ਬਰਾਂਡ ਦਾ ਚਿਹਰਾ ਬਣਨ ਲਈ ਲੱਖਾਂ-ਕਰੋੜਾਂ ਕਮਾਉਂਦੇ ਨੇ ਇਹ ਫਿਲਮੀ ਸਿਤਾਰੇ

5/31/2019 9:48:17 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਫਿਲਮਾਂ 'ਚ ਪ੍ਰਸ਼ੰਸਾਂਯੋਗ ਕੰਮ ਕਰਦੇ ਹੀ ਰਹਿੰਦੇ ਹਨ ਪਰ ਇਸ ਤੋਂ ਇਲਾਵਾ ਉਹ ਵਿਗਿਆਪਨ ਜਗਤ 'ਚ ਵੀ ਬਹੁਤ ਲੋਕਪ੍ਰਿਯ ਹਨ। ਉਨ੍ਹਾਂ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਵਿਗਿਆਪਨਾਂ ਤੋਂ ਹੀ 100 ਕਰੋੜ ਰੁਪਏ ਦੀ ਸਲਾਨਾ ਆਮਦਨੀ ਕਮਾ ਲੈਂਦੇ ਹਨ। ਇਸ ਨੂੰ ਲੈ ਕੇ ਇਕ ਵੈਬਸਾਈਟ ਨੇ ਇਸ ਦਾ ਖੁਲਾਸਾ ਕੀਤਾ ਹੈ, ਜਿਸ ਦੇ ਆਰਟੀਕਲ 'ਚ ਤੁਹਾਨੂੰ ਕੁਝ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਵੱਖ-ਵੱਖ ਵਿਗਿਆਪਨਾਂ ਲਈ ਲੱਖਾਂ ਰੁਪਏ ਚਾਰਜ਼ ਕਰਦੇ ਹਨ।

ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ, ਜੋ ਫੀਸ ਦੇ ਮਾਮਲੇ 'ਚ ਸਭ ਤੋਂ ਉੱਪਰ ਹਨ। ਅਕਸ਼ੈ ਕੁਮਾਰ ਕਿਸੇ ਵਿਗਿਆਪਨ ਲਈ ਸਭ ਤੋਂ ਜ਼ਿਆਦਾ ਫੀਸ ਲੈਂਦੇ ਹਨ। ਅਕਸ਼ੈ ਕਿਸੇ ਬਰਾਂਡ ਦੀ ਪ੍ਰਮੋਸ਼ਨ ਕਰਨ ਲਈ 100 ਕਰੋੜ ਰੁਪਏ ਚਾਰਜ਼ ਕਰਦੇ ਹਨ।

PunjabKesari

ਰਣਵੀਰ ਸਿੰਘ

ਇਸ ਲਿਸਟ 'ਚ ਦੂਜੇ ਨੰਬਰ 'ਤੇ ਬਾਲੀਵੁੱਡ ਐਕਟਰ ਰਣਵੀਰ ਸਿੰਘ ਆਉਂਦੇ ਹਨ, ਜੋ ਕਿਸੇ ਬਰਾਂਡ ਦਾ ਵਿਗਿਆਪਨ ਕਰਨ ਲਈ 84 ਕਰੋੜ ਰੁਪਏ ਲੈਂਦੇ ਹਨ।

PunjabKesari

ਮਹਾਨਾਇਕ ਅਮਿਤਾਭ ਬੱਚਨ

ਬਾਲੀਵੁੱਡ ਐਕਟਰ ਅਮਿਤਾਬ ਬੱਚਨ ਕਿਸੇ ਬ੍ਰਾਂਡ ਦਾ ਵਿਗਿਆਪਨ ਕਰਨ ਲਈ 72 ਕਰੋੜ ਰੁਪਏ ਤੱਕ ਦੀ ਫੀਸ ਲੈਂਦੇ ਹਨ।

PunjabKesari

ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ

ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਦੀ ਫੀਸ ਦੀ ਗੱਲ ਕੀਤੀ ਜਾਵੇ ਤਾਂ ਉਹ ਕਿਸੇ ਬਰਾਂਡ ਦੀ ਐਡ ਕਰਨ ਲਈ 58 ਕਰੋੜ ਰੁਪਏ ਲੈਂਦੇ ਹਨ।

PunjabKesari

ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ

ਬਾਲੀਵੁੱਡ ਦੇ ਦਬੰਗ ਖਾਨ ਕਿਸੇ ਬਰਾਂਡ ਦਾ ਵਿਗਿਆਪਨ ਕਰਨ ਲਈ 40 ਕਰੋੜ ਰੁਪਏ ਚਾਰਜ਼ ਕਰਦੇ ਹਨ।

PunjabKesari

ਡਿੰਪਲ ਗਰਲ ਦੀਪਿਕਾ ਪਾਦੂਕੋਣ

ਬਾਲੀਵੁੱਡ ਦੀਆਂ ਹੀਰੋਇਨਾਂ ਦੀ ਗੱਲ ਕੀਤੀ ਜਾਵੇ ਤਾਂ ਫੀਸ ਲੈਣ ਦੇ ਮਾਮਲੇ 'ਚ ਦੀਪਿਕਾ ਪਾਦੂਕੋਣ ਸਭ ਤੋਂ ਅੱਗੇ ਹੈ। ਦੀਪਕਾ ਕਿਸੇ ਬਰਾਂਡ ਦਾ ਵਿਗਿਆਪਨ ਕਰਨ ਲਈ 75 ਕਰੋੜ ਰੁਪਏ ਲੈਂਦੀ ਹੈ।

PunjabKesari

ਆਲੀਆ ਭੱਟ

ਆਲੀਆ ਭੱਟ ਕਿਸੇ ਬਰਾਂਡ ਦਾ ਵਿਗਿਆਪਨ ਕਰਨ ਲਈ 68 ਕਰੋੜ ਰੁਪਏ ਚਾਰਜ਼ ਕਰਦੀ ਹੈ।

PunjabKesari

ਕਰੀਨਾ ਕਪੂਰ ਖਾਨ

ਕਰੀਨਾ ਕਪੂਰ ਖਾਨ ਕਿਸੇ ਬਰਾਂਡ ਦਾ ਚਿਹਰਾ ਬਣਨ ਲਈ 32 ਕਰੋੜ ਰੁਪਏ ਚਾਰਜ਼ ਕਰਦੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News