ਟਰੈਂਡਿੰਗ ''ਚ ਛਾਇਆ ਨਿਮਰਤ ਖਹਿਰਾ ਦਾ ਗੀਤ ''ਅੱਜ ਕੱਲ੍ਹ ਅੱਜ ਕੱਲ੍ਹ'' (ਵੀਡੀਓ)
6/13/2020 10:06:56 AM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਨਿਮਰਤ ਖਹਿਰਾ ਦੀ ਆਵਾਜ਼ 'ਚ ਨਵਾਂ ਗੀਤ 'ਅੱਜ ਕੱਲ੍ਹ ਅੱਜ ਕੱਲ੍ਹ' ਬੀਤੇ ਦਿਨੀਂ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ਿੰਗ ਤੋਂ ਬਾਅਦ ਇਹ ਗੀਤ ਲਗਾਤਾਰ ਟਰੈਂਡਿੰਗ 'ਚ ਛਾਇਆ ਹੋਇਆ ਹੈ। ਇਸ ਗੀਤ 'ਚ ਨਿਮਰਤ ਖਹਿਰਾ ਨੇ ਇੱਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਗਈ ਹੈ, ਜੋ ਕਿ ਆਪਣੇ ਪ੍ਰੇਮੀ ਨੂੰ ਕਹਿ ਰਹੀ ਹੈ ਕਿ ਉਹ ਆਪਣੇ ਘਰ ਜਲਦੀ ਹੀ ਆਪਣੇ ਵਿਆਹ ਬਾਰੇ ਗੱਲਬਾਤ ਕਰ ਲਵੇ ਕਿਉਂਕਿ ਜਦੋਂ ਸਮਾਂ ਹੱਥੋਂ ਨਿਕਲ ਗਿਆ ਤਾਂ ਫਿਰ ਹੱਥ ਨਹੀਂ ਆਉਣਾ। ਗੱਭਰੂ ਦੇ ਲਾਰਿਆਂ ਕਾਰਨ ਉਸ ਦੀ ਜਵਾਨੀ ਬੀਤਦੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਲਾਰਿਆਂ ਕਾਰਨ ਉਸ ਦਾ ਵਿਆਹ ਵੀ ਜਲਦ ਘਰ ਦਿਆਂ ਨੇ ਤੈਅ ਕਰ ਦੇਣਾ ਹੈ। ਉਹ ਮੁੰਡੇ ਨੂੰ ਹਿਦਾਇਤ ਦਿੰਦੀ ਹੈ ਕਿ ਕੁਝ ਕਰਨਾ ਹੈ ਤਾਂ ਜਲਦੀ ਕਰ ਲਵੇ ਨਹੀਂ ਤਾਂ ਮੁੜ ਪਛਤਾਵੇਗਾ।
ਦੱਸ ਦਈਏ ਕਿ ਨਿਮਰਤ ਖਹਿਰਾ ਦੇ ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਨੇ ਅਤੇ ਸੰਗੀਤ ਦੇਸੀ ਕਰਿਊ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਇਸ ਤੋਂ ਉਹ ਇਲਾਵਾ ਉਹ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਵੀ ਵਿਖਾ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ