''ਬੱਚਨ ਪਾਂਡੇ'' ਦੀ ਪਹਿਲੀ ਲੁੱਕ ਆਊਟ, ''ਲੁੰਗੀ'' ''ਚ ਦਿਸੇ ਅਕਸ਼ੈ ਕੁਮਾਰ

7/27/2019 9:08:46 AM

ਮੁੰਬਈ (ਬਿਊਰੋ) : ਬੀਤੇ ਦਿਨੀਂ ਖਬਰ ਆਈ ਸੀ ਕਿ ਸਾਜਿਦ ਨਾਡੀਆਡਵਾਲਾ ਤੇ ਅਕਸ਼ੈ ਕੁਮਾਰ ਇਕ ਹੋਰ ਨਵੀਂ ਐਕਸ਼ਨ-ਡਰਾਮਾ ਫਿਲਮ ਲੈ ਕੇ ਆ ਰਹੇ ਹਨ, ਜਿਸ ਦਾ ਪਹਿਲਾ ਪੋਸਟਰ ਕੱਲ ਰਿਲੀਜ਼ ਕੀਤਾ ਗਿਆ। ਅਕਸ਼ੈ ਦੀ ਇਸ ਫਿਲਮ ਨੂੰ ਫਰਹਾਦ ਸਾਮਜੀ ਡਾਇਰੈਕਟ ਕਰਨਗੇ। ਫਿਲਮ ਦਾ ਨਾਂ 'ਬੱਚਨ ਪਾਂਡੇ' ਰੱਖਿਆ ਗਿਆ ਹੈ। ਇਸ ਦਾ ਪਹਿਲਾ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਆ ਕੀਤਾ ਜਾ ਰਿਹਾ ਹੈ। ਅਕਸ਼ੈ ਨੂੰ ਫੈਨਜ਼ ਨੇ ਪਹਿਲਾਂ ਕਦੇ ਇਸ ਅੰਦਾਜ਼ 'ਚ ਨਹੀਂ ਦੇਖਿਆ। ਅਕਸ਼ੈ ਨੇ ਇਸ ਲੁੱਕ ਨੂੰ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫੈਨਜ਼ ਦੇ ਲਗਾਤਾਰ ਕੁਮੈਂਟ ਆ ਰਹੇ ਹਨ। ਇਕ ਫੈਨ ਨੇ ਅੱਕੀ ਦੀ ਲੁੱਕ 'ਤੇ ਕੁਮੈਂਟ ਕਰ ਲਿਖਿਆ, ''ਭਾਈ ਸਾਹਿਬ ਇਹ ਤਾਂ ਕਮਾਲ ਹੋ ਗਿਆ...ਆਪਣੀ ਖੁਸ਼ੀ ਦਾ ਠਿਕਾਣਾ ਨਹੀ ਹੈ।'' 


ਦੱਸਣਯੋਗ ਹੈ ਕਿ ਅਕਸ਼ੈ ਦੀ ਫਿਲਮ 'ਬੱਚਨ ਪਾਂਡੇ' 2020 'ਚ ਕ੍ਰਿਸਮਸ 'ਤੇ ਰਿਲੀਜ਼ ਹੋ ਰਹੀ ਹੈ। ਉਨ੍ਹਾਂ ਦੀ ਬਾਕਸ ਆਫਿਸ 'ਤੇ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਨੂੰ ਟੱਕਰ ਦੇਵੇਗੀ। 'ਬੱਚਨ ਪਾਂਡੇ' ਦੇ ਪੋਸਟਰ 'ਚ ਅਕਸ਼ੈ ਬਲੈਕ ਲੁੰਗੀ 'ਚ ਨਜ਼ਰ ਆ ਰਹੇ ਹਨ ਅਤੇ ਗਲ 'ਚ ਕਾਫੀ ਚੇਨਜ਼ ਪਾਈਆਂ ਹੋਈਆਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News