ਗਾਇਕ ਅਖਿਲ ਸਚਦੇਵਾ ਦੀ ਮਾਂ ਦੀ ਵਿਗੜੀ ਸਿਹਤ, ਹਸਪਤਾਲ ''ਚ ਦਾਖਲ
5/7/2020 4:32:36 PM
ਮੁੰਬਈ (ਬਿਊਰੋ) — ਗਾਇਕ ਅਖਿਲ ਸਚਦੇਵਾ ਦੇ ਫੈਨਜ਼ ਨੂੰ ਪ੍ਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ, ਅਖਿਲ ਸਚਦੇਵਾ ਦੀ ਮਾਂ ਨੂੰ ਦਮਾ ਅਟੈਕ ਆਇਆ ਹੈ ਅਤੇ ਉਹ ਹਸਪਤਾਲ ਵਿਚ ਭਰਤੀ ਹੈ। ਮਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਅਖਿਲ ਨੇ ਆਪਣੇ ਸਾਰੇ ਕੰਮਾਂ-ਕਾਰ (ਪ੍ਰੋਗਰਾਮ) ਰੱਦ ਕਰ ਦਿੱਤੇ ਹਨ।
ਦੱਸ ਦਈਏ ਕਿ ਅਖਿਲ ਸਚਦੇਵਾ ਦੀ ਗਿਣਤੀ ਉਨ੍ਹਾਂ ਗਾਇਕਾਂ ਵਿਚ ਹੁੰਦੀ ਹੈ, ਜਿਨ੍ਹਾਂ ਨੇ ਕਾਫੀ ਘੱਟ ਸਮੇਂ ਵਿਚ ਹੀ ਆਪਣੇ ਲਈ ਇਕ ਵੱਡਾ ਮੁਕਾਮ ਬਣਾ ਲਿਆ। ਅਖਿਲ ਦੇ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲਦਾ ਹੈ। 'ਹਮਸਫਰ' (ਬਦਰੀਨਾਥ ਕੀ ਦੁਲਹਨੀਆ), 'ਨੈਨ ਨਾ ਜੋੜੇ' (ਬਧਾਈ ਹੋ), 'ਮੇਰੇ ਬਾਬੁਲਾ' (ਜਵਾਨੀ ਜਾਨੇਮਨ), 'ਚੰਨਾ ਵੇ' (ਭੂਤ ਵਨ ਦਿ ਹਾਨਟੇਡ ਸ਼ਿਪ) ਸਮੇਤ ਕਈ ਫਿਲਮਾਂ ਵਿਚ ਸੁਪਰਹਿੱਟ ਗੀਤ ਗਾ ਚੁੱਕੇ ਹਨ। ਫਿਲਮਾਂ ਤੋਂ ਇਲਾਵਾ ਅਖਿਲ ਵੈੱਬ ਸੀਰੀਜ਼ ਲਈ ਵੀ ਗੀਤ ਗਾ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
14 hours ago
ਕਿੱਥੇ ਹੈ ‘ਰਾਜ਼’ ਦੀ ਖੂਬਸੂਰਤ ‘ਭੂਤਨੀ, ਰਾਤੋ-ਰਾਤ ਬਣੀ ਸਟਾਰ, ਅਚਾਨਕ ਬਾਲੀਵੁੱਡ ਨੂੰ ਕਹਿ ਗਈ ਅਲਵਿਦਾ?
15 hours ago
ਬਾਕਸ ਆਫਿਸ ''ਤੇ ਰਣਵੀਰ ਸਿੰਘ ਦੀ ''ਧੁਰੰਧਰ'' ਦਾ ਕਬਜ਼ਾ; ਕਈ ਵੱਡੀਆਂ ਫਿਲਮਾਂ ਨੂੰ ਛੱਡ ਰਹੀ ਹੈ ਪਿੱਛੇ
