ਅਦਾਕਾਰਾ ਸੰਜੀਦਾ ਸ਼ੇਖ ਨਾਲ ਹੁਣ ਅਖਿਲ ਲੁੱਟਣਗੇ ਲੋਕਾਂ ਦੇ ਦਿਲ
12/16/2019 11:02:56 AM
ਜਲੰਧਰ (ਬਿਊਰੋ) — ਪੰਜਾਬੀ ਗਾਇਕ ਅਖਿਲ ਜੋ ਕਿ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਨੇ ਆਪਣੇ ਨਵੇਂ ਗੀਤ 'ਕੱਲਾ ਸੋਹਣਾ ਨਹੀਂ' ਦਾ ਪੋਸਟਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪੋਸਟਰ ਨੂੰ ਦੇਖ ਤਾਂ ਤਾਂ ਇਹੀ ਲੱਗਦਾ ਹੈ ਕਿ ਇਹ ਉਨ੍ਹਾਂ ਦਾ ਇਕ ਹੋਰ ਰੋਮਾਂਟਿਕ ਗੀਤ ਸਾਬਿਤ ਹੋਵੇਗਾ। ਦੱਸ ਦਈਏ ਕਿ ਅਖਿਲ ਦੇ ਗੀਤ ਦੇ ਪੋਸਟਰ 'ਚ ਅਦਾਕਾਰਾ ਸੰਜੀਦਾ ਸ਼ੇਖ ਵੀ ਨਜ਼ਰ ਆ ਰਹੀ ਹੈ। ਦੋਵਾਂ ਦੀ ਰੋਮਾਂਟਿਕ ਕੈਮਸਿਟਰੀ ਇਸ ਗੀਤ 'ਚ ਦੇਖਣ ਨੂੰ ਮਿਲੇਗੀ। ਗੀਤ ਦੇ ਬੋਲ ਬੱਬੂ ਦੀ ਕਲਮ 'ਚੋਂ ਨਿਕਲੇ ਹਨ, ਜਿਸ ਨੂੰ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ। ਗੀਤ ਦਾ ਵੀਡੀਓ ਗੁਰਿੰਦਰ ਬਾਵਾ ਨੇ ਤਿਆਰ ਕੀਤਾ ਹੈ। ਦੇਸੀ ਮਿਊਜ਼ਿਕ ਫੈਕਟਰੀ ਦੇ ਲੇਬਲ ਹੇਠ ਇਸ ਗੀਤ ਨੂੰ 20 ਦਸੰਬਰ ਨੂੰ ਰਿਲੀਜ਼ ਜਾਵੇਗਾ।
ਦੱਸਣਯੋਗ ਹੈ ਕਿ ਅਖਿਲ ਬਹੁਤ ਜਲਦ ਪੰਜਾਬੀ ਫਿਲਮ 'ਤੇਰੀ ਮੇਰੀ ਗੱਲ ਬਣ ਗਈ' ਨਾਲ ਅਦਾਕਾਰੀ ਦੇ ਖੇਤਰ 'ਚ ਕਦਮ ਰੱਖਣ ਜਾ ਰਹੇ ਹਨ। ਇਸ ਫਿਲਮ 'ਚ ਉਹ ਰੁਬੀਨਾ ਬਾਜਵਾ ਨਾਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਦੇ ਗੀਤ ਬਾਲੀਵੁੱਡ ਫਿਲਮਾਂ 'ਚ ਵੀ ਸੁਣਨ ਨੂੰ ਮਿਲਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ