ਗਾਇਕਾ ਸਰਗਮ ਦੀ ਆਵਾਜ਼ ''ਚ ਰਿਲੀਜ਼ ਹੋਇਆ ਸਿੱਧੂ ਮੂਸੇ ਵਾਲਾ ਦਾ ਇਹ ਗੀਤ (ਵੀਡੀਓ)

6/10/2020 4:36:45 PM

ਜਲੰਧਰ (ਬਿਊਰੋ)— ਪੰਜਾਬੀ ਗਾਇਕਾ ਸਰਗਮ ਦੀ ਆਵਾਜ਼ 'ਚ ਨਵਾਂ ਗੀਤ 'ਅੱਜ ਕੱਲ ਵੇ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਰਗਮ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਸਿੱਧੂ ਮੂਸੇ ਵਾਲਾ ਵਲੋਂ 'ਅੱਜ ਕੱਲ ਵੇ' ਗੀਤ ਦੀ ਆਡੀਓ ਆਪਣੀ ਐਲਬਮ 'ਸਨੀਚਿਸ ਗੈੱਟ ਸਟੀਚਿਸ' 'ਚ ਰਿਲੀਜ਼ ਕੀਤੀ ਗਈ ਸੀ।

ਇਸ ਗੀਤ ਦਾ ਫੀਮੇਲ ਵਰਜ਼ਨ ਬਾਰਬੀ ਮਾਨ ਵੀ ਗਾ ਚੁੱਕੀ ਹੈ ਤੇ ਹੁਣ ਕਵਰ ਸੌਂਗ ਸਰਗਮ ਨੇ ਗਾਇਆ ਹੈ। ਗੀਤ ਨੂੰ ਮਿਊਜ਼ਿਕ ਪਵਨ ਸਟੂਡੀਓ ਤੇ ਚਮਕੌਰ ਬਾਜਾਖਾਣਾ ਵਲੋਂ ਦਿੱਤਾ ਗਿਆ ਹੈ। ਵੀਡੀਓ ਵੀ. ਐੱਮ. ਮੀਡੀਆ ਵਲੋਂ ਬਣਾਈ ਗਈ ਹੈ।

ਦੱਸਣਯੋਗ ਹੈ ਕਿ 'ਅੱਜ ਕੱਲ ਵੇ' ਆਰੀਜਨਲ ਗੀਤ ਸਿੱਧੂ ਮੂਸੇ ਵਾਲਾ ਵਲੋਂ ਗਾਇਆ ਗਿਆ ਹੈ। ਇਸ ਦੇ ਬੋਲ ਵੀ ਸਿੱਧੂ ਮੂਸੇ ਵਾਲਾ ਵਲੋਂ ਲਿਖੇ ਗਏ ਹਨ ਤੇ ਕੰਪੋਜ਼ ਵੀ ਸਿੱਧੂ ਨੇ ਕੀਤਾ ਹੈ। ਗੀਤ ਦਾ ਸੰਗੀਤ ਨਿੱਕ ਧਾਮੂ ਨੇ ਦਿੱਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Content Editor Rahul Singh

Related News