ਬੀ ਪਰਾਕ ਦੇ ਗੀਤ ''ਚ ਪਹਿਲੀ ਵਾਰ ਦਿਸਣਗੇ ਐਮੀ ਤੇ ਅਕਸ਼ੈ ਕੁਮਾਰ (ਦੇਖੋ ਤਸਵੀਰਾਂ)

9/23/2019 10:44:14 AM

ਜਲੰਧਰ (ਬਿਊਰੋ) — ਬਾਲੀਵੁੱਡ ਦੇ ਦਿੱਗਜ ਖਿਡਾਰੀ ਅਕਸ਼ੈ ਕੁਮਾਰ ਦੀ ਜ਼ਿੰਦਗੀ ਦਾ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਉਹ ਕਿਸੇ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣਗੇ। ਜੀ ਹਾਂ ਉਹ 'ਫਿਲਹਾਲ' ਨਾਂ ਦੇ ਗੀਤ 'ਚ ਨਜ਼ਰ ਆਉਣ ਵਾਲੇ ਹਨ, ਜਿਸ ਦੇ ਦੇ ਸ਼ੂਟ ਤੋਂ ਅਕਸ਼ੈ ਕੁਮਾਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

PunjabKesari

ਇਸ ਗੀਤ 'ਚ ਉਨ੍ਹਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਚਿਹਰੇ ਐਮੀ ਵਿਰਕ ਵੀ ਨਜ਼ਰ ਆਉਣਗੇ। ਫੀਮੇਲ ਅਦਾਕਾਰ ਦੇ ਰੋਲ 'ਚ ਕ੍ਰਿਤੀ ਸੈਨਨ ਦੀ ਭੈਣ ਨੂਪੁਰ ਸੈਨਨ ਨਜ਼ਰ ਆਵੇਗੀ।

PunjabKesari

ਇਸ ਗੀਤ ਨੂੰ ਬੀ ਪਰਾਕ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਣਗੇ। ਇਸ ਗੀਤ ਦੇ ਬੋਲ ਜਾਨੀ ਦੀ ਕਲਮ 'ਚੋਂ ਹੀ ਨਿਕਲੇ ਹਨ, ਜਿਸ ਦੀ ਵੀਡੀਓ ਨੂੰ ਅਰਵਿੰਦਰ ਖਹਿਰਾ ਵਲੋਂ ਬਣਾਇਆ ਜਾ ਰਿਹਾ ਹੈ।

PunjabKesari
ਦੱਸ ਦਈਏ ਕਿ ਬੀ ਪਰਾਕ ਤੇ ਐਮੀ ਵਿਰਕ ਨੇ ਵੀ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇਸ ਗੀਤ ਦੇ ਸ਼ੂਟ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੇ ਗੱਲ ਕਰੀਏ ਬੀ ਪਰਾਕ, ਜਾਨੀ ਤੇ ਅਰਵਿੰਦਰ ਖਹਿਰਾ ਦੀ ਜੋੜੀ ਤਾਂ ਇਹ ਤਿਕੜੀ ਜਿਹੜਾ ਵੀ ਗੀਤ ਲੈ ਕੇ ਆਉਂਦੀ ਹੈ, ਉਸ ਦਾ ਹਿੱਟ ਹੋਣਾ ਤਾਂ ਲਾਜ਼ਮੀ ਹੈ। ਪ੍ਰਸ਼ੰਸ਼ਕਾਂ 'ਚ ਇਸ ਗੀਤ ਲੈ ਕੇ ਵੀ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News