ਆਖਿਰ ਕਿਉਂ ਰਾਜਨੀਤੀ ''ਚ ਨਹੀਂ ਆਉਣਾ ਚਾਹੁੰਦੇ ਅਕਸ਼ੈ, ਦੱਸੀ ਇਹ ਵਜ੍ਹਾ

12/18/2019 1:58:34 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਹਰ ਸਮਾਜਿਕ ਮੁੱਦੇ 'ਤੇ ਆਪਣੀ ਬੇਬਾਕ ਰਾਏ ਰੱਖਣ ਤੋਂ ਪਿੱਛੇ ਨਹੀਂ ਹੱਟਦੇ। ਆਪਣੀਆਂ ਫਿਲਮਾਂ ਨਾਲ ਸਮਾਜਿਕ ਮੁੱਦਿਆਂ ਨੂੰ ਉਠਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਐਕਸਪਰਟ ਅਕਸ਼ੈ ਕੁਮਾਰ ਕਦੇ ਰਾਜਨੀਤੀ 'ਚ ਕਦਮ ਨਹੀਂ ਰੱਖਣਾ ਚਾਹੁੰਦੇ। ਅਕਸ਼ੈ ਕੁਮਾਰ ਨੇ ਦਿੱਲੀ 'ਚ ਇਕ ਈਵੈਂਟ 'ਚ ਕਦੇ ਰਾਜਨੀਤੀ 'ਚ ਕਦਮ ਨਾ ਰੱਖਣ ਦੀ ਗੱਲ ਆਖੀ ਹੈ। ਅਕਸ਼ੈ ਤੋਂ ਇਕ ਈਵੈਂਟ ਦੌਰਾਨ ਜਦੋਂ ਰਾਜਨੀਤੀ 'ਚ ਕਦਮ ਰੱਖਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''ਮੈਂ ਕਦੇ ਵੀ ਰਾਜਨੀਤੀ 'ਚ ਨਹੀਂ ਆਉਣਾ ਚਾਹੁੰਦੇ। ਮੈਂ ਆਪਣੀਆਂ ਫਿਲਮਾਂ ਨਾਲ ਹੀ ਦੇਸ਼ 'ਚ ਯੋਗਦਾਨ ਪਾਉਣਗੇ।'' ਪਹਿਲਾਂ ਨੈਸ਼ਨਲ ਐਵਾਰਡ ਮਿਲਣ ਦੀ ਕਹਾਣੀ ਨੂੰ ਸੁਣਾਉਂਦੇ ਹੋਏ ਅਕਸ਼ੈ ਨੇ ਕਿਹਾ, ''ਮੇਰੇ ਪਹਿਲੇ ਨੈਸ਼ਨਲ ਐਵਾਰਡ ਦੌਰਾਨ ਇਕ ਲੜਕੀ ਮੇਰੇ ਨਾਲ ਬੈਠੀ ਹੋਈ ਸੀ। ਉਸ ਨੇ ਮੈਨੂੰ ਦੱਸਿਆ ਕੀ ਉਹ ਮੇਰੀ ਬਹੁਤ ਵੱਡੀ ਫੈਨ ਹੈ। ਉਸ ਨੇ ਮੈਨੂੰ ਕਿਹਾ ਕਿ ਤੁਸੀਂ ਹੁਣ ਤੱਕ ਕਿੰਨੀਆਂ ਫਿਲਮਾਂ ਕੀਤੀਆਂ ਹਨ। ਮੈਂ ਕਿਹਾ 137।

ਇਸ ਤੋਂ ਬਾਅਦ ਅਕਸ਼ੈ ਨੇ ਰਾਸ਼ਟਰਵਾਦ ਬਾਰੇ ਗੱਲ ਕਰਦਿਆਂ ਕਿਹਾ, ''ਮੈਂ ਇਹ ਸੋਚਣ 'ਚ ਵਿਸ਼ਵਾਸ ਨਹੀਂ ਰੱਖਦਾ ਕਿ ਦੇਸ਼ ਨੇ ਤੁਹਾਨੂੰ ਕੀ ਦਿੱਤਾ ਹੈ ਪਰ ਤੁਸੀਂ ਦੇਸ਼ ਨੂੰ ਕੀ ਦੇ ਸਕਦੇ ਹੋ। ਉਦਾਹਰਨ ਦੇ ਤੌਰ 'ਤੇ ਤੁਸੀਂ ਕ੍ਰਿਕਟ ਟੀਮ ਦੇ ਕਪਤਾਨ ਨੂੰ ਹੀ ਦੇਖ ਲਵੋ ਤੇ ਹੁਣ ਟੀਮ ਦੀ ਜਿੰਮੇਦਾਰੀ ਹੈ ਕਿ ਉਹ ਆਪਣੇ ਕਪਤਾਨ ਦੀ ਗੱਲ ਸੁਣੇ। ਉਸੇ ਤਰ੍ਹਾਂ ਲੀਡਰ ਨੂੰ ਫਾਲੋ ਕਰੋ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ। ਉਸ ਨੂੰ ਦੇਸ਼ ਦੀ ਲੀਡਰਸ਼ਿਪ ਕਰਨ ਦਿਓ ਕਿਉਂਕਿ ਚੁਣਿਆ ਤਾਂ ਤੁਸੀਂ ਲੋਕਾਂ ਨੇ ਹੀ ਹੈ ਉਸ ਵਿਅਕਤੀ ਨੂੰ।''

ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਦੀ ਫਿਲਮ 'ਗੁੱਡ ਨਿਊਜ਼' 27 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ 'ਚ ਅਕਸ਼ੈ ਕੁਮਾਰ ਨਾਲ ਕਰੀਨਾ ਕਪੂਰ, ਦਿਲਜੀਤ ਦੋਸਾਂਝ ਤੇ ਕਿਆਰਾ ਆਡਵਾਨੀ ਅਹਿਮ ਨਿਭਾਉਂਦੇ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News