ਭਾਰਤੀ ਪਾਸਪੋਰਟ ਨੂੰ ਲੈ ਕੇ ਅਕਸ਼ੈ ਦਾ ਖੁਲਾਸਾ, ਦੁਖੀ ਕਰਦੀ ਹੈ ਇਹ ਗੱਲ (ਵੀਡੀਓ)

12/7/2019 1:16:01 PM

ਨਵੀਂ ਦਿੱਲੀ (ਬਿਊਰੋ) — ਆਪਣੇ ਐਕਸ਼ਨ ਤੇ ਸਟੰਟ ਲਈ ਮਸ਼ਹੂਰ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਨੇ ਕਈ ਦੇਸ਼ ਭਗਤੀ ਦੀਆਂ ਫਿਲਮਾਂ 'ਚ ਕੰਮ ਕਰਕੇ ਲੋਕਾਂ ਦਾ ਦਿਲ ਲੁੱਟਿਆ ਹੈ ਪਰ ਪਿਛਲੇ ਦਿਨੀਂ ਉਨ੍ਹਾਂ ਨੂੰ ਕੈਨੇਡਾ ਦੀ ਨਾਗਰਿਕਤਾ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰਨ ਪਿਆ ਸੀ। ਇਸ ਮਾਮਲੇ 'ਚ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਵੀ ਕੀਤਾ ਗਿਆ ਸੀ ਪਰ ਹੁਣ ਇਸ ਮਾਮਲੇ 'ਤੇ ਗੱਲ ਕਰਦਿਆਂ ਇਕ ਈਵੈਂਟ 'ਚ ਅਕਸ਼ੈ ਨੇ ਖੁੱਲ੍ਹ ਕੇ ਗੱਲ ਕੀਤੀ।
ਅਕਸ਼ੈ ਕੁਮਾਰ ਹਾਲ ਹੀ 'ਚ ਇਕ ਈਵੈਂਟ 'ਚ ਪਹੁੰਚੇ ਸਨ, ਜਿਥੇ ਉਨ੍ਹਾਂ ਨਾਲ ਬਾਲੀਵੁੱਡ ਦੇ ਬੇਬੋ ਯਾਨੀਕਿ ਕਰੀਨਾ ਕਪੂਰ ਵੀ ਪਹੁੰਚੀ ਸੀ। ਦੋਵੇਂ ਆਪਣੀ ਆਉਣ ਵਾਲੀ ਫਿਲਮ 'ਗੁੱਡ ਨਿਊਜ਼' ਦੀ ਪ੍ਰਮੋਸ਼ਨ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਤੋਂ ਭਾਰਤ ਦਾ ਪਾਸਪੋਰਟ ਨਾ ਹੋਣ ਤੇ ਵੋਟ ਨਾ ਪਾਉਣ ਸਬੰਧੀ ਸਵਾਲ ਪੁੱਛਿਆ ਗਿਆ। ਇਸ 'ਤੇ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਭਾਰਤੀ ਪਾਸਪੋਰਟ ਦੀ ਆਰਜੀ ਦੇ ਦਿੱਤੀ ਹੈ।


ਅਕਸ਼ੈ ਕੁਮਾਰ ਨੇ ਈਵੈਂਟ 'ਚ ਕਿਹਾ, ''ਮੈਂ ਭਾਰਤੀ ਪਾਸਪੋਰਟ ਲਈ ਅਰਜੀ ਦਿੱਤੀ ਹੈ। ਮੈਂ ਇਕ ਭਾਰਤੀ ਹਾਂ। ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਮੈਨੂੰ ਹਮੇਸ਼ਾ ਇਹ ਗੱਲ ਸਾਬਿਤ ਕਰਨ ਲਈ ਕਿਹਾ ਜਾਂਦਾ ਹੈ। ਮੇਰੀ ਪਤਨੀ, ਮੇਰੇ ਬੱਚੇ ਸਾਰੇ ਭਾਰਤੀ ਹਨ। ਮੈਂ ਇਥੇ ਟੈਕਸ ਭਰਦਾ ਹਾਂ ਤੇ ਮੇਰੀ ਜ਼ਿੰਦਗੀ ਇਥੇ ਹੀ ਹੈ।'' ਇਸ ਤੋਂ ਇਲਾਵਾ ਅਕਸ਼ੈ ਨੇ ਇਹ ਵੀ ਦੱਸਿਆ ਕਿ ਆਖਿਰ ਕੈਨੇਡਾ ਦੀ ਨਾਗਰਿਕਤਾ ਕਿਵੇਂ ਮਿਲੀ ਸੀ। ਅਕਸ਼ੈ ਮੁਤਾਬਕ, ਉਨ੍ਹਾਂ ਦੀ ਸ਼ੁਰੂਆਤ 'ਚ ਆਈਆਂ ਕਈ ਫਿਲਮਾਂ ਫਲਾਪ ਹੋ ਗਈਆਂ ਸਨ। ਇਸ ਤੋਂ ਬਾਅਦ ਮੈਨੂੰ ਲੱਗਾ ਸੀ ਕਿ ਮੇਰਾ ਕਰੀਅਰ ਖਤਮ ਹੋ ਗਿਆ। ਮੇਰੇ ਇਕ ਦੋਸਤ ਨੇ ਮੈਨੂੰ ਕੈਨੇਡਾ ਆ ਕੇ ਮੇਰੇ ਨਾਲ ਕੰਮ ਕਰਨ ਨੂੰ ਕਿਹਾ ਸੀ। ਇਸ ਤੋਂ ਬਾਅਦ ਮੈਂ ਕੈਨੇਡਾ ਦਾ ਪਾਸਪੋਰਟ ਬਣਾਉਣ ਦੀ ਅਰਜੀ ਦਿੱਤੀ ਸੀ ਪਰ ਇਸ ਤੋਂ ਬਾਅਦ ਆਈ ਮੇਰੀ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕੀਤਾ। ਇਥੋਂ ਹੀ ਮੇਰੇ ਕਰੀਅਰ ਨੇ ਸਫਲਤਾ ਦੀ ਉਡਾਣ ਭਰਨੀ ਸ਼ੁਰੂ ਕੀਤੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News