜਾਜ਼ ਖਾਨ ਪਹਿਲਾ ਅਜਿਹਾ ਬਾਲੀਵੁੱਡ ਸੈਲੀਬ੍ਰੇਟੀ ਨਹੀਂ ਹੈ, ਜਿਨ੍ਹਾਂ ਨੇ ਅਕਸ਼ੈ ਕੁਮਾਰ ਦੀ ਨਾਗਰਿਕਤਾ ਵਿਵਾਦ 'ਤੇ ਟਿੱਪਣੀ ਦੀ ਹੋਵੇ। ਏਜਾਜ਼ ਖਾਨ ਤੋਂ ਪਹਿਲਾ ਕਮਾਲ. ਆਰ. ਖਾਨ ਵਰਗੇ ਸਿਤਾਰੇ ਵੀ ਖੁੱਲ੍ਹ ਕੇ ਆਪਣੇ ਰਾਏ ਰੱਖ ਚੁੱਕੇ ਹਨ। ਹੁਣ ਅਕਸ਼ੈ ਕੁਮਾਰ ਨੂੰ ਮਿਲੇ ਪੁਰਸਕਾਰਾਂ 'ਤੇ ਵੀ ਵਿਵਾਦ ਛਿੜ ਗਿਆ ਹੈ।

 

ਦੱਸ ਦਈਏ ਕਿ ਅਕਸ਼ੈ ਕੁਮਾਰ ਇਸ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਇਹ ਸੱਚ ਹੈ ਕਿ ਮੇਰੇ ਕੋਲ ਕੈਨੇਡਾ ਦਾ ਪਾਸਪੋਰਟ ਹੈ ਪਰ ਮੈਂ ਪਿਛਲੇ 7 ਸਾਲਾਂ ਤੋਂ ਕੈਨੇਡਾ ਨਹੀਂ ਗਿਆ ਹਾਂ। ਇਸ ਦੇਸ਼ 'ਚ ਰਹਿੰਦਾ ਹਾਂ। ਇਸੇ ਦੇਸ਼ 'ਚ ਕੰਮ ਕਰਦਾ ਹਾਂ ਅਤੇ ਆਮ ਨਾਗਰਿਕਾਂ ਵਾਂਗ ਆਪਣੇ ਸਾਰੇ ਟੈਕਸ ਵੀ ਭਰਦਾ ਹਾਂ। ਅਕਸ਼ੈ ਨੇ ਕਿਹਾ ਸੀ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਅਜਿਹੀ ਵਜ੍ਹਾ ਕਾਰਨ ਕਦੇ ਮੈਨੂੰ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪਵੇਗਾ।''

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News