ਰੁਬਿਨਾ ਤੇ ਅਖਿਲ ਦੀ ਹਿੰਦੀ ਗੀਤ ''ਤੇ ਟਿੱਕ-ਟੌਕ ਵੀਡੀਓ ਵਾਇਰਲ

7/28/2019 3:59:49 PM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੀ ਅਦਾਕਾਰਾ ਰੁਬਿਨਾ ਬਾਜਵਾ ਤੇ ਗਾਇਕ ਅਖਿਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਤੇਰੀ ਮੇਰੀ ਗੱਲ ਬਣ ਗਈ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਸ਼ੂਟਿੰਗ ਰੁਬਿਨਾ ਤੇ ਅਖਿਲ ਕਾਫੀ ਮਸਤੀ ਕਰ ਰਹੇ ਹਨ, ਜਿਸ ਦਾ ਸਬੂਤ ਖੁਦ ਰੁਬਿਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦਰਅਸਲ, ਹਾਲ ਹੀ 'ਚ ਰੁਬਿਨਾ ਨੇ ਇੰਸਟਾਗ੍ਰਾਮ 'ਤੇ ਕੁਝ ਵੀਡੀਓਜ਼ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਅਖਿਲ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀਆਂ ਇਹ ਵੀਡੀਓਜ਼ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। 'ਤੇਰੀ ਮੇਰੀ ਗੱਲ ਬਣ ਗਈ' ਫਿਲਮ 'ਚ ਅਖਿਲ ਤੇ ਰੁਬਿਨਾ ਬਾਜਵਾ ਮੁੱਖ ਭੂਮਿਕਾ 'ਚ ਹਨ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਹੌਬੀ ਧਾਲੀਵਾਲ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਯੋਗਰਾਜ ਸਿੰਘ, ਗੱਗੂ ਗਿੱਲ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

#director #acting #video #instagram #akhil #shootdiaries @a.k.h.i.l_01

A post shared by Rubina Bajwa (@rubina.bajwa) on Jul 28, 2019 at 12:04am PDT


ਦੱਸ ਦਈਏ ਕਿ ਪ੍ਰੀਤੀ ਸਪਰੂ ਬਤੌਰ ਨਿਰਦੇਸ਼ਕ 'ਤੇਰੀ ਮੇਰੀ ਗੱਲ ਬਣ ਗਈ' ਨਾਂ ਦੀ ਫਿਲਮ ਨਾਲ ਇੰਡਸਟਰੀ 'ਚ ਕਦਮ ਰੱਖਣ ਜਾ ਰਹੀ ਹੈ। ਇਸ ਫਿਲਮ ਦੀ ਕਹਾਣੀ ਤੇ ਸਕ੍ਰੀਨ ਪਲੇਅ ਪ੍ਰੀਤੀ ਸਪਰੂ ਨੇ ਆਪ ਲਿਖੇ ਹਨ, ਜਦੋਂਕਿ ਨਿਹਾਲ ਪੁਰਬਾ ਨੇ ਫਿਲਮ ਦੇ ਡਾਇਲਾਗ ਲਿਖੇ ਹਨ। ਇਸ ਫਿਲਮ ਨੂੰ ਪ੍ਰੀਤੀ ਸਪਰੂ ਆਪਣੇ ਨਿੱਜੀ ਪ੍ਰੋਡਕਸ਼ਨ ਹਾਊਸ 'ਸਾਈਂ ਸਪਰੂ ਪ੍ਰੋਡਕਸ਼ਨ' ਹੇਠ ਪ੍ਰੋਡਿਊਸ ਕਰ ਰਹੇ ਹਨ।

 

 
 
 
 
 
 
 
 
 
 
 
 
 
 

Ok we’re having too much fun with TikTok @a.k.h.i.l_01 #inbetweenshots

A post shared by Rubina Bajwa (@rubina.bajwa) on Jul 28, 2019 at 2:04am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News