ਅਕਸ਼ੈ ਨੇ ਆਪਣੀ ਇਸ ਫਿਲਮ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਨੂੰ ਦਿੱਤੀ ਸਲਾਹ

5/13/2019 9:45:26 AM

ਮੁੰਬਈ (ਬਿਊਰੋ) : ਇਨ੍ਹੀਂ ਦਿਨੀਂ ਅਕਸ਼ੈ ਕੁਮਾਰ ਸਿਆਸਤ ਤੇ ਬਾਲੀਵੁੱਡ 'ਚ ਕਾਫੀ ਸੁਰਖੀਆਂ ਬਟੋਰ ਰਹੇ ਹਨ ਪਰ ਇਸੇ ਦੌਰਾਨ ਅਕਸ਼ੈ ਕੁਮਾਰ ਨੇ ਆਪਣੇ ਬੇਟੇ ਆਰਵ ਨੂੰ ਲੈ ਕੇ ਇਕ ਗੱਲ ਆਖੀ ਹੈ। ਇਕ ਪ੍ਰੋਗਰਾਮ 'ਚ ਅਕਸ਼ੈ ਕੁਮਾਰ ਨੂੰ ਪੁੱਛਿਆ ਗਿਆ ਸੀ ਕਿ ਉਹ ਕਿਹੜੀ ਫਿਲਮ ਹੈ, ਜੋ ਤੁਸੀਂ ਆਪਣੇ ਬੇਟੇ ਆਰਵ ਨੂੰ ਦਿਖਾਉਣਾ ਨਹੀਂ ਚਾਹੁੰਦੇ?

PunjabKesari

ਇਸ 'ਤੇ ਅਕਸ਼ੈ ਕੁਮਾਰ ਨੇ, ਜੋ ਜਵਾਬ ਦਿੱਤਾ ਸੀ, ਉਹ ਸਭ ਨੂੰ ਹੈਰਾਨ ਕਰਨ ਵਾਲਾ ਸੀ। ਅਕਸ਼ੈ ਨੇ ਮੁਸਕਰਾਉਂਦੇ ਹੋਏ ਕਿਹਾ ਕਿ ''ਮੈਂ ਆਪਣੀ ਫਿਲਮ 'ਗਰਮ ਮਸਾਲਾ' ਕਿਸੇ ਵੀ ਬੱਚੇ ਨੂੰ ਦਿਖਾਉਣਾ ਨਹੀਂ ਚਾਹੁੰਦਾ। ਅਕਸ਼ੈ ਦਾ ਕਹਿਣਾ ਹੈ ਕਿ ਉਹ ਇਸ ਫਿਲਮ 'ਚ ਇਕ ਵਾਰ 'ਚ ਕਈ-ਕਈ ਕੁੜੀਆਂ ਨੂੰ ਡੇਟ ਕਰ ਰਹੇ ਸਨ ਤੇ ਇਸ ਕਮੇਡੀ ਫਿਲਮ 'ਚ ਮੇਰਾ ਕਿਰਦਾਰ ਵੀ ਕਾਫੀ ਵੱਖਰੇ ਕਿਸਮ ਦਾ ਸੀ।''

PunjabKesari
ਅਕਸ਼ੈ ਨੇ ਕਿਹਾ ਕਿ ਉਹ ਬੱਚਿਆਂ ਨੂੰ ਕਹਿਣਗੇ ਕਿ ਇਹ ਜ਼ਮਾਨਾ ਬੀਤ ਗਿਆ ਹੈ। ਇਹ ਸਾਰੇ ਤਰੀਕੇ ਉਹ ਭੁੱਲ ਜਾਣ। ਅੱਜਕਲ ਕੁੜੀਆਂ ਕੋਲ ਮੇਕਅੱਪ ਤੋਂ ਜ਼ਿਆਦਾ ਟ੍ਰੈਕਿੰਗ ਦਾ ਸਮਾਨ ਹੁੰਦਾ ਹੈ। ਉਹ ਤੁਹਾਨੂੰ ਟ੍ਰੈਕ ਕਰ ਲੈਣਗੀਆਂ। ਦੱਸ ਦਈਏ ਕਿ ਇਸ ਸਟੇਜ ਸ਼ੋਅ ਦੌਰਾਨ ਅਕਸ਼ੈ ਕੁਮਾਰ ਨਾਲ ਰਾਧਿਕਾ ਆਪਟੇ ਅਤੇ ਵਿੱਕੀ ਕੌਸ਼ਲ ਵੀ ਮੌਜੂਦ ਸਨ। 

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News