ਗਰਭਵਤੀ ਹਥਣੀ ਨਾਲ ਵਾਪਰੀ ਦੁਖ਼ਦ ਘਟਨਾ ਦੇ ਕਥਿਤ ਦੋਸ਼ੀਆਂ ਨੂੰ ਅਕਸ਼ੈ ਕੁਮਾਰ ਵੱਲੋਂ ਸਜ਼ਾ ਦੇਣ ਦੀ ਮੰਗ

6/4/2020 11:08:02 AM

ਨਵੀਂ ਦਿੱਲੀ(ਬਿਊਰੋ)- ਕੇਰਲ ਵਿਚ ਇਕ ਗਰਭਵਤੀ ਹਥਣੀ ਨਾਲ ਕੁੱਝ ਲੋਕਾਂ ਵੱਲੋਂ ਦੁਰਵਿਅਵਹਾਰ ਦਾ ਸਭ ਤੋਂ ਬੁਰਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਗਰਭਵਤੀ ਹਥਣੀ ਦੀ ਪਟਾਕਿਆਂ ਨਾਲ ਭਰਿਆ ਅਨਾਨਾਸ ਖਾਣ ਤੋਂ ਬਾਅਦ ਮੌਤ ਹੋ ਗਈ। ਜੋ ਕਿ ਕੁੱਝ ਸਥਾਨਕ ਲੋਕਾਂ ਨੇ ਉਸ ਨੂੰ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਬਾਲੀਵੁੱਡ ਦੇ ਅਭਿਨੇਤਾ ਅਕਸ਼ੈ ਕੁਮਾਰ ਭੜਕੇ ਨਜ਼ਰ ਆਏ। ਇੰਨਾ ਹੀ ਨਹੀਂ, ਉਨ੍ਹਾਂ ਨੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਵੀ ਮੰਗ ਕੀਤੀ ਹੈ। ਅਕਸ਼ੈ ਕੁਮਾਰ ਨੇ ਆਪਣੇ ਟਵੀਟ ਵਿਚ ਲਿਖਿਆ,‘‘ਹੋ ਸਕਦਾ ਹੈ ਕਿ ਜਾਨਵਰ ਥੋੜ੍ਹੇ ਘੱਟ ਜੰਗਲੀ ਹੋਣ ਅਤੇ ਇਨਸਾਨਾਂ ਵਿਚ ਥੋੜ੍ਹੀ ਘੱਟ ਇਨਸਾਨੀਅਤ ਹੋਵੇ। ਉਸ ਹਥਣੀ ਨਾਲ ਜੋ ਹੋਇਆ ਇਸ ਨੂੰ ਅਸਵੀਕਾਰਿਆ ਨਹੀਂ ਜਾ ਸਕਦਾ। ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਹਰ ਕਿਸੇ ਦੀ ਜ਼ਿੰਦਗੀ ਮਾਇਨੇ ਰੱਖਦੀ ਹੈ।’’ ਦੱਸ ਦੇਈਏ ਕਿ ਇਸ ਘਟਨਾ ਨੂੰ ਲੈ ਕੇ ਸਵਰਾ ਭਾਸਕਰ, ਅਨੁਸ਼ਕਾ ਸ਼ਰਮਾ, ਪੂਜਾ ਭੱਟ, ਅਨਨਿਆ ਪਾਂਡੇ ਅਤੇ ਕਈ ਹੋਰ ਬਾਲੀਵੁੱਡ ਕਲਾਕਾਰ ਵੀ ਭੜਕੇ ਨਜ਼ਰ ਆਏ। ਇਸ ਦੇ ਨਾਲ ਹੀ ਆਮ ਲੋਕਾਂ ਨੇ ਵੀ ਹੱਥਣੀ ਨਾਲ ਹੋਈ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਗੁੱਸਾ ਜ਼ਾਹਿਰ ਕੀਤਾ।

ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਜਲਦ ਹੀ ਫਿਲਮ ‘ਸੂਰਿਆਵੰਸ਼ੀ’ ਵਿਚ ਨਜ਼ਰ ਆਉਣ ਵਾਲੇ ਹਨ। ਜਿਸ ਵਿਚ ਉਨ੍ਹਾਂ ਨਾਲ ਕੈਟੀਰਨਾ ਕੈਫ ਵੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਵੇਗੀ। ਉਥੇ ਹੀ, ਹਥਣੀ ਦੀ ਗੱਲ ਕਰੀਏ ਉਹ ਭੋਜਨ ਦੀ ਭਾਲ ਵਿਚ ਜੰਗਲ ’ਚੋਂ ਬਾਹਰ ਨੇੜਲੇ ਪਿੰਡ ਵਿਚ ਚੱਲੀ ਗਈ ਸੀ। ਉਹ ਪਿੰਡ ਦੀਆਂ ਸੜਕਾਂ ’ਤੇ ਘੁੰਮ ਰਹੀ ਸੀ ਅਤੇ ਉਦੋਂ ਉੱਥੋਂ ਦੇ ਕੁੱਝ ਲੋਕਾਂ ਨੇ ਉਸ ਨੂੰ ਪਟਾਕਿਆਂ ਨਾਲ ਭਰਿਆ ਹੋਇਆ ਅਨਾਨਾਸ ਖਾਣ ਲਈ ਦਿੱਤਾ। ਜੰਗਲ ਅਧਿਕਾਰੀ ਮੋਹਨ ਕ੍ਰਿਸ਼ਣੰਨ ਨੇ ਆਪਣੀ ਫੇਸਬੁਕ ਪੋਸਟ ਵਿਚ ਲਿਖਿਆ,‘‘ਹਥਣੀ ਨੇ ਸਭ ’ਤੇ ਭਰੋਸਾ ਕੀਤਾ। ਜਦੋਂ ਉਸ ਦੇ ਮੂੰਹ ਵਿਚ ਉਹ ਅਨਾਨਾਸ ਫੱਟਿਆ ਹੋਵੇਗਾ ਤਾਂ ਉਹ ਸਹੀ ਵਿਚ ਡਰ ਗਈ ਹੋਵੇਗੀ ਅਤੇ ਆਪਣੇ ਬੱਚੇ ਦੇ ਬਾਰੇ ਵਿਚ ਸੋਚ ਰਹੀ ਹੋਵੇਗੀ, ਜਿਸ ਨੂੰ ਉਹ 18 ਤੋਂ 20 ਮਹੀਨਿਆਂ ਵਿਚ ਜਨਮ ਦੇਣ ਵਾਲੀ ਸੀ।’’


 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News