ਆਕਾਂਕਸ਼ਾ ਦੀਆਂ ਹਰਕਤਾਂ ਕਾਰਨ ਗੁੱਸੇ ''ਚ ਬੋਖਲਾਏ ਪਾਰਸ, ਰਿਲੇਸ਼ਨਸ਼ਿਪ ''ਤੇ ਦਿੱਤਾ ਵੱਡਾ ਬਿਆਨ

2/21/2020 10:22:53 AM

ਮੁੰਬਈ (ਬਿਊਰੋ) : ਪਾਰਸ ਛਾਬੜਾ ਭਾਵੇਂ 'ਬਿੱਗ ਬੌਸ 13' ਦਾ ਖਿਤਾਬ ਆਪਣੇ ਨਾਂ ਨਹੀਂ ਕਰ ਪਾਏ ਹੋਣ ਪਰ ਉਹ ਟੀ. ਵੀ. 'ਤੇ ਹੁਣ ਵੀ ਛਾਏ ਹੋਏ ਹਨ। ਇਸ ਦੀ ਵਜ੍ਹਾ ਹੈ ਉਨ੍ਹਾਂ ਦਾ ਸਵੈਂਬਰ, ਜਿਸ ਦੇ ਜ਼ਰੀਏ ਪਾਰਸ ਆਪਣੇ ਲਈ ਇਕ ਹਮਸਫਰ ਦੀ ਤਲਾਸ਼ 'ਚ ਜੁਟੇ ਹੋਏ ਹਨ। ਹੁਣ ਇਹ ਗੱਲ ਤਾਂ ਹਰ ਕੋਈ ਜਾਣਦਾ ਹੈ ਕਿ ਇਸ ਰਿਐਲਿਟੀ ਸ਼ੋਅ 'ਚ ਜਾਣ ਲਈ ਪਾਰਸ ਛਾਬੜਾ ਨੇ ਮਾਹਿਰਾ ਸ਼ਰਮਾ ਅਤੇ ਆਕਾਂਕਸ਼ਾ ਪੁਰੀ ਦਾ ਦਿਲ ਤੋੜਿਆ ਹੈ। ਇਸ ਗੱਲ ਦਾ ਪਾਰਸ ਛਾਬੜਾ ਨੂੰ ਬਹੁਤ ਹੀ ਚੰਗੀ ਤਰ੍ਹਾਂ ਪਤਾ ਹੈ। ਉਹ ਹੁਣ ਆਕਾਂਕਸ਼ਾ ਪੁਰੀ ਨਾਲ ਗੱਲ ਕਰਨਾ ਚਾਹੁੰਦੇ ਹਨ। ਇੰਨਾ ਹੀ ਨਹੀਂ ਉਹ ਗੱਲ ਕਰਕੇ ਆਕਾਂਕਸ਼ਾ ਪੁਰੀ ਨੂੰ ਸਮਝਾਉਣਾ ਚਾਹੁੰਦੇ ਹਨ ਕਿ ਉਸ ਨੂੰ ਪਾਰਸ ਨੂੰ ਭੁੱਲ ਜਾਣਾ ਚਾਹੀਦਾ ਹੈ। ਜੀ ਹਾਂ, ਠੀਕ ਸੁਣਿਆ ਤੁਸੀਂ। ਇਹ ਪਾਰਸ ਛਾਬੜਾ ਦੇ ਹੀ ਬੋਲ ਹਨ।

ਹਾਲ ਹੀ 'ਚ ਗੱਲ ਕਰਦੇ ਹੋਏ ਪਾਰਸ ਛਾਬੜਾ ਨੇ ਦੱਸਿਆ, ''ਮੈਂ ਇਸ ਬਾਰੇ ਪਹਿਲਾਂ ਵੀ ਗੱਲ ਕਰ ਚੁੱਕਿਆ ਹਾਂ। ਜੇਕਰ ਆਕਾਂਕਸ਼ਾ ਪੁਰੀ ਅਸਲ 'ਚ ਮੇਰੇ ਨਾਲ ਪਿਆਰ ਕਰਦੀ ਹੈ ਤਾਂ ਉਸ ਨੂੰ ਮੀਡੀਆ ਸਾਹਮਣੇ ਭਰੋਸਾ ਦਿਵਾਉਣ ਦੀ ਕੋਈ ਵੀ ਲੋੜ ਨਹੀਂ ਹੈ। ਮੈਂ ਉਸ ਦੇ ਨਾਲ ਆਪਣਾ ਫਿਊਚਰ ਨਹੀਂ ਦੇਖਦਾ ਹਾਂ। ਅੱਗੇ ਪਾਰਸ ਨੇ ਕਿਹਾ, ਜਦੋਂ ਆਕਾਂਕਸ਼ਾ ਪੁਰੀ ਮੀਡੀਆ ਸਾਹਮਣੇ ਬਿਆਨ ਦੇ ਰਹੀ ਸੀ ਤਾਂ ਉਸ ਸਮੇਂ ਮੈਂ 'ਬਿੱਗ ਬੌਸ 13' ਦੇ ਘਰ 'ਚ ਸੀ। ਜੋ ਵੀ ਬਿਆਨ ਸਾਹਮਣੇ ਆਏ ਹਨ ਇਹ ਉਸ ਦੇ ਵੱਲੋਂ ਆਏ ਹਨ। ਕਿਸੇ ਨੇ ਮੇਰੀ ਗੱਲ ਤਾਂ ਸੁਣੀ ਹੀ ਨਹੀਂ। ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਆਕਾਂਕਸ਼ਾ ਨੇ ਸਾਡੀ ਪਰਸਨਲ ਡੀਟੇਲਸ ਕਿਵੇਂ ਲੀਕ ਕਰ ਦਿੱਤੀ। ਉਸ ਨੂੰ ਸਾਡੇ ਰਿਸ਼ਤੇ ਬਾਰੇ ਕੋਈ ਵੀ ਗੱਲ ਨਹੀਂ ਕਰਨੀ ਚਾਹੀਦੀ ਸੀ। ਆਕਾਂਕਸ਼ਾ 'ਤੇ ਗੁੱਸਾ ਕਰਦੇ ਹੋਏ ਪਾਰਸ ਨੇ ਦੱਸਿਆ, ''ਉਸ ਦੀ ਵਜ੍ਹਾ ਕਰਕੇ ਮੈਨੂੰ ਸਲਮਾਨ ਖਾਨ ਦਾ ਗੁੱਸਾ ਵੀ ਸਹਿਣਾ ਪਿਆ। ਉਸ ਦੀਆਂ ਇਨ੍ਹਾਂ ਹਰਕਤਾਂ ਤੋਂ ਬਾਅਦ ਮੈਂ ਇੰਨਾ ਜ਼ਰੂਰਰ ਕਹਿ ਸਕਦਾ ਹਾਂ ਕਿ ਮੈਂ ਹੁਣ ਉਸ ਦੇ ਨਾਲ ਨਹੀਂ ਰਹਿਣ ਵਾਲਾ। ਮੈਂ ਇਕ ਵਾਰ ਤਾਂ ਆਕਾਂਕਸ਼ਾ ਨੂੰ ਜ਼ਰੂਰ ਮਿਲਾਂਗਾ ਅਤੇ ਦੱਸਾਂਗਾ ਕਿ ਉਸ ਨੂੰ ਵੀ ਜ਼ਿੰਦਗੀ 'ਚ ਅੱਗੇ ਵੱਧ ਜਾਣਾ ਚਾਹੀਦਾ ਹੈ।''

ਦੱਸ ਦਈਏ ਕਿ ਪਾਰਸ ਛਾਬੜਾ ਦੇ ਇਸ ਬਿਆਨ ਤੋਂ ਇੰਨਾ ਤਾਂ ਸਾਫ ਹੈ ਕਿ ਉਨ੍ਹਾਂ ਨੂੰ ਆਕਾਂਕਸ਼ਾ ਪੁਰੀ ਦੀ ਇਹ ਹਰਕਤ ਬਿਲਕੁਲ ਵੀ ਪਸੰਦ ਨਹੀਂ ਆਈ ਹੈ। ਉਦੋਂ ਤਾਂ ਉਨ੍ਹਾਂ ਨੇ ਇਹ ਸਾਫ ਕਰ ਦਿੱਤਾ ਕਿ ਉਨ੍ਹਾਂ ਦਾ ਰਿਸ਼ਤਾ ਹੁਣ ਖਤਮ ਹੋ ਚੁੱਕਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News