'ਕੇਸਰੀ' 'ਚ ਛਾਏ ਅਕਸ਼ੈ, ਬੱਚੀ ਨੂੰ ਦੱਸਿਆ ਸਵੈ ਰੱਖਿਆ ਦਾ ਖਾਸ ਢੰਗ

2/22/2019 11:26:55 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਕੇਸਰੀ' ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋ ਚੁੱਕਾ ਹੈ। ਫਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹੈ। ਦੱਸ ਦੇਈਏ ਕਿ ਟਰੇਲਰ ਯੂਟਿਊਬ 'ਤੇ ਟਰੈਂਡਿੰਗ ਨੰਬਰ 1 'ਤੇ ਛਾਇਆ ਹੋਇਆ ਹੈ। ਅੱਜ ਦੌਰ ਨੂੰ ਦੇਖਦੇ ਹੋਏ ਅਕਸ਼ੈ ਕੁਮਾਰ ਨੇ ਕਿਹਾ ਹੈ ਕਿ ਹਰੇਕ ਨੂੰ ਸਵੈ ਰੱਖਿਆ ਲਈ ਮਾਰਸ਼ਲ ਆਰਟ ਸਿੱਖਣਾ ਚਾਹੀਦਾ ਹੈ। ਅਕਸ਼ੈ ਲੜਕੀਆਂ ਨੂੰ ਇਸ ਆਰਟ 'ਚ ਜ਼ਿਆਦਾ ਮਾਹਿਰ ਹੋਣਾ ਚਾਹੀਦਾ ਹੈ ਤਾਂ ਕਿ ਲੋੜ ਪੈਣ 'ਤੇ ਉਹ ਆਪਣੀ ਰੱਖਿਆ ਖੁਦ ਕਰ ਸਕਣ। ਜੀ ਹਾਂ, ਹਾਲ ਹੀ 'ਚ ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇਕ ਛੋਟੀ ਬੱਚੀ ਨੂੰ ਮਾਰਸ਼ਲ ਆਰਟ ਦੇ ਕੁਝ ਗੁਣ ਸਿਖਾਉਂਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Happy to see a turnout of 2000 plus girls from nearby schools at our self defense training camp in Thane today. The workshop was to teach them some basic self defense techniques. Hoping it was helpful and to see more of them at our training centre. @adityathackeray

A post shared by Akshay Kumar (@akshaykumar) on Feb 20, 2019 at 4:02am PST


ਦਰਅਸਲ ਇਹ ਵੀਡੀਓ ਅਕਸ਼ੈ ਦੇ ਘਰ ਦੇ ਨੇੜੇ ਦੇ ਇਕ ਸਕੂਲ ਦੀ ਹੈ, ਜਿੱਥੇ ਲੜਕੀਆਂ ਨੂੰ ਸਵੈ ਰੱਖਿਆ ਲਈ ਇਕ ਵਰਕਸ਼ਾਪ ਲਗਾਈ ਗਈ ਸੀ। ਸਕੂਲ ਵੱਲੋਂ ਕੀਤੇ ਗਏ ਇਸ ਉਪਰਾਲੇ ਤੋਂ ਖੁਸ਼ ਹੋ ਕੇ ਅਕਸ਼ੈ ਨੇ ਨਾ ਸਿਰਫ ਇਸ ਦਾ ਵੀਡੀਓ ਸ਼ੇਅਰ ਕੀਤਾ ਹੈ ਸਗੋਂ ਇਸ ਵੀਡੀਓ ਨੂੰ ਅਕਸ਼ੈ ਨੇ ਇਕ ਖਾਸ ਕੈਪਸ਼ਨ ਵੀ ਦਿੱਤਾ ਹੈ,ਜਿਸ ਲਿਖਿਆ ਹੈ, ''Happy to see a turnout of 2000 plus girls from nearby schools at our self defense training camp in Thane today. The workshop was to teach them some basic self defense techniques. Hoping it was helpful and to see more of them at our training centre. ”


ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਖੁਦ ਮਾਰਸ਼ਲ ਆਰਟ ਦੇ ਮਾਸਟਰ ਹਨ ਅਤੇ ਉਨ੍ਹਾਂ ਨੇ ਬਕਾਇਦਾ ਕਈ ਸਾਲ ਇਸ ਦੀ ਟ੍ਰੇਨਿੰਗ ਲਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News