ਯੂਜ਼ਰ ਨੇ ਖੋਲ੍ਹੀ ਕੈਨੇਡੀਆਈ ਨਾਗਰਿਕਤਾ 'ਤੇ ਅਕਸ਼ੈ ਦੀ ਪੋਲ

5/13/2019 9:06:40 AM

ਨਵੀਂ ਦਿੱਲੀ (ਬਿਊਰੋ) — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾਨ ਪੋਲੀਟੀਕਲ ਇੰਟਰਵਿਊ ਕਰਨ ਵਾਲੇ ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਦੀ ਨਾਗਰਿਕਤਾ ਨੂੰ ਲੈ ਕੇ ਸੋਸ਼ਲ ਮੀਡੀਆ 'ਚ ਹੰਗਾਮਾ ਨਜ਼ਰ ਨਹੀਂ ਆ ਰਿਹਾ ਹੈ। ਉਸ ਦੀ ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੈ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਟ੍ਰੋਲਿੰਗ ਹੋ ਰਹੀ ਹੈ। ਨਾਲ ਹੀ ਉਸ ਦਾ ਇਕ ਪੁਰਾਣਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਕਹਿ ਰਹੇ ਹਨ ਕਿ ਉਹ ਕੈਨੇਡਾ 'ਚ ਸੈਟਲ ਹੋ ਜਾਣਗੇ। ਕੈਨੇਡਾ ਦੇ ਟੋਰਾਂਟੋ 'ਚ ਅਕਸ਼ੈ ਕੁਮਾਰ ਮਾਈਕ ਲੈ ਕੇ ਫੈਨਜ਼ ਨੂੰ ਸੰਬੋਧਨ ਕਰ ਰਹੇ ਹਨ। ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਤੁਹਾਨੂੰ ਇਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਇਹ ਮੇਰਾ ਘਰ ਹੈ। ਟੋਰਾਂਟੋ ਮੇਰਾ ਘਰ ਹੈ। ਜਦੋਂ ਮੈਂ ਇੰਡਸਟਰੀ ਤੋਂ ਰਿਟਾਇਰ ਹੋ ਜਾਵਾਂਗਾ ਤਾਂ ਇਥੇ ਸੈਟਲ ਹੋ ਜਾਵਾਂਗਾ। ਇਹ ਵੀ ਸੱਚ ਹੈ ਕਿ ਮੈਂ ਪਿਛਲੇ 7 ਸਾਲਾ ਤੋਂ ਕੈਨੇਡਾ ਨਹੀਂ ਆਇਆ ਹਾਂ।

PunjabKesari

ਇਸ ਤੋਂ ਬਾਅਦ ਯੂਜ਼ਰ ਨੇ ਕਿਹਾ ਕਿ 7 ਸਾਲ ਨਹੀਂ 5 ਸਾਲ ਪਹਿਲਾਂ ਵੀ ਤੁਸੀਂ ਕੈਨੇਡਾ 'ਚ ਨਜ਼ਰ ਨਹੀਂ ਆਏ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਨ ਪੋਲੀਟੀਕਲ ਇੰਟਰਵਿਊ ਲੈਣ ਤੋਂ ਬਾਅਦ ਚੋਣ ਪ੍ਰਚਾਰ ਦੌਰਾਨ ਪੀ. ਐੱਮ. ਮੋਦੀ ਨਾਲ ਅਕਸ਼ੈ ਕੁਮਾਰ ਵੀ ਕਾਫੀ ਸੁਰਖੀਆਂ 'ਚ ਰਹੇ। ਇਸ ਦੌਰਾਨ ਸੋਸ਼ਲ ਮੀਡੀਆ 'ਚ ਉਨ੍ਹਾਂ ਨੂੰ ਕਾਫੀ ਕੋਸਿਆ ਗਿਆ ਪਰ ਉਨ੍ਹਾਂ ਦੇ ਫੈਨਜ਼ ਨੇ ਉਸ ਦੀ ਕਾਫੀ ਸ਼ਲਾਘਾ ਕੀਤੀ। ਜਦ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ 'ਚ ਮੁੰਬਈ ਦੇ ਸਾਰੇ ਸੈਲੈਬਸ ਵੋਟ ਦੇਣ ਪੰਹੁਚੇ ਤਾਂ ਮੀਡੀਆ ਨੂੰ ਕਿਤੇ ਵੀ ਅਕਸ਼ੈ ਕੁਮਾਰ ਨਹੀਂ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਉਨ੍ਹਾ ਦੀ ਨਾਗਰਿਕਤਾ ਨੂੰ ਲੈ ਕੇ ਜਦ ਟ੍ਰੋਲਿੰਗ ਸ਼ੁਰੂ ਹੋਈ ਤਾਂ ਉਨ੍ਹਾਂ ਨੇ ਟਵੀਟ ਕਰ ਕੇ ਇਹ ਸਫਾਈ ਦਿੱਤੀ ਕਿ ਮੈਂ ਭਾਰਤ 'ਚ ਕੰਮ ਕਰਦਾ ਹਾਂ ਤੇ ਟੈਕਸ ਵੀ ਭਾਰਤ 'ਚ ਹੀ ਭਰਦਾ ਹਾਂ। ਅਕਸ਼ੈ ਨੇ ਅੱਗੇ ਕਿਹਾ ਕਿ ਮੇਰੀ ਨਾਗਰਿਕਤਾ 'ਤੇ ਸਵਾਲ ਕਰਨਾ ਪੂਰੀ ਤਰ੍ਹਾਂ ਇਕ ਪਰਸਨਲ, ਲੀਗਲ, ਨਾਨ ਪੋਲੀਟੀਕਲ ਮੁੱਦਾ ਹੈ, ਜੋ ਕਿਸੇ ਲਈ ਵੀ ਮਾਇਨੇ ਨਹੀਂ ਰੱਖਦਾ। ਆਖਿਰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਸਾਰੇ ਮੁੱਦਿਆਂ 'ਤੇ ਆਪਣੇ ਵਲੋਂ ਕੰਮ ਕਰਦਾ ਰਹਾਂਗਾ, ਜੋ ਭਾਰਤ ਲਈ ਬਿਹਤਰ ਤੇ ਤਾਕਤਵਰ ਬਣਾਉਣ ਲਈ ਕਾਫੀ ਹੈ।

ਅਕਸ਼ੈ ਬੋਲੇ, ਸਨਮਾਨ 'ਚ ਮਿਲੀ ਨਾਗਰਿਕਤਾ ਪਰ ਸੂਚੀ 'ਚ ਨਾਂ ਨਹੀਂ

ਇਥੇ ਤੁਹਾਨੂੰ ਦੱਸ ਦੇਈਏ ਕਿ ਅਕਸ਼ੈ ਕੁਮਾਰ ਨੇ ਇਕ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਦੀ ਨਾਗਰਿਕਤਾ ਸਨਮਾਨ 'ਚ ਮਿਲੀ ਹੈ, ਜਦਕਿ ਕੈਨੇਡਾ ਦੇ ਸਨਮਾਨਿਤ 6 ਨਾਗਰਿਕਾਂ ਦੀ ਸੂਚੀ 'ਚ ਅਕਸ਼ੈ ਦਾ ਨਾਂ ਹੀ ਨਹੀਂ ਹੈ।

ਨਾਗਰਿਕ ਨਹੀਂ ਤਾਂ ਐਵਾਰਡਾਂ ਦਾ ਹੱਕਦਾਰ ਵੀ ਨਹੀਂ

ਅਜਿਹੇ 'ਚ ਜੇਕਰ ਉਹ ਕੈਨੇਡਾ ਦੇ ਨਾਗਰਿਕ ਹਨ ਤਾਂ ਉਹ ਦੇਸ਼ 'ਚ ਮਿਲਣ ਵਾਲੇ ਕੌਮੀ ਐਵਾਰਡਾਂ ਦੇ ਹੱਕਦਾਰ ਨਹੀਂ ਹਨ। ਇਸ ਸਾਰੇ ਘਟਨਾਕ੍ਰਮ ਵਿਚਾਲੇ ਅਕਸ਼ੈ ਕੁਮਾਰ ਨੇ ਜਨਤਾ ਨੂੰ ਟਵੀਟ ਰਾਹੀਂ ਇਹ ਵੀ ਸਫਾਈ ਦਿੱਤੀ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਮੇਰੀ ਨਾਗਰਿਕਤਾ ਨੂੰ ਲੈ ਕੇ ਇੰਨਾ ਨਕਾਰਾਤਮਕ ਮਾਹੌਲ ਕਿਉਂ ਬਣਾਇਆ ਜਾਂਦਾ ਹੈ। ਮੈਂ ਇਸ ਗੱਲ ਨੂੰ ਕਦੇ ਨਹੀਂ ਲੁਕੋਇਆ ਅਤੇ ਨਾ ਹੀ ਮਨ੍ਹਾ ਕੀਤਾ ਕਿ ਮੇਰੇ ਕੋਲ ਕੈਨੇਡਾ ਦਾ ਪਾਸਪੋਰਟ ਹੈ।

7 ਨਹੀਂ 5 ਸਾਲ ਪਹਿਲਾਂ ਵੀ ਗਏ ਸੀ ਕੈਨੇਡਾ, ਮੀਕਾ ਦਾ ਟਵੀਟ ਸਬੂਤ

ਕੈਨੇਡਾ ਦੀ ਨਾਗਰਿਕਤਾ 'ਤੇ ਚੱਲ ਰਹੇ ਵਿਵਾਦ 'ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ 'ਤੇ ਝੂਠੀ ਸਫਾਈ ਦੇਣ ਦਾ ਦੋਸ਼ ਲਾਇਆ ਹੈ। ਇਹ ਸਾਬਿਤ ਕਰਨ ਲਈ ਯੂਜ਼ਰਸ ਨੇ ਟਵਿਟਰ 'ਤੇ ਕੁਝ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ ਕਿਹਾ ਕਿ ਅਕਸ਼ੈ ਝੂਠ ਬੋਲ ਰਹੇ ਹਨ। ਯੂਜ਼ਰਸ ਨੇ ਦੱਸਿਆ ਕਿ ਉਹ 5 ਸਾਲ ਪਹਿਲਾਂ ਵੀ ਕੈਨੇਡਾ ਗਏ ਸਨ। ਸਕ੍ਰੀਨਸ਼ਾਟਸ 'ਚ ਬਾਲੀਵੁੱਡ ਸਿੰਗਰ ਮੀਕਾ ਸਿੰਘ ਦੇ ਇਕ ਟਵੀਟ ਦਾ ਸਕ੍ਰੀਨਸ਼ਾਟ ਮੌਜੂਦ ਹੈ। ਇਸ ਵਿਚ ਲਿਖਿਆ ਹੈ ਕਿ ਗੁਡ ਮਾਰਨਿੰਗ ਅਕਸ਼ੈ ਕੁਮਾਰ, ਰਾਜ ਕੁੰਦਰਾ, ਸ਼ਿਲਪਾ ਸ਼ੈਟੀ, ਰਾਹੁਲ ਖੰਨਾ ਅਤੇ ਕਿਸ਼ੋਰ ਲੂਲਾ ਨਾਲ ਟੋਰਾਂਟੋ 'ਚ ਇਕ ਬਿਹਤਰੀਨ ਪਾਰਟੀ ਇੰਜੁਆਏ ਕੀਤੀ। ਟਵੀਟ 9 ਮਾਰਚ 2014 ਦਾ ਹੈ। ਮੀਕਾ ਸਿੰਘ ਤੋਂ ਇਲਾਵਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦੇ ਵੀ ਇਕ ਟਵੀਟ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਕ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ, ਜਿਸ ਵਿਚ ਅਕਸ਼ੈ ਕੁਮਾਰ ਕਿਸੇ ਸਮਾਰੋਹ 'ਚ ਨਜ਼ਰ ਆ ਰਹੇ ਹਨ। ਉੱਥੇ ਹੀ ਹੋਰ ਸਕ੍ਰੀਨਸ਼ਾਟਸ 'ਚ ਅਕਸ਼ੈ ਟੋਰਾਂਟੋ ਦੇ ਇਕ ਹੋਟਲ 'ਚ ਟੀਨਾ ਵਿਰਮਾਨੀ ਦੇ ਸੰਗੀਤ 'ਚ ਅਤੇ ਇਕ ਤਸਵੀਰ 'ਚ ਵਿਆਹ 'ਚ ਨਜ਼ਰ ਆ ਰਹੇ ਹਨ।

ਸਿਰਫ 6 ਲੋਕਾਂ ਨੂੰ ਮਿਲੀ ਸਨਮਾਨ ਨਾਗਰਿਕਤਾ, ਅਕਸ਼ੈ ਦਾ ਨਾਂ ਗਾਇਬ

ਅਕਸ਼ੈ ਕੁਮਾਰ ਨੇ ਜੋ ਟਵੀਟ ਕੀਤਾ, ਜਿਸ 'ਚ ਲਿਖਿਆ ਕਿ ਮੇਰੇ ਕੋਲ ਕੈਨੇਡਾ ਦਾ ਪਾਸਪੋਰਟ ਹੈ, ਨਿਯਮਾਂ ਮੁਤਾਬਕ ਅਕਸ਼ੈ ਕੁਮਾਰ ਕੈਨੇਡਾ ਦੇ ਆਨਰੇਰੀ ਸਿਟੀਜ਼ਨ ਹੁੰਦੇ ਤਾਂ ਉਨ੍ਹਾਂ ਨੂੰ ਪਾਸਪੋਰਟ ਨਹੀਂ ਮਿਲਦਾ। ਕੈਨੇਡੀਆਈ ਪ੍ਰਧਾਨ ਮੰਤਰੀ ਦੀ ਵੈੱਬਸਾਈਟ 'ਤੇ ਸਾਫ ਤੌਰ 'ਤੇ ਇਸ ਚੀਜ਼ ਦਾ ਜ਼ਿਕਰ ਹੈ ਕਿ ਕੈਨੇਡਾ ਨੇ ਅਜੇ ਤਕ ਦੁਨੀਆ 'ਚ ਸਿਰਫ 6 ਲੋਕਾਂ ਨੂੰ ਸਨਮਾਨ 'ਚ ਆਪਣੀ ਨਾਗਰਿਕਤਾ ਦਿੱਤੀ ਹੈ, ਜਿਸ ਵਿਚ ਅਕਸ਼ੈ ਕੁਮਾਰ ਦਾ ਨਾਂ ਸ਼ਾਮਲ ਨਹੀਂ ਹੈ। ਅਜਿਹੇ ਮੌਕੇ ਅਕਸ਼ੈ ਕੁਮਾਰ 'ਤੇ ਇਹ ਸਵਾਲੀਆ ਨਿਸ਼ਾਨ ਲੱਗਦਾ ਹੈ ਕਿ ਉਹ ਅਸਲ 'ਚ ਕੈਨੇਡਾ ਦੇ ਸਨਮਾਨਤ ਨਾਗਰਿਕ ਹਨ?



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News