ਲੰਡਨ ਦੀਆਂ ਸੜਕਾਂ ’ਤੇ ਅਕਸ਼ੈ ਨੇ ਕਰਵਾਈ ਮਾਂ ਨੂੰ ਸੈਰ, ਵੀਡੀਓ ਵਾਇਰਲ

8/28/2019 2:45:49 PM

ਮੁੰਬਈ (ਬਿਊਰੋ) — ਅਕਸ਼ੈ ਕੁਮਾਰ ਬਾਲੀਵੁੱਡ ਦੇ ਉਨ੍ਹਾਂ ਐਕਟਰਾਂ ’ਚੋਂ ਇਕ ਹਨ, ਜਿਹੜੇ ਸਾਲ ’ਚ 4-5 ਫਿਲਮਾਂ ਕਰਨ ਲਈ ਜਾਣੇ ਜਾਂਦੇ ਹਨ। ਫਿਲਮਾਂ ’ਚੋਂ ਅਕਸ਼ੈ ਪਰਿਵਾਰ ਨਾਲ ਇੰਜੁਆਏ ਕਰਨ ਲਈ ਸਮਾਂ ਕੱਢ ਹੀ ਲੈਂਦੇ ਹਨ। ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਫੈਨਜ਼ ਉਨ੍ਹਾਂ ਦੀਆਂ ਤਾਰੀਫਾਂ ਕਰ ਰਹੇ ਹਨ। ਇਸ ਵੀਡੀਓ ’ਚ ਅਕਸ਼ੈ ਲੰਡਨ ਦੀਆਂ ਸੜਕਾਂ ’ਤੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨਾਲ ਉਨ੍ਹਾਂ ਦੀ ਮਾਂ ਵੀ ਹੈ, ਜੋ ਕਿ ਵ੍ਹੀਲਚੇਅਰ ’ਤੇ ਬੈਠੇ ਦਿਸ ਰਹੇ ਹਨ। ਇਸ ਦੌਰਾਨ ਅਕਸ਼ੈ ਕੁਮਾਰ ਆਪਣੀ ਮਾਂ ਨਾਲ ਘੁੰਮਦੇ ਨਜ਼ਰ ਆ ਰਹੇ ਹਨ ਅਤੇ ਉਹ ਉਨ੍ਹਾਂ ਦਾ ਖਾਸ ਖਿਆਲ ਵੀ ਰੱਖ ਰਹੇ ਹਨ। ਅਕਸ਼ੈ ਕੁਮਾਰ ਇਸ ਦੌਰਾਨ ਆਮ ਲੁੱਕ ’ਚ ਨਜ਼ਰ ਆਏ। 

 

 
 
 
 
 
 
 
 
 
 
 
 
 
 

‪Juggled shoot to spend a few days with mom in London. No matter how busy you are with life and growing up, don’t forget they are also growing old...so spend time with them while you still can ❤️‬

A post shared by Akshay Kumar (@akshaykumar) on Aug 27, 2019 at 7:22am PDT

ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਕੁਮਾਰ ਨੇ ਕੈਪਸ਼ਨ ’ਚ ਲਿਖਿਆ, ‘‘ਸ਼ੂਟਿੰਗ ਤੋਂ ਸਮਾਂ ਕੱਢ ਕੇ ਕੁਝ ਦਿਨ ਲੰਡਨ ’ਚ ਮਾਂ ਨਾਲ। ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿੰਨੇ ਰੁੱਝ ਗਏ ਹੋ ਆਪਣੀ ਜ਼ਿੰਦਗੀ ’ਚ। ਇਹ ਨਾ ਭੁੱਲੋ ਕਿ ਉਨ੍ਹਾਂ ਦੀ ਉਮਰ ਹੋ ਗਈ ਹੈ ਇਸ ਲਈ ਉਨ੍ਹਾਂ ਨੂੰ ਸਮਾਂ ਦਿਓ।’’ ਅਕਸ਼ੈ ਦੇ ਇਸ ਪੋਸਟ ’ਤੇ ਇਕ ਯੂਜ਼ਰ ਨੇ ਲਿਖਿਆ, ‘‘ਤੁਹਾਡੇ ’ਤੇ ਮਾਣ ਹੈ।’’ ਉਥੇ ਹੀ ਦੂਜੇ ਯੂਜ਼ਰ ਨੇ ਲਿਖਿਆ ‘ਲਵ ਯੂ ਸਰ’।
ਦੱਸਣਯੋਗ ਹੈ ਕਿ ਜਿਵੇਂ ਅਕਸ਼ੈ ਕੁਮਾਰ ਦੇ ਮਾਤਾ-ਪਿਤਾ ਨੇ ਉਨ੍ਹਾਂ ਦੀ ਪਰਵਰਿਸ਼ (ਪਾਲਣ ਪੋਸ਼ਣ) ’ਤੇ ਧਿਆਨ ਦਿੱਤਾ, ਅਕਸ਼ੈ ਵੀ ਆਪਣੇ ਬੱਚਿਆਂ ’ਤੇ ਉਂਝ ਹੀ ਧਿਆਨ ਦਿੰਦੇ ਹਨ ਅਤੇ ਉਨ੍ਹਾਂ ਦੀ ਹਰੇਕ ਨਿੱਕੀ-ਨਿੱਕੀ ਗੱਲ ਦਾ ਧਿਆਨ ਰੱਖਦੇ ਹਨ। ਅਕਸ਼ੈ ਕੁਮਾਰ ਐਕਟਰ ਬਣਨ ਤੋਂ ਪਹਿਲਾਂ ਸ਼ੈੱਫ ਸਨ। ਅਕਸ਼ੈ ਬਹੁਤ ਵਧੀਆ ਖਾਣਾ ਬਣਾ ਲੈਂਦੇ ਹਨ। 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News