ਅਕਸ਼ੈ ਕੁਮਾਰ ਤੇ ਰੋਹਿਤ ਸ਼ੈੱਟੀ 'ਚ ਹੋਈ ਹੱਥੋਪਾਈ, ਬਚਾਅ ਲਈ ਆਈ ਪੁਲਸ (ਵੀਡੀਓ)

11/12/2019 3:40:43 PM

ਮੁੰਬਈ (ਬਿਊਰੋ) — ਰੋਹਿਤ ਸ਼ੈੱਟੀ ਦੀ ਆਗਾਮੀ ਫਿਲਮ 'ਸੂਰਆਵੰਸ਼ੀ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਪਰ ਅਕਸ਼ੈ ਕੁਮਾਰ ਨਾਲ ਡਾਇਰੈਕਟਰ ਰੋਹਿਤ ਸ਼ੈੱਟੀ ਦਾ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਇਸ ਵੀਡੀਓ 'ਚ ਅਕਸ਼ੈ ਕੁਮਾਰ ਤੇ ਰੋਹਿਤ ਸ਼ੈੱਟੀ ਆਪਸ 'ਚ ਹੱਥੋਂਪਾਈ ਕਰਦੇ ਨਜ਼ਰ ਆ ਰਹੇ ਹਨ। ਹੁਣ ਅਕਸ਼ੈ ਕੁਮਾਰ ਦਾ ਇਹ ਹੈਰਾਨੀਜਨਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖ ਕੇ ਹਰ ਕੋਈ ਚਿੰਤਾ 'ਚ ਹੈ ਕਿ ਹੁਣ ਪਤਾ ਨਹੀਂ ਇਨ੍ਹਾਂ ਦੋਵਾਂ ਦੀ ਫਿਲਮ 'ਸੂਰਆਵੰਸ਼ੀ' ਅੱਗੇ ਵਧ ਪਾਏਗੀ ਜਾਂ ਨਹੀਂ ਕਿਉਂਕਿ ਇਨ੍ਹਾਂ ਦੋਵਾਂ ਵਿਚਕਾਰ ਹੱਥੋਂਪਾਈ ਦੀ ਨੌਬਤ ਤਾਂ ਆਈ ਹੀ ਹੈ ਪਰ ਗੱਲ ਇੰਨ੍ਹੀ ਵਧ ਗਈ ਕਿ ਬਚਾਅ ਕਰਨ ਲਈ ਪੁਲਸ ਨੂੰ ਅੱਗੇ ਆਉਣਾ ਪਿਆ।

 

ਇਸ ਵੀਡੀਓ ਦੀ ਗੱਲ ਕਰੀਏ ਤਾਂ ਇਸ 'ਚ ਅਕਸ਼ੈ ਕੁਮਾਰ ਤੇ ਰੋਹਿਤ ਸ਼ੈੱਟੀ ਪੂਰੀ ਤਰ੍ਹਾਂ ਫਿਲਮੀ ਅੰਦਾਜ਼ 'ਚ ਇਕ-ਦੂਜੇ ਨੂੰ ਕੁੱਟ ਰਹੇ ਹਨ। ਇਸ ਝਗੜੇ ਨੂੰ ਸ਼ੂਟ ਕਰਨ ਵਾਲਾ ਵੀ ਕੋਈ ਅਣਜਾਨ ਸ਼ਖਸ ਨਹੀਂ ਸਗੋਂ ਫਿਲਮ ਅਦਾਕਾਰਾ ਕੈਟਰੀਨਾ ਕੈਫ ਹੈ। ਇਸ ਵੀਡੀਓ ਨੂੰ ਖੁਦ ਅਕਸ਼ੈ ਕੁਮਾਰ ਨੇ ਆਪਣੇ ਟਵਿਟਰ ਅਕਾਊਂਟ ਤੋਂ ਸ਼ੇਅਰ ਕੀਤਾ ਹੈ, ਜਿਸ ਨਾਲ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਬ੍ਰੇਕਿੰਗ ਨਿਊਜ਼-ਇਕ ਅਜਿਹਾ ਝਗੜਾ, ਜੋ ਤੁਹਾਡਾ ਦਿਨ ਬਣਾ ਸਕਦਾ ਹੈ।'' ਹੁਣ ਅਕਸ਼ੈ ਦਾ ਇਹ ਟਵੀਟ ਖੂਬ ਵਾਇਰਲ ਹੋ ਰਿਹਾ ਹੈ। ਲੋਕ ਇਸ ਵੀਡੀਓ ਨੂੰ ਦੇਖ ਕੇ ਕਾਫੀ ਮਜ਼ੇਦਾਰ ਕੁਮੈਂਟ ਕਰ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News