ਬਲਬੀਰ ਸਿੰਘ ਸੀਨੀਅਰ ਦੇ ਦਿਹਾਂਤ ਤੋਂ ਦੁਖੀ ਅਕਸ਼ੈ, 'ਗੋਲਡ' 'ਚ ਨਿਭਾਇਆ ਸੀ 'ਹਾਕੀ ਲੀਜੈਂਡ' ਦਾ ਕਿਰਦਾਰ

5/25/2020 12:35:06 PM

ਮੁੰਬਈ (ਬਿਊਰੋ) — ਦਿੱਗਜ ਹਾਕੀ ਖਿਡਾਰੀ ਅਤੇ 3 ਵਾਰ ਉਲੰਪਿਕ ਸੋਨ ਤਮਗਾ ਜੇਤੂ ਪਦਮਸ੍ਰੀ ਬਲਬੀਰ ਸਿੰਘ ਦਾ 95 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਬਲਬੀਰ ਤਕਰੀਬਨ 2 ਹਫਤਿਆਂ ਤੋਂ ਬੀਮਾਰ ਸਨ ਅਤੇ ਅੱਜ ਚੰਡੀਗੜ੍ਹ ਦੇ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਬਲਬੀਰ ਸਿੰਘ ਆਪਣੇ ਪਿੱਛੇ ਬੇਟੀ ਸੁਸ਼ਬੀਰ ਅਤੇ ਤਿੰਨ ਪੁੱਤਰ ਕੰਵਲਬੀਰ, ਕਰਨਬੀਰ ਤੇ ਗੁਰਬੀਰ ਨੂੰ ਛੱਡ ਗਏ ਹਨ।

ਬਲਬੀਰ ਸਿੰਘ ਦੇ ਦਿਹਾਂਤ ਨਾਲ ਕਾਫੀ ਦੁਖੀ ਨੇ ਅਕਸ਼ੈ ਕੁਮਾਰ
ਇਸ ਦੁੱਖ ਭਰੀ ਖਬਰ 'ਤੇ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੇ ਸੋਗ ਪ੍ਰਗਾਉਂਦੇ ਹੋਏ ਲਿਖਿਆ, ''ਹਾਕੀ ਲੈਜੇਂਡ ਬਲਬੀਰ ਸਿੰਘ ਦੇ ਦਿਹਾਂਤ ਦੀ ਖਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਮੈਨੂੰ ਅਤੀਤ 'ਚ ਉਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਿਆ ਸੀ ਅਤੇ ਇਸ ਗੱਲ ਲਈ ਮੈਂ ਖੁਦ ਨੂੰ ਕਿਮਸਤ ਵਾਲਾ ਸਮਝਦਾ ਹਾਂ। ਉਹ ਬਹੁਤ ਵਧੀਆ ਸ਼ਖ਼ਸੀਅਤ ਵਾਲਾ ਇਨਸਾਨ ਸੀ।''
ਦੱਸਣਯੋਗ ਹੈ ਕਿ ਸਾਲ 2018 'ਚ ਆਈ ਫਿਲਮ 'ਗੋਲਡ' 'ਚ ਅਕਸ਼ੈ ਕੁਮਾਰ ਨੇ ਬਲਬੀਰ ਸਿੰਘ ਦਾ ਕਿਰਦਾਰ ਨਿਭਾਇਆ ਸੀ। ਇਹ ਕਹਾਣੀ ਸਾਲ 1948 ਦੇ ਓਲੰਪਿਕ 'ਤੇ ਆਧਾਰਿਤ ਸੀ, ਜਦੋਂ ਬਲਬੀਰ ਸਿੰਘ ਦੀ ਕਪਤਾਨੀ 'ਚ ਭਾਰਤ ਨੇ ਆਪਣਾ ਪਹਿਲਾ ਹਾਕੀ ਗੋਲਡ ਤਮਗਾ ਜਿੱਤਿਆ ਸੀ। ਇਸ ਫਿਲਮ ਦਾ ਨਿਰਦੇਸ਼ਨ ਰੀਮਾ ਕਾਗਤੀ ਨੇ ਕੀਤਾ ਸੀ ਅਤੇ ਇਸ 'ਚ ਅਕਸ਼ੈ ਕੁਮਾਰ ਨਾਲ ਮੌਨੀ ਰਾਏ, ਅਮਿਤ ਸਾਧ, ਵਿਨੀਤ ਕੁਮਾਰ ਸਿੰਘ ਅਤੇ ਸਨੀ ਕੌਸ਼ਲ ਸਨ।

Saddened to hear about the demise of hockey legend #BalbirSingh ji. Have had the good fortune of meeting him in the past, such an amazing personality! My heartfelt condolences to his family 🙏🏻 pic.twitter.com/knjOq7VEav

— Akshay Kumar (@akshaykumar) May 25, 2020

ਕਾਫੀ ਦਿਨਾਂ ਤੋਂ ਬੀਮਾਰ ਸਨ ਬਲਬੀਰ ਸਿੰਘ
ਗੱਲ ਕਰੀਏ ਬਲਬੀਰ ਸਿੰਘ ਦੀ ਤਾਂ ਉਹ 18 ਮਈ ਤੋਂ ਬੇਹੋਸ਼ੀ ਦੀ ਹਾਲਤ 'ਚ ਸਨ ਅਤੇ ਉਨ੍ਹਾਂ ਦੇ ਦਿਮਾਗ 'ਚ ਖੂਨ ਜੰਮ ਗਿਆ ਸੀ। ਉਨ੍ਹਾਂ ਦੇ ਫੇਫੜਿਆਂ 'ਚ ਨਿਮੋਨੀਆ ਤੇ ਤੇਜ਼ ਬੁਖਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਬਲਬੀਰ ਸਿੰਘ ਸੀਨੀਅਰ ਨੇ ਲੰਡਨ (1948), ਹੇਲਸਿੰਕੀ (1952) ਅਤੇ ਮੈਲਬੌਰਨ (1956) ਓਲੰਪਿਕ 'ਚ ਭਾਰਤ ਲਈ ਸੋਨ ਤਮਗੇ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ। ਹੇਲਸਿੰਕੀ ਉਲੰਪਿਕ 'ਚ ਨੀਦਰਲੈਂਡ ਖਿਲਾਫ 6-1 ਨਾਲ ਮਿਲੀ ਜਿੱਤ 'ਚ ਉਨ੍ਹਾਂ ਨੇ 5 ਗੋਲ ਕੀਤੇ ਸਨ ਅਤੇ ਇਹ ਰਿਕਾਰਡ ਹੁਣ ਤੱਕ ਬਰਕਰਾਰ ਹੈ। ਉਹ ਸਾਲ 1975 ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਵੀ ਰਹਿ ਚੁੱਕੇ ਹਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News