ਖਾਰ ਦੇ ਗੁਰਦੁਆਰੇ ''ਚ ਅਕਸ਼ੈ ਤੇ ਦਿਲਜੀਤ ਨਾਲ ਪਹੁੰਚੀ ਕਰੀਨਾ (ਦੇਖੋ ਤਸਵੀਰਾਂ)

3/3/2019 1:01:31 PM

ਮੁੰਬਈ (ਬਿਊਰੋ) — ਪੋਸਟ ਪ੍ਰੈਗਨੈਂਸੀ 'ਵੀਰੇ ਦੀ ਵੈਡਿੰਗ' ਕਰੀਨਾ ਕਪੂਰ ਖਾਨ ਦੀ ਪਹਿਲੀ ਫਿਲਮ ਸੀ। ਇਹ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ। ਹੁਣ ਕਰੀਨਾ ਕਪੂਰ ਨੇ ਅਗਲੇ ਪ੍ਰੋਜੈਕਟ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਹ ਅਕਸ਼ੈ ਕੁਮਾਰ ਨਾਲ 'ਗੁੱਡ ਨਿਊਜ਼' 'ਚ ਕੰਮ ਕਰ ਰਹੀ ਹੈ।

PunjabKesari

ਪਿਛਲੇ ਦਿਨੀਂ ਕਰੀਨਾ ਕਪੂਰ ਦੀਆਂ ਬੇਬੀ ਬੰਪ 'ਚ ਤਸਵੀਰਾਂ ਸਾਹਮਣੇ ਆਈਆਂ ਸਨ। ਹੁਣ ਇਕ ਵਾਰ ਫਿਰ ਕਰੀਨਾ ਨੂੰ ਮੁੰਬਈ ਸਥਿਤ ਖਾਰ ਦੇ ਗੁਰਦੁਆਰੇ 'ਚ ਦੇਖਿਆ ਗਿਆ। ਸ਼ੂਟਿੰਗ ਸੈੱਟ ਤੋਂ ਲੀਕ ਹੋਈਆਂ ਇਨ੍ਹਾਂ ਤਸਵੀਰਾਂ 'ਚ ਕਰੀਨਾ ਕਪੂਰ ਤੋਂ ਇਲਾਵਾ ਅਕਸ਼ੈ ਕੁਮਾਰ ਤੇ ਦਿਲਜੀਤ ਦੋਸਾਂਝ ਵੀ ਨਜ਼ਰ ਆ ਰਹੇ ਹਨ। 

PunjabKesari
ਦੱਸ ਦਈਏ ਕਿ ਤਸਵੀਰਾਂ 'ਚ ਕਰੀਨਾ ਨੇ ਵ੍ਹਾਈਟ ਕਲਰ ਦਾ ਕੁੜਤਾ ਤੇ ਬਲਿਊ ਜੀਨ ਪਾਈ ਹੈ। ਸਿਰ 'ਤੇ ਬਲਿਊ ਕਲਰ ਦਾ ਸਕਾਫ ਲਿਆ ਹੋਇਆ ਹੈ। ਉਸ ਦਾ ਬੇਬੀ ਬੰਪ ਵੀ ਦਿਖ ਰਿਹਾ ਹੈ। 

PunjabKesari
ਦੱਸਣਯੋਗ ਹੈ ਕਿ ਫਿਲਮ 'ਗੁੱਡ ਨਿਊਜ਼' 'ਚ ਸਰੋਗੇਸੀ ਵਰਗੇ ਮੁੱਦੇ 'ਤੇ ਆਧਾਰਿਤ ਹੈ। ਕਰੀਨਾ ਕਪੂਰ ਖਾਨ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਬੇਹੱਦ ਉਤਸ਼ਾਹਿਤ ਹੈ।

PunjabKesari

'ਵੀਰੇ ਦੀ ਵੈਡਿੰਗ' ਤੋਂ ਬਾਅਦ ਫਿਰ ਕਰੀਨਾ ਕਪੂਰ ਦਮਦਾਰ ਕਿਰਦਾਰ 'ਚ ਆਉਣ ਵਾਲੀ ਹੈ। ਇਸ ਫਿਲਮ ਨੂੰ ਰਾਜ ਮਹਿਤਾ ਡਾਇਰੈਕਟ ਕਰ ਰਹੇ ਹਨ। 'ਗੁੱਡ ਨਿਊਜ਼' ਸਿਨੇਮਾ ਘਰਾਂ 'ਚ ਇਸ ਸਾਲ 19 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News