ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ਲਈ ਲਏ 120 ਕਰੋੜ ਰੁਪਏ

1/22/2020 11:24:17 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ਲਈ 120 ਕਰੋੜ ਰੁਪਏ ਫੀਸ ਲਈ ਹੈ। ਬਾਲੀਵੁੱਡ ’ਚ ਚਰਚਾ ਹੈ ਕਿ ਫਿਲਮਕਾਰ ਆਨੰਦ ਐੱਲ. ਰਾਏ ਨੇ ਆਪਣੀ ਅਗਲੀ ਫਿਲਮ ਲਈ ਅਕਸ਼ੈ ਕੁਮਾਰ ਨੂੰ ਸਾਈਨ ਕੀਤਾ ਹੈ। ਇਸ ਫਿਲਮ ਵਿਚ ਸਾਰਾ ਅਲੀ ਖਾਨ ਅਤੇ ਧਨੁਸ਼ ਵੀ ਕੰਮ ਕਰਦੇ ਨਜ਼ਰ ਆ ਸਕਦੇ ਹਨ। ਅਕਸ਼ੈ ਇਨ੍ਹੀਂ ਦਿਨੀਂ ਲਗਾਤਾਰ ਹਿੱਟ ਫਿਲਮਾਂ ਦੇ ਰਹੇ ਹਨ। ਅਜਿਹੀ ਹਾਲਤ ਵਿਚ ਅਕਸ਼ੈ ਕੁਮਾਰ ਦੀ ਫੀਸ ਦੀ ਲਗਾਤਾਰ ਵਧਦੀ ਫੀਸ ਵੀ ਲਗਾਤਾਰ ਵਧਦੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਅਕਸ਼ੈ ਨੇ ਇਸ ਫਿਲਮ ਲਈ 120 ਕਰੋੜ ਰੁਪਏ ਫੀਸ ਲਈ ਹੈ।
PunjabKesari
ਫਿਲਮ ਦਾ ਐਲਾਨ ਜਲਦ ਹੀ ਹੋਵੇਗਾ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਇਹ ਫਿਲਮ ‘ਲਵ ਸਟੋਰੀ’ ’ਤੇ ਬੇਸਡ ਹੋਵੇਗੀ ਅਤੇ ਸ਼ੂਟਿੰਗ ਕੁਝ ਮਹੀਨਿਆਂ ਵਿਚ ਸ਼ੁਰੂ ਹੋ ਜਾਵੇਗੀ। ਦੱਸਣਯੋਗ ਹੈ ਕਿ ਹਾਲ ਹੀ ਵਿਚ ਫੋਰਬਸ ਦੀ ਟਾਪ ਸੈਲੇਬਸ ਲਿਸਟ ਵਿਚ ਅਕਸ਼ੈ ਦਾ ਨਾਮ ਦੂਜੇ ਸਥਾਨ ’ਤੇ ਸੀ, ਜਿਨ੍ਹਾਂ ਨੇ 2019 ਵਿਚ 293.25 ਕਰੋੜ ਰੁਪਏ ਦੀ ਕਮਾਈ ਕੀਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News