ਅਕਸ਼ੈ ਨੇ ਪਤਨੀ ਟਵਿੰਕਲ ਨੂੰ ਦਿੱਤੇ ਪਿਆਜ਼ ਵਾਲੇ ਝੁਮਕੇ, ਸ਼ੇਅਰ ਕੀਤੀ ਤਸਵੀਰ

12/13/2019 1:13:06 PM

ਨਵੀਂ ਦਿੱਲੀ (ਬਿਊਰੋ) — ਟਵਿੰਕਲ ਖੰਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਕਾਫੀ ਦਿਲਚਸਪ ਪੋਸਟ ਸ਼ੇਅਰ ਕੀਤੀ ਹੈ। ਹਾਲ ਹੀ 'ਚ ਉਨ੍ਹਾਂ ਨੇ ਇਕ ਅਨੋਖੇ ਤੋਹਫੇ ਦਾ ਜ਼ਿਕਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੀਤਾ ਹੈ। ਨਾਲ ਹੀ ਇਸ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਹ ਅਨੋਖਾ ਤੋਹਫਾ ਉਨ੍ਹਾਂ ਨੇ ਅਕਸ਼ੈ ਕੁਮਾਰ ਨੇ ਦਿੱਤਾ ਹੈ।
 

 
 
 
 
 
 
 
 
 
 
 
 
 
 

My partner returns from performing at the Kapil Sharma show and says, ‘They were showing this to Kareena, I don’t think she was too impressed, but I knew you would enjoy them so I got them for you.’ Sometimes it’s the smallest things, the silliest things that can touch your heart. #onionearrings #bestpresentaward

A post shared by Twinkle Khanna (@twinklerkhanna) on Dec 12, 2019 at 8:07am PST

ਅਕਸ਼ੈ ਨੇ ਦਿੱਤੇ ਪਿਆਜ਼ ਦੇ ਝੁਮਕੇ
ਦੇਸ਼ ਭਰ 'ਚ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਲਗਭਗ ਹੈ। ਅਜਿਹੇ 'ਚ ਅਕਸ਼ੈ ਨੇ ਟਵਿੰਕਲ ਨੂੰ ਪਿਆਜ਼ ਦੇ ਝੁਮਕੇ ਤੋਹਫੇ 'ਚ ਦਿੱਤੇ ਹਨ। ਟਵਿੰਕਲ ਖੰਨਾ ਨੇ ਝੁਮਕਿਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਮੇਰੇ ਪਤੀ ਦਿ ਕਪਿਲ ਸ਼ਰਮਾ ਸ਼ੋਅ ਤੋਂ ਪਰਤੇ ਹਨ ਅਤੇ ਉਨ੍ਹਾਂ ਨੇ ਕਿਹਾ, ਪਿਆਜ਼ ਦੇ ਝੁਮਕੇ ਉਥੇ ਕਰੀਨਾ ਕਪੂਰ ਨੂੰ ਦਿਖਾਏ ਗਏ, ਜਿਸ ਨਾਲ ਉਹ ਜ਼ਿਆਦਾ ਇੰਪ੍ਰੈੱਸ ਤਾਂ ਨਹੀਂ ਹੋਈ ਪਰ ਮੈਂ ਜਾਣਦਾ ਸੀ ਕਿ ਤੈਨੂੰ ਇਹ ਕਾਫੀ ਪਸੰਦ ਆਉਣਗੇ ਤਾਂ ਮੈਂ ਤੇਰੇ ਲਈ ਲੈ ਆਇਆ। ਕਈ ਵਾਰ ਛੋਟੀਆਂ ਤੇ ਬਚਕਾਨੀਆਂ ਚੀਜ਼ਾਂ ਵੀ ਦਿਲ ਨੂੰ ਛੂਹ ਜਾਂਦੀਆਂ ਹਨ। ਬੈਸਟ ਪ੍ਰੋਜੈਕਟ ਐਵਾਰਡ, ਪਿਆਜ਼ ਦੇ ਝੁਮਕੇ।''

PunjabKesari
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ 'ਗੁੱਡ ਨਿਊਜ਼' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਅਕਸ਼ੈ ਕੁਮਾਰ ਨਾਲ ਦਿਲਜੀਤ ਦੋਸਾਂਝ, ਕਰੀਨਾ ਕਪੂਰ ਖਾਨ ਸਮੇਤ ਹੋਰ ਸਿਤਾਰੇ ਵੀ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News