ਬੱਚਿਆਂ ਨੂੰ ਆਪਣੀ ਇਹ ਫਿਲਮ ਕਦੇ ਨਹੀਂ ਦਿਖਾਉਣਾ ਚਾਹੁੰਦੇ ਅਕਸ਼ੈ ਕੁਮਾਰ

9/9/2019 11:59:50 AM

ਮੁੰਬਈ(ਬਿਊਰੋ)- ਅਕਸ਼ੈ ਕੁਮਾਰ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਪ੍ਰੋਟੈਕਵਿਟ ਹਨ। ਅਕਸ਼ੈ ਕੁਮਾਰ ਨੇ ਕਈ ਹਿੱਟ ਫਿਲਮਾਂ ਕੀਤੀਆਂ ਹਨ ਪਰ ਇਕ ਅਜਿਹੀ ਫਿਲਮ ਹੈ ਜੋ ਉਹ ਕਦੇ ਆਪਣੇ ਬੱਚਿਆਂ ਨੂੰ ਨਹੀਂ ਦਿਖਾਉਣਾ ਚਾਹੁੰਦ। ਦਰਅਸਲ, ਕੁਝ ਦਿਨ ਪਹਿਲਾਂ ਇਕ ਇਵੈਂਟ ਦੌਰਾਨ ਵਿੱਕੀ ਕੌਸ਼ਲ ਨੇ ਅਕਸ਼ੈ ਨਾਲ ਇੱਕ ਟਰਿਕੀ ਸਵਾਲ ਕੀਤਾ ਸੀ। ਵਿੱਕੀ ਨੇ ਪੁੱਛਿਆ ਸੀ ਕਿ ਉਨ੍ਹਾਂ ਨੇ ਇੰਨੀਆਂ ਫਿਲਮਾਂ ਕੀਤੀਆਂ ਹਨ, ਇਨ੍ਹਾਂ ’ਚੋਂ ਕਿਹੜੀ ਫਿਲਮ ਉਹ ਆਪਣੇ ਬੱਚਿਆਂ ਨੂੰ ਨਹੀਂ ਦਿਖਾਉਣਾ ਚਾਹੁੰਦੇ। ਅਕਸ਼ੈ ਨੇ ਇਸ ਸਵਾਲ ਦਾ ਬਹੁਤ ਮਜ਼ੇਦਾਰ ਜਵਾਬ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਫਿਲਮ ‘ਗਰਮ ਮਸਾਲਾ’ ਦੇਖਣ।
PunjabKesari
ਉਨ੍ਹਾਂ ਕੋਲੋਂ ਜਦੋਂ ਪੁੱਛਿਆ ਗਿਆ ਸੀ ਕਿ ਅਜਿਹਾ ਕਿਉਂ ਤਾਂ ਉਨ੍ਹਾਂ ਨੇ ਕਿਹਾ ਇਸ ਫਿਲਮ ’ਚ ਉਹ ਇਕੱਠੇ 4 ਲੜਕੀਆਂ ਨੂੰ ਡੇਟ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਬੇਟੇ ਨੂੰ ਬੋਲ ਦੇਣਗੇ ਕਿ ਉਹ ਜਨਰੇਸ਼ਨ ਵੱਖ ਸੀ ਇਸ ਲਈ ਅਜਿਹਾ ਸੋਚੇ ਵੀ ਨਾ। ਅੱਜ ਦੇ ਸਮੇਂ ’ਚ ਲੜਕੀਆਂ ਕੋਲ ਮੇਕਅੱਪ ਤੋਂ ਜ਼ਿਆਦਾ ਟਰੈਕਿੰਗ ਡਿਵਾਇਸ ਹੁੰਦੀਆਂ ਹਨ ਤਾਂ ਉਹ ਤੁਹਾਨੂੰ ਆਸਾਨੀ ਨਾਲ ਟ੍ਰੈਕ ਕਰ ਲੈਣਗੀਆਂ। ਦੱਸ ਦੇਈਏ ਕਿ 9 ਸਤੰਬਰ 1967 ਨੂੰ ਅਮ੍ਰਿਤਸਰ ’ਚ ਜਨਮੇ ਅਕਸ਼ੈ ਕੁਮਾਰ ਦਾ ਅਸਲੀ ਨਾਮ ਰਾਜੀਵ ਹਰੀਓਮ ਭਾਟੀਆ ਹੈ।
PunjabKesari
ਅਕਸ਼ੈ ਨੇ ਫਿਲਮ ‘ਸੌਗੰਧ’ ਨਾਲ ਬਤੋਰ ਹੀਰੋ ਬਾਲੀਵੁੱਡ ’ਚ ਐਂਟਰੀ ਕੀਤੀ। ਅਕਸ਼ੈ ਫਿਰ ਹੌਲੀ-ਹੌਲੀ ਬਾਲੀਵੁੱਡ ਦੇ ਸਟਾਰ ਬਣ ਦੇ ਗਏ। ਉਨ੍ਹਾਂ ਨੂੰ ਇਕੱਠੇ ਕਈ ਫਿਲਮਾਂ ਦੇ ਆਫਰ ਆਉਣ ਲੱਗੇ।  ਅਕਸ਼ੈ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ ‘ਗੁੱਡ ਨਿਊਜ਼’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ’ਚ ਉਨ੍ਹਾਂ ਨਾਲ ਕਰੀਨਾ ਕਪੂਰ ਤੇ ਦਿਲਜੀਤ ਦੋਸਾਂਝ ਲੀਡ ਕਿਰਦਾਰ ’ਚ ਨਜ਼ਰ ਆਉਣਗੇ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News