ਅਕਸ਼ੈ ਸਟਾਰਰ ਫਿਲਮ 'ਗੋਲਡ' ਦੀ ਟੀਮ ਨੇ ਸ਼ੇਅਰ ਕੀਤੀ ਮੇਕਿੰਗ ਵੀਡੀਓ

8/4/2018 3:58:15 PM

ਮੁੰਬਈ (ਬਿਊਰੋ)— ਅਕਸ਼ੈ ਕੁਮਾਰ ਅਤੇ ਮੌਨੀ ਰਾਏ ਸਟਾਰਰ ਫਿਲਮ 'ਗੋਲਡ' ਦੀ ਮੇਕਿੰਗ ਵੀਡੀਓ ਰਿਲੀਜ਼ ਹੋ ਚੁੱਕੀ ਹੈ। 3 ਮਿੰਟ, 46 ਸੈਕਿੰਡ ਦੀ ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਫਿਲਮ ਦੀ ਸ਼ੂਟਿੰਗ ਕਿਵੇਂ ਕੀਤੀ ਗਈ ਅਤੇ ਇਸ ਦੌਰਾਨ ਮੇਕਰਜ਼ ਨੂੰ ਕਿਹੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਫਿਲਮ ਦੀ ਸ਼ੂਟਿੰਗ ਲੰਡਨ ਅਤੇ ਭਾਰਤ 'ਚ ਹੋਈ ਹੈ ਤਾਂ ਮੇਕਰਜ਼ ਲਈ ਮੌਸਮ ਨਾਲ ਟੱਕਰ ਲੈਣਾ ਇਕ ਵੱਡੀ ਚੁਣੌਤੀ ਸੀ। ਅਕਸ਼ੈ ਕੁਮਾਰ ਨੇ ਕਿਹਾ, ''ਗੋਲਡ ਇਕ ਆਦਮੀ ਦੇ ਸੁਪਨੇ, ਉਨ੍ਹਾਂ ਦੇ ਸੰਘਰਸ਼ ਅਤੇ ਇਕ ਸਵਤੰਤਰ ਰਾਸ਼ਟਰ ਦੇ ਰੂਪ 'ਚ ਭਾਰਤ ਨੂੰ ਉਸ ਦਾ ਪਹਿਲਾ ਗੋਲਡ ਮੈਡਲ ਜਿੱਤਣ ਦੀ ਕਹਾਣੀ ਹੈ।

ਨਿਰਮਾਤਾਵਾਂ ਨੇ ਐਨਾਮੋਰਫਿਕ ਸ਼ੂਟ ਕਰਨ ਦੀ ਚੌਣ ਕੀਤੀ, ਕਿਉਂ ਕਿ ਇਸ ਦੇ ਰਾਹੀਂ ਫਿਲਮ 'ਚ ਹੂਬਹੂ ਉਹ ਸਮਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਫਿਲਮ 'ਚ 1940 ਦੇ ਦਹਾਕੇ ਨੂੰ ਫਿਲਮਾਇਆ ਗਿਆ, ਜਿਸ ਵਜ੍ਹਾ ਇਸ 'ਚ ਪੁਰਾਣੀਆਂ ਕਾਰਾਂ, ਟ੍ਰੇਨ ਸਟੇਸ਼ਨ ਅਤੇ ਪੁਰਾਣੇ ਸਟੇਡੀਅਮ ਸ਼ਾਮਿਲ ਕੀਤੇ ਗਏ ਹਨ। ਮੇਕਅੱਪ ਦੀ ਟੀਮ ਨੂੰ ਸਖਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਹਰ ਸਵੇਰੇ ਕਰੀਬ 20 ਮੈਬਰਾਂ ਨੂੰ ਮੇਕਅੱਪ ਕਰਨ ਲਈ 2 ਘੰਟੇ ਦਾ ਸਮਾਂ ਮਿਲਦਾ ਸੀ। ਇਸ ਤੋਂ ਇਲਾਵਾ ਫਿਲਮ ਦੇ ਹਰ ਸ਼ਾਟ ਨੂੰ ਬ੍ਰਿਟਿਸ਼ ਤੋਂ ਆਜ਼ਾਦ ਹੋਏ ਭਾਰਤ ਨੂੰ ਦਿਖਾਉਣਾ ਇਕ ਵੱਡੀ ਚੁਣੌਤੀ ਸੀ।

ਦੱਸਣਯੋਗ ਹੈ ਕਿ ਫਿਲਮ 'ਗੋਲਡ' ਦਾ ਨਿਰਦੇਸ਼ਨ ਰੀਮਾ ਕਾਗਤੀ ਵਲੋਂ ਕੀਤਾ ਗਿਆ, ਜਦਕਿ ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਮਿਲ ਕੇ ਐਕਸਲ ਐਂਟਰਟੇਨਮੈਂਟ ਬੈਨਰ ਹੇਠ ਫਿਲਮ ਦਾ ਨਿਰਮਾਣ ਕਰ ਰਹੇ ਹਨ। ਉੱਥੇ ਹੀ ਇਸ ਫਿਲਮ ਰਾਹੀਂ ਟੀ. ਵੀ. ਅਦਾਕਾਰਾ ਮੌਨੀ ਰਾਏ ਡੈਬਿਊ ਕਰਨ ਜਾ ਰਹੀ ਹੈ। ਇਹ ਫਿਲਮ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News