ਕਾਰਤਿਕ ਆਰੀਅਨ ਨਾਲ ਨਜ਼ਰ ਆਏ ਅਖਿਲ, ਗਾਇਆ ਇਹ ਗੀਤ

11/11/2019 1:00:01 PM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਅਕਸਰ ਹੀ ਬਾਲੀਵੁੱਡ ਦੇ ਸਿਤਾਰਿਆਂ ਨਾਲ ਨਜ਼ਰ ਆਉਂਦੇ ਰਹਿੰਦੇ ਹਨ। ਬਾਲੀਵੁੱਡ ਦੇ ਅਦਾਕਾਰ ਵੀ ਪੰਜਾਬੀ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਅਕਸਰ ਹਰ ਹਿੰਦੀ ਫਿਲਮ ’ਚ ਪੰਜਾਬੀ ਗੀਤ ਦੇਖਣ ਨੂੰ ਮਿਲ ਹੀ ਜਾਂਦਾ ਹੈ। ਹਾਲ ਹੀ ’ਚ ਪੰਜਾਬੀ ਗਾਇਕ ਅਖਿਲ ਨੇ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਅਖਿਲ ਆਪਣਾ ਬਲਾਕ ਬਸਟਰ ਗੀਤ ‘ਖੁਆਬ’ ਗਾਉਂਦੇ ਹੋਏ ਸੁਣਾਈ ਦੇ ਰਹੇ ਹਨ।

 
 
 
 
 
 
 
 
 
 
 
 
 
 

Bro this is for you @kartikaaryan 🔥💯

A post shared by AKHIL (@a.k.h.i.l_01) on Nov 10, 2019 at 12:22am PST


ਦੱਸ ਦੇਈਏ ਕਿ ਫਿਲਮ ‘ਲੁਕਾ ਛੁਪੀ’ ਲਈ ਰੀਮੇਕ ਕੀਤਾ ਗਿਆ ਅਖਿਲ ਦਾ ਗੀਤ ‘ਖੁਆਬ’ ਜਿਸ ਨੂੰ ‘ਦੁਨੀਆ ਨਾਮ’ ਨਾਲ ਰਿਲੀਜ਼ ਕੀਤਾ ਗਿਆ ਸੀ ਨੇ ਬਹੁਤ ਚਰਚਾ ਬਟੋਰੀਆਂ। ਜ਼ਿਕਰਯੋਗ ਹੈ ਕਿ ‘ਲੁਕਾ ਛੁਪੀ’ ਫਿਲਮ ਜਿਸ ‘ਚ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਨੇ ਮੁੱਖ ਭੂਮਿਕਾ ਨਿਭਾਈ ਸੀ। ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆਈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News