35 ਦੀ ਉਮਰ ''ਚ ਵਿਧਵਾ ਹੋ ਗਈ ਸੀ ਅਕਸ਼ੇ ਦੀ ਅਭਿਨੇਤਰੀ, ਇਸ ਕਾਰਨ ਹੋਈ ਪਤੀ ਦੀ ਮੌਤ
2/9/2018 4:25:53 PM
ਮੁੰਬਈ (ਬਿਊਰੋ)— ਅਕਸ਼ੇ ਕੁਮਾਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਪੈਡਮੈਨ' ਅੱਜ ਰਿਲੀਜ਼ ਹੋ ਗਈ ਹੈ। ਇਹ ਫਿਲਮ ਵੀ ਸਮਾਜਿਕ ਮੁੱਦੇ 'ਤੇ ਆਧਾਰਿਤ ਹੈ। ਉਂਝ ਅਕਸ਼ੇ ਦੀ ਗੱਲ ਕਰੀਏ ਤਾਂ ਉਹ ਪਿਛਲੇ 27 ਸਾਲਾਂ ਤੋਂ ਫਿਲਮਾਂ 'ਚ ਸਰਗਰਮ ਹਨ। ਉਨ੍ਹਾਂ ਨੇ 1991 'ਚ ਡਾਇਰੈਕਟਰ ਰਾਜ ਸਿੱਪੀ ਦੀ ਫਿਲਮ 'ਸੌਗੰਧ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫਿਲਮ 'ਚ ਰਾਖੀ ਗੁਲਜ਼ਾਰ ਨੇ ਉਸ ਦੀ ਮਾਂ ਦੀ ਭੂਮਿਕਾ ਨਿਭਾਈ ਸੀ, ਜਦਕਿ ਗਰਲਫਰੈਂਡ ਦੇ ਰੋਲ 'ਚ ਦਿਖੀ ਸੀ ਸਾਊਥ ਫਿਲਮਾਂ ਨਾਲ ਬਾਲੀਵੁੱਡ 'ਚ ਆਈ ਸ਼ਾਂਤੀਪ੍ਰਿਆ। ਸ਼ਾਂਤੀਪ੍ਰਿਆ ਸਿਰਫ 35 ਸਾਲ ਦੀ ਉਮਰ 'ਚ ਹੀ ਵਿਧਵਾ ਹੋ ਗਈ ਸੀ।
ਇੰਟਰਨੈੱਟ 'ਤੇ ਉਪਲੱਬਧ ਜਾਣਕਾਰੀ ਮੁਤਾਬਕ ਜਿਸ ਸਾਲ ਸ਼ਾਂਤੀਪ੍ਰਿਆ ਨੇ ਬਾਲੀਵੁੱਡ ਡੈਬਿਊ ਕੀਤਾ। ਉਸ ਤੋਂ ਲਗਭਗ 8 ਸਾਲਾਂ ਬਾਅਦ ਯਾਨੀ 1999 'ਚ ਉਸ ਨੇ ਐਕਟਰ ਸਿਧਾਰਥ ਰੇ ਨਾਲ ਵਿਆਹ ਕਰਵਾ ਲਿਆ ਸੀ। ਸਿਧਾਰਥ ਨੇ 'ਵੰਸ਼' ਤੇ 'ਬਾਜ਼ੀਗਰ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਸੀ। ਹਾਲਾਂਕਿ 2004 'ਚ 40 ਸਾਲ ਦੇ ਸਿਧਾਰਥ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ। ਸ਼ਾਂਤੀ ਤੇ ਸਿਧਾਰਥ ਦੇ ਦੋ ਬੱਚੇ ਹਨ।
ਸ਼ਾਂਤੀਪ੍ਰਿਆ ਨੇ 'ਮਾਤਾ ਕੀ ਚੌਕੀ' ਤੇ 'ਦਵਾਰਕਾਧੀਸ਼ ਭਗਵਾਨ ਸ਼੍ਰੀ ਕ੍ਰਿਸ਼ਣ' ਵਰਗੇ ਸੀਰੀਅਲਜ਼ 'ਚ ਵੀ ਕੰਮ ਕੀਤਾ ਹੈ। ਫਿਲਹਾਲ ਉਸ ਨੂੰ ਤਾਮਿਲ ਫਿਲਮਾਂ ਤੇ ਸੀਰੀਅਲਜ਼ 'ਚ ਸੁਪੋਰਟਿੰਗ ਰੋਲ ਕਰਦੇ ਦੇਖਿਆ ਜਾ ਸਕਦਾ ਹੈ।
ਸ਼ਾਂਤੀਪ੍ਰਿਆ ਦੀ ਪਹਿਲੀ ਹਿੰਦੀ ਫਿਲਮ 'ਸੌਗੰਧ' ਫਲਾਪ ਰਹੀ ਪਰ ਉਸ ਨੂੰ ਬਾਲੀਵੁੱਡ 'ਚ ਕੰਮ ਮਿਲਦਾ ਰਿਹਾ। ਇਸ ਤੋਂ ਪਹਿਲਾਂ ਉਹ ਤਾਮਿਲ, ਕੰਨੜ ਤੇ ਤੇਲਗੂ ਭਾਸ਼ਾਵਾਂ ਦੀਆਂ ਫਿਲਮਾਂ 'ਚ ਸਰਗਰਮ ਸੀ। ਖਾਸ ਗੱਲ ਇਹ ਹੈ ਕਿ 'ਸੌਗੰਧ' ਦੇ ਫਲਾਪ ਹੋਣ ਦੇ ਬਾਵਜੂਦ ਸ਼ਾਂਤੀਪ੍ਰਿਆ ਨੂੰ 'ਫੂਲ ਔਰ ਅੰਗਾਰ', 'ਵੀਰਤਾ' ਤੇ 'ਇੱਕੇ ਪੇ ਇੱਕਾ' ਵਰਗੀਆਂ ਕਈ ਫਿਲਮਾਂ ਮਿਲੀਆਂ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ