ਤਾਲਾਬੰਦੀ ਦੌਰਾਨ ਮੁੰਬਈ 'ਚ ਸ਼ੁਰੂ ਹੋਈ ਸ਼ੂਟਿੰਗ, ਅਕਸ਼ੈ ਕੁਮਾਰ ਨੇ ਖੋਲ੍ਹਿਆ ਸਭ ਤੋਂ ਪਹਿਲਾ ਖਾਤਾ

5/26/2020 2:55:05 PM

 

ਮੁੰਬਈ (ਬਿਊਰੋ) — ਦੇਸ਼ ਨੇ ਕੋਰੋਨਾ ਨਾਲ ਅੱਗੇ ਵਧਣਾ ਤੇ ਜਿੱਤਣਾ ਸਿੱਖ ਲਿਆ ਹੈ। ਇਕ ਪਾਸੇ ਜਿਥੇ ਰੇਲਵੇ ਅਤੇ ਹਵਾਈ ਸੇਵਾਵਾਂ ਦੀ ਸ਼ੁਰੂਆਤ ਹੋ ਗਈ ਹੈ ਤਾਂ ਉਥੇ ਹੀ ਹੁਣ ਸਿਨੇਮਾ ਉਦਯੋਗ ਵੀ ਪਟਰੀ 'ਤੇ ਪਰਤ ਰਿਹਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦਵ ਠਾਕਰੇ ਹਫਤੇ ਭਰ ਤੋਂ ਮੁੰਬਈ 'ਚ ਸ਼ੂਟਿੰਗ ਸ਼ੁਰੂ ਕਰਨ ਦੀ ਯੋਜਨਾ ਬਣਾਉਂਦੇ ਰਹੇ ਅਤੇ ਉਥੇ ਹੀ ਬਾਲੀਵੁੱਡ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੇ ਸ਼ੂਟਿੰਗ ਸ਼ੁਰੂ ਵੀ ਕਰ ਦਿੱਤੀ ਹੈ। ਇਹ ਸ਼ੂਟਿੰਗ ਇੱਕ ਪ੍ਰਸਿੱਧ ਸਟੂਡੀਓ ਦੀ ਹੈ। ਤਾਲਾਬੰਦੀ ਦੌਰਾਨ ਸ਼ੂਟਿੰਗ ਸ਼ੁਰੂ ਕਰਨ ਵਾਲਿਆਂ ਨੇ ਦੱਸਿਆ ਹੈ ਕਿ ਇਸ ਨੂੰ ਬਣਾਉਣ ਦੀ ਇਜਾਜ਼ਤ ਸਥਾਨਕ ਪ੍ਰਸ਼ਾਸਨ ਨੇ ਦਿੱਤੀ ਹੈ। ਹਿੰਦੀ ਫਿਲਮ ਉਦਯੋਗ ਦੇ ਅਭਿਨੇਤਾ ਅਕਸ਼ੈ ਕੁਮਾਰ ਨੇ ਪਿਛਲੇ 2 ਮਹੀਨੇ ਤੋਂ ਰੁਕੀਆਂ ਫਿਲਮਾਂ ਦੀ ਸ਼ੂਟਿੰਗ ਨੂੰ ਆਖਿਰਕਾਰ ਫਿਰ ਤੋਂ ਸ਼ੁਰੂ ਕਰ ਹੀ ਦਿੱਤਾ। ਉਨ੍ਹਾਂ ਨੇ ਮਸ਼ਹੂਰ ਨਿਰਦੇਸ਼ਕ ਆਰ. ਬਾਲਕੀ. ਅਤੇ ਕੁਝ ਸਹਿ-ਮੈਂਬਰਾਂ ਨੂੰ ਲੈ ਕੇ ਵਿਗਿਆਪਨ ਸ਼ੂਟ ਕੀਤਾ ਹੈ, ਜਿਸ ਦਾ ਉਦੇਸ਼ ਭਾਰਤ ਵਾਸੀਆਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰਨਾ ਹੈ। ਇਸ ਦੀ ਇਜਾਜ਼ਤ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਲੈ ਲਈ ਸੀ ਅਤੇ ਸ਼ੂਟਿੰਗ ਦੌਰਾਨ ਸਾਰਿਆਂ ਨੇ ਸਿਹਤ ਸਬੰਧੀ ਸਾਵਧਾਨੀਆਂ ਦਾ ਵੀ ਖਾਸ ਧਿਆਨ ਰੱਖਿਆ।
ਅਕਸ਼ੈ ਕੁਮਾਰ ਫਿਲਮ ਉਦਯੋਗ ਦੇ ਉਨ੍ਹਾਂ ਕਲਾਕਾਰਾਂ 'ਚੋਂ ਇਕ ਹਨ, ਜਿਨ੍ਹਾਂ ਨੇ ਕੋਰੋਨਾ ਦੇ ਇਸ ਦੌਰ 'ਚ ਲਗਾਤਾਰ ਸਿਹਤ ਕਾਮਿਆਂ ਅਤੇ ਭਾਰਤੀਆਂ ਦਾ ਹੌਂਸਲਾ ਵਧਾਇਆ ਹੈ। ਉਨ੍ਹਾਂ ਦਾ ਇਹ ਨਵਾਂ ਵਿਗਿਆਪਨ ਵੀ ਕੇਂਦਰ ਸਰਕਾਰ ਵਲੋਂ ਕੋਰੋਨਾ ਵਾਇਰਸ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਚਲਾਏ ਗਏ ਅਭਿਆਨ ਦਾ ਹੀ ਇੱਕ ਹਿੱਸਾ ਹੈ। ਕਮਾਲੀਸਤਾਨ ਸਟੂਡੀਓ 'ਚ ਸ਼ੂਟ ਹੋਏ ਇਸ ਵਿਗਿਆਪਨ ਨੂੰ ਨਿਰਦੇਸ਼ਿਤ ਕਰਨ ਦੀ ਜ਼ਿੰਮੇਦਾਰੀ ਆਰ. ਬਾਲਕੀ ਨੂੰ ਦਿੱਤੀ ਗਈ ਸੀ।
PunjabKesari
ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਅਤੇ ਆਰ. ਬਾਲਕੀ ਦਾ ਰਿਸ਼ਤਾ ਕਾਫੀ ਖਾਸ ਰਿਹਾ ਹੈ। ਸਾਲ 2018 'ਚ ਆਈ ਅਕਸ਼ੈ ਕੁਮਾਰ ਦੀ ਸੁਪਰਹਿੱਟ ਫਿਲਮ 'ਪੈਡਮੈਨ' ਨੂੰ ਆਰ. ਬਾਲਕੀ ਨੇ ਹੀ ਨਿਰਦੇਸ਼ਿਤ ਕੀਤਾ ਹੈ। ਉਥੇ ਹੀ ਪਿਛਲੇ ਸਾਲ ਆਈ ਅਕਸ਼ੈ ਦੀ ਫਿਲਮ 'ਮਿਸ਼ਨ ਮੰਗਲ' ਦੀ ਕਹਾਣੀ ਵੀ ਆਰ. ਬਾਲਕੀ ਨੇ ਲਿਖੀ ਹੈ। ਇਸ ਸ਼ੂਟ ਦਾ ਹਿੱਸਾ ਰਹੇ ਸਮੁੱਚੇ ਅਮਲੇ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਲਈ ਖਾਸ ਪ੍ਰਕਿਰਿਆ 'ਚੋਂ ਗੁਜਰਨਾ ਪਿਆ। ਸ਼ੂਟਿੰਗ 'ਤੇ ਆਉਣ ਵਾਲੇ ਸਾਰੇ ਅਮਲੇ ਨੂੰ ਸੈਨੀਟਾਈਜੇਸ਼ਨ ਟਨਲ (ਸੈਨੀਟਾਈਜ਼ਰ ਕੀਤਾ ਗਿਆ) ਵਿਚੋਂ ਲੰਘਣਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮੂੰਹ 'ਤੇ ਮਾਸਕ ਤੇ ਹੱਥਾਂ 'ਤੇ ਦਸਤਾਨੇ ਪਾਉਣ ਨੂੰ ਦਿੱਤੇ ਗਏ। ਨਾਲ ਹੀ ਉਨ੍ਹਾਂ ਦੇ ਸਰੀਰ ਦੇ ਤਾਪਮਾਨ ਦੀ ਵੀ ਜਾਂਚ ਕੀਤੀ ਗਈ। ਇਸ ਵਿਗਿਆਪਨ ਦੀ ਸ਼ੂਟਿੰਗ ਬੀ. ਐੱਮ. ਸੀ. ਦੀ ਇਜਾਜ਼ਤ ਲੈਣ ਤੋਂ ਬਾਅਦ ਹੀ ਕੀਤੀ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News