5 ਕਰੋੜ ''ਚ ਅਕਸ਼ੈ ਨੇ ਖਰੀਦਿਆ ਸੀ ਇਹ ਖੂਬਸੂਰਤ ਵਿਲਾ, ਜਾਣੋ ਕੀ ਹੈ ਬੰਗਲੇ ''ਚ ਖਾਸ
3/6/2020 10:24:50 AM
ਮੁੰਬਈ (ਬਿਊਰੋ) — ਬਾਲੀਵੁੱਡ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਆਪਣੀ ਨਵੀਂ ਫਿਲਮ 'ਸੂਰਿਆਵੰਸ਼ੀ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਏ ਹੋਏ ਹਨ। ਸਾਲ 'ਚ 4-5 ਫਿਲਮਾਂ ਦੇਣ ਤੋਂ ਬਾਅਦ ਜਦੋਂ ਉਹ ਸਕੂਨ ਦੇ ਪਲ ਬਿਤਾਉਣਾ ਚਾਹੁੰਦੇ ਹਨ ਤਾਂ ਉਹ ਗੋਆ ਚੱਲੇ ਜਾਂਦੇ ਹਨ। ਖਬਰਾਂ ਦੀ ਮੰਨੀਏ ਤਾਂ ਇਸ ਸਾਲ 'ਲਕਸ਼ਮੀ ਬੰਬ' ਤੇ 'ਪ੍ਰਿਥਵੀਰਾਜ' ਦੀ ਸ਼ੂਟਿੰਗ ਤੋਂ ਬਾਅਦ ਅਕਸ਼ੈ 7 ਦਿਨ ਦਾ ਬ੍ਰੇਕ ਲੈਣਗੇ। ਹੋ ਸਕਦਾ ਹੈ ਕਿ ਉਹ ਆਪਣਾ ਇਹ ਸਮਾਂ ਗੋਆ 'ਚ ਬਿਤਾਉਣ।
ਜੀ ਹਾਂ ਅਕਸ਼ੈ ਕੁਮਾਰ ਨੂੰ ਗੋਆ ਬੇਹੱਦ ਪਸੰਦ ਹੈ ਤੇ ਅਕਸਰ ਉਨ੍ਹਾਂ ਨੂੰ ਪਰਿਵਾਰ ਨਾਲ ਉਥੇ ਸਮਾਂ ਬਿਤਾਉਂਦੇ ਦੇਖਿਆ ਜਾਂਦਾ ਹੈ। ਅਕਸ਼ੈ ਕੁਮਾਰ ਦਾ ਗੋਆ 'ਚ ਆਪਣਾ ਵਿਲਾ ਹੈ। ਕਰੀਬ 10 ਸਾਲ ਪਹਿਲਾਂ ਅਕਸ਼ੈ ਕੁਮਾਰ ਨੇ ਇਹ ਵਿਲਾ 5 ਕਰੋੜ ਰੁਪਏ 'ਚ ਖਰੀਦਿਆ ਸੀ। ਅਕਸ਼ੈ ਦਾ ਇਹ ਬੰਗਲਾ ਸਮੁੰਦਰ ਕਿਨਾਰੇ ਹੈ।
ਅਕਸ਼ੈ ਆਪਣੇ ਪਰਿਵਾਰ ਨਾਲ ਸਮੁੰਦਰ ਕਿਨਾਰੇ ਘੰਟਿਆਂ ਬੰਧੀ ਸਮਾਂ ਬਤੀਤ ਕਰਦੇ ਹਨ ਅਤੇ ਆਪਣੇ ਪ੍ਰਾਈਵੇਟ ਪੂਲ 'ਚ ਸਿਵਮਿੰਗ ਕਰਦੇ ਹਨ। ਗੋਆ ਜਾ ਕੇ ਉਹ ਮਸ਼ਹੂਰ ਸ਼ੈੱਫ ਨੂੰ ਬੁਲਾਉਂਦੇ ਹਨ, ਜੋ ਉਨ੍ਹਾਂ ਦੇ ਪਰਿਵਾਰ ਲਈ ਖਾਣਾ ਬਣਾਉਂਦੇ ਹਨ। ਅਕਸ਼ੈ ਨੇ ਦੱਸਿਆ ਸੀ ਕਿ ਉਥੇ ਕੁਝ ਹੋਟਲ ਹਨ, ਜਿਨ੍ਹਾਂ ਦੇ ਮਾਲਕ ਜਰਮਨੀ, ਰੂਸ ਤੇ ਟੋਰਾਂਟਾ ਆਦਿ ਦੇਸ਼ਾਂ 'ਚ ਰਹਿੰਦੇ ਹਨ।
ਗੋਆ ਜਾ ਕੇ ਅਕਸ਼ੈ 5 ਵਜੇ ਉਠਣ ਦੇ ਨਿਯਮ ਨੂੰ ਵੀ ਤੋੜ ਦਿੰਦੇ ਹਨ। ਉਨ੍ਹਾਂ ਨੇ ਦੱਸਿਆ ਸੀ, ''ਉਥੇ ਸਭ ਕੁਝ ਬਹੁਤ ਆਸਾਨ ਹੁੰਦਾ ਹੈ। ਮੈਂ ਦੇਰ ਨਾਲ ਸੋ ਕੇ ਉੱਠਦਾ ਹਾਂ। ਮੇਰਾ ਘਰ ਅਜਿਹੀ ਜਗ੍ਹਾ 'ਤੇ ਹੈ, ਜਿਥੇ ਮੋਬਾਇਲ ਨੈੱਟਵਰਕ ਨਹੀਂ ਆਉਂਦਾ ਹੈ ਤਾਂ ਉਥੇ ਫੋਨ ਕੰਮ ਨਹੀਂ ਕਰਦਾ। ਉਥੇ ਦਾ ਸਮੁੰਦਰ ਬਹੁਤ ਸਾਫ ਹੈ। ਮੈਂ ਸਮੁੰਦਰ 'ਚ ਡੁਬਕੀਆਂ ਲਗਾਉਂਦਾ ਹਾਂ ਤੇ ਸਨਸੈੱਟ ਇੰਜੁਆਏ ਕਰਦਾ ਹਾਂ।
ਅਕਸ਼ੈ ਕੁਮਾਰ ਦੇ ਗੋਆ ਵਿਲਾ ਦੀਆਂ ਕੁਝ ਤਸਵੀਰਾਂ ਉਨ੍ਹਾਂ ਦੇ ਇੰਸਟਾਗ੍ਰਾਮ 'ਤੇ ਵੀ ਮੌਜੂਦ ਹਨ। ਅਕਸ਼ੈ ਇਕਲੌਕਾ ਐਕਟਰ ਨਹੀਂ ਹੈ, ਜੋ ਗੋਆ ਜਾ ਕੇ ਸ਼ਾਂਤੀ ਮਹਿਸੂਸ ਕਰਦਾ ਹੈ। ਪ੍ਰਿਯੰਕਾ ਚੋਪੜਾ ਦਾ ਵੀ ਉਥੇ ਆਪਣਾ ਬੰਗਲਾ ਹੈ।
ਇਹ ਵੀ ਦੇਖੋ : ਸ਼ਰਾਬ ਨਾਲ ਜੁੜੇ ਗੀਤਾਂ 'ਤੇ ਹਨੀ ਸਿੰਘ ਨੇ ਪੰਜਾਬ ਸਰਕਾਰ ਅੱਗੇ ਰੱਖੀ ਵੱਡੀ ਸ਼ਰਤ
ਮਾਇਆ ਨਗਰੀ ਦੀ ਚਮਕ 'ਚ ਗੁਆਚੀ ਸ਼ਹਿਨਾਜ਼, ਭਰਾ ਨੂੰ ਸ਼ਰੇਆਮ ਕੱਢੀਆਂ ਗਾਲ੍ਹਾਂ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ