ਅਕਸ਼ੈ ਦੇ ਇੰਸਟਾਗ੍ਰਾਮ ''ਤੇ ਫਾਲੋਅਰਜ਼ ਦੀ ਗਿਣਤੀ 20 ਮਿਲੀਅਨ ਤੋਂ ਪਾਰ (ਵੀਡੀਓ)

8/8/2018 12:09:53 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਦੇ ਇੰਸਟਾਗ੍ਰਾਮ 'ਤੇ 2 ਕਰੋੜ ਤੋਂ ਜ਼ਿਆਦਾ ਫਾਲੋਅਰਜ਼ ਹੋ ਗਏ ਹਨ। ਉਨ੍ਹਾਂ ਇਸ ਖੁਸ਼ੀ ਨੂੰ ਜ਼ਾਹਿਰ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਪੋਸਟ 'ਚ ਅਕਸ਼ੈ ਨੇ ਇਕ ਵੀਡੀਓ ਜਾਰੀ ਕੀਤੀ ਹੈ। ਅਕਸ਼ੈ ਨੇ ਕਿਹਾ, ''ਹੈਰਾਨ ਹਾਂ ਕਿ ਮੈਂ ਕਿਸ ਚੀਜ਼ ਦਾ ਜ਼ਸਨ ਮਨਾ ਰਿਹਾ ਹਾਂ। ਤੁਹਾਡੇ ਨਾਲ ਇਸ ਗੱਲ ਨੂੰ ਸਾਂਝਾ ਕਰਕੇ ਖੁਸ਼ ਹਾਂ ਕਿ ਅਸੀਂ ਹੁਣ 2 ਕਰੋੜ ਲੋਕਾਂ ਦਾ ਪਰਿਵਾਰ ਹੋ ਗਏ ਹਾਂ। ਮੇਰੇ ਨਾਲ ਰਹਿਣ ਲਈ ਧੰਨਵਾਦ। ਅਸੀਂ ਇਹ ਉਪਲੱਬਧੀ ਹਾਸਲ ਕੀਤੀ ਹੈ''।


ਫਿਲਮਾਂ ਦੀ ਗੱਲ ਕਰੀਏ ਤਾਂ ਅਕਸ਼ੈ ਜਲਦ ਹੀ ਫਿਲਮ 'ਗੋਲਡ' 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਰੀਮਾ ਕਾਗਤੀ ਵਲੋਂ ਕੀਤਾ ਗਿਆ, ਜਦਕਿ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਦੇ ਬੈਨਰ ਐਕਸਲ ਐਂਟਰਟੇਨਮੈਂਟ ਨੇ ਮਿਲ ਕੇ ਪ੍ਰੋਡਿਊਸ ਕੀਤੀ ਗਈ ਹੈ। ਇਹ ਫਿਲਮ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News