''ਕੇਸਰੀ'' ਨੇ ਕਾਇਮ ਕੀਤੇ 5 ਰਿਕਾਰਡ, ਜਿਸ ਨਾਲ ਅਕਸ਼ੈ ਦੀ ਹੋ ਰਹੀ ਹੈ ਬੱਲੇ-ਬੱਲੇ

3/29/2019 9:17:28 AM

ਮੁੰਬਈ (ਬਿਊਰੋ) — ਹੋਲੀ ਦੇ ਖਾਸ ਮੌਕੇ 'ਤੇ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਦੀ ਫਿਲਮ 'ਕੇਸਰੀ' ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਅਸਲ ਕਹਾਣੀ ਨੂੰ ਬਿਆਨ ਕਰਦੀ ਅਕਸ਼ੈ ਕੁਮਾਰ ਦੀ 'ਕੇਸਰੀ' ਨੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ ਪਰ ਇਸ ਦੇ ਨਾਲ ਹੀ 'ਕੇਸਰੀ' ਫਿਲਮ ਨੇ ਉਹ ਰਿਕਾਰਡ ਕਾਇਮ ਕਰ ਦਿੱਤੇ ਹਨ, ਜੋ ਅੱਜ ਤੱਕ ਕਿਸੇ ਫਿਲਮ ਨੇ ਕਾਇਮ ਨਹੀਂ ਕੀਤੇ। ਜੀ ਹਾਂ, ਅਕਸ਼ੈ ਦੀ 'ਕੇਸਰੀ' ਫਿਲਮ ਨੇ ਰਿਲੀਜ਼ਿੰਗ ਦੇ 7ਵੇਂ ਦਿਨ ਹੀ 6.52 ਕਰੋੜ ਦੀ ਕਮਾਈ ਕੀਤੀ ਹੈ। ਇਕ ਹਫਤੇ ਵਿਚਾਲੇ ਇਸ ਫਿਲਮ ਦੀ ਕੁਲ ਕਮਾਈ 1੦੦.੦1ਕਰੋੜ ਰੁਪਏ ਹੋ ਗਈ ਹੈ।
 

 
 
 
 
 
 
 
 
 
 
 
 
 
 

Kesari #kesari #kesarimovie #akshaykumar #parineetichopra #anuragsingh #karanjohar #dharmaproductions #battle #bollywood #punjabi #punjab #pollywood #boxoffice #movies #sikh #action #rangdekesari #romantic #collection #moviecollection #war #emotional #story #songs #fun #hindimovie

A post shared by KESARI Movie (@kesarimovie) on Mar 28, 2019 at 6:00am PDT

ਖਬਰਾਂ ਮੁਤਾਬਕ, ਫਿਲਮ 'ਕੇਸਰੀ' ਨੇ 5 ਵੱਡੇ ਰਿਕਾਰਡ ਕਾਇਮ ਕਰ ਲਏ ਹਨ। ਪਹਿਲੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਇਸ ਸਾਲ 100 ਕਰੋੜ ਕਲੱਬ 'ਚ ਸਭ ਤੋਂ ਪਹਿਲਾਂ ਐਂਟਰੀ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਤੋਂ ਇਲਾਵਾ 'ਕੇਸਰੀ' ਨੇ ਪਹਿਲੇ ਹੀ ਦਿਨ 21.06 ਕਰੋੜ ਦੀ ਕਮਾਈ ਕਰਕੇ ਸਾਲ 2019 ਦੀ ਸਭ ਤੋਂ ਵੱਡੀ ਫਿਲਮ ਹੋਣ ਦਾ ਰਿਕਾਰਡ ਬਣਾਇਆ ਹੈ। ਇਸੇ ਤਰ੍ਹਾਂ ਤਿੰਨ ਦਿਨਾਂ ਦੇ ਅੰਦਰ-ਅੰਦਰ ਫਿਲਮ ਨੇ 50 ਕਰੋੜ ਦੀ ਕਮਾਈ ਦਾ ਅੰਕੜਾ ਪਾਰ ਕਰਕੇ ਵੀ ਇਕ ਰਿਕਾਰਡ ਕਾਇਮ ਕੀਤਾ ਹੈ। ਇਸ ਸਾਲ ਰਿਲੀਜ਼ ਹੋਈ ਕੋਈ ਵੀ ਫਿਲਮ ਤਿੰਨ ਦਿਨਾਂ 'ਚ ਇੰਨੀਂ ਕਮਾਈ ਨਹੀਂ ਕਰ ਸਕੀ। ਇਸ ਤੋਂ ਇਲਾਵਾ ਫਿਲਮ ਨੇ 4 ਦਿਨਾਂ ਅੰਦਰ 74 ਕਰੋੜ ਦਾ ਅੰਕੜਾ ਪਾਰ ਕੀਤਾ ਹੈ। ਸਾਲ 2019 ਲਈ ਇਹ ਵੀ ਇਕ ਰਿਕਾਰਡ ਹੈ। ਇਸ ਦੇ ਨਾਲ ਹੀ ਫਿਲਮ 'ਕੇਸਰੀ' ਨੇ ਓਪਨਿੰਗ ਵੀਕੈਂਡ 'ਚ ਸਭ ਤੋਂ ਜ਼ਿਆਦਾ ਕਮਾਈ 78.07 ਕਰੋੜ ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News