ਕੋਰੋਨਾ ਖਿਲਾਫ ਜੰਗ ’ਚ ਅਕਸ਼ੈ ਕੁਮਾਰ ਨੇ ਪੁਲਸ ਦੀ ਮਦਦ ਲਈ ਦਿੱਤੇ ਸਪੈਸ਼ਲ ‘Wrist Bands’

5/15/2020 10:26:11 AM

ਮੁੰਬਈ(ਬਿਊਰੋ)- ਕੋਰੋਨਾ ਖਿਲਾਫ ਚੱਲ ਰਹੀ ਦੇਸ਼ ਦੀ ਜੰਗ ਵਿਚ ਅਕਸ਼ੈ ਕੁਮਾਰ ਵਾਰ-ਵਾਰ ਇਸ ਮਹਾਵਾਰੀ ਨਾਲ ਲੜ ਰਹੇ ਯੋਧਿਆਂ ਦੀ ਮਦਦ ਕਰ ਰਹੇ ਹਨ। ਅਕਸ਼ੈ ਨੇ ਹੁਣ ਮੁੰਬਈ ਪੁਲਸ ਦੀ ਮਦਦ ਲਈ ਉਨ੍ਹਾਂ ਨੂੰ ਸੈਂਸਰ ਵਾਲੇ GOQii ਦੇ 1000 ਗੁੱਟ ਬੈਂਡ (ਰਿਸਟ ਬੈਂਡ) ਦਿੱਤੇ ਹਨ। ਰਿਪੋਰਟ ਮੁਤਾਬਕ ਇਸ ਬੈਂਡ ਰਾਹੀਂ ਕੋਵਿਡ-19 ਦੇ ਲੱਛਣਾਂ ਦੇ ਬਾਰੇ ਵਿਚ ਪਤਾ ਲਗਾਇਆ ਜਾ ਸਕਦਾ ਹੈ। ਇਸ GOQii Vital 3.0 ਬੈਂਡ ਰਾਹੀਂ ਬਾਡੀ ਦਾ ਟੈਂਪਰੇਚਰ, ਹਾਰਟ ਰੇਟ, ਬਲੱਡ ਪ੍ਰੈੱਸ਼ਰ, ਕੈਲਰੀ ਅਤੇ ਸਟੈਪ ਕਾਊਂਟ ਦੇ ਬਾਰੇ ਵਿਚ ਪਤਾ ਲੱਗ ਸਕਦਾ ਹੈ।


ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਇਸ ਬੈਂਡ ਦੇ ਸੈਂਸਰ ਰਾਹੀਂ ਕੋਵਿਡ-19 ਦੇ ਲੱਛਣ ਦਾ ਸ਼ੁਰੂਆਤ ਵਿਚ ਹੀ ਪਤਾ ਲੱਗ ਸਕਦਾ ਹੈ, ਜਿਸ ਦੇ ਨਾਲ ਇਸ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ। ਅਕਸ਼ੈ ਕੁਮਾਰ GOQii ਦੇ ਬਰੈਂਡ ਅੰਬੈਸਡਰ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਮੁੰਬਈ ਪੁਲਸ ਫਾਊਂਡੇਸ਼ਨ ਨੂੰ 2 ਕਰੋੜ ਰੁਪਏ ਦਿੱਤੇ ਸਨ। ਮੁੰਬਈ ਪੁਲਸ ਕਮਿਸ਼ਨਰ ਦੇ ਆਫੀਸ਼ੀਅਲ ਟਵਿਟਰ ਅਕਾਊਂਟ ਵਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਨੇ ਟਵੀਟ ਕੀਤਾ ਸੀ ਮੁੰਬਈ ਪੁਲਸ ਤੁਹਾਡਾ ਧੰਨਵਾਦ ਕਰਦੀ ਹੈ ਕਿ ਤੁਸੀਂ 2 ਕਰੋੜ ਰੁਪਏ ਮੁੰਬਈ ਪੁਲਸ ਫਾਊਂਡੇਸ਼ਨ ਨੂੰ ਦਿੱਤੇ। ਤੁਹਾਡਾ ਯੋਗਦਾਨ ਯਾਦ ਰੱਖਿਆ ਜਾਵੇਗਾ ਅਤੇ ਉਨ੍ਹਾਂ ਲੋਕਾਂ ਦੀ ਬਹੁਤ ਮਦਦ ਕਰੇਗਾ, ਜੋ ਮੁੰਬਈ ਪੁਲਸ ਦੀਆਂ ਮਹਿਲਾਵਾਂ ਅਤੇ ਮਰਦ ਲਗਾਤਾਰ ਦਿਨ ਰਾਤ ਜ਼ਿੰਦਗੀਆਂ ਬਚਾਉਣ ਵਿਚ ਲੱਗੇ ਹੋਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News