ਅਕਸ਼ੇ ਨੂੰ ਲੈ ਕੇ ਸ਼ਿਲਪਾ ਸ਼ੈੱਟੀ ਦਾ ਖੁਲਾਸਾ, ਦੱਸਿਆ ਕਿਵੇਂ ਦਿੰਦੇ ਸਨ ਕੁੜੀਆਂ ਨੂੰ ਧੋਖਾ
6/8/2020 11:54:24 AM

ਜਲੰਧਰ (ਬਿਊਰੋ) — ਸ਼ਿਲਪਾ ਸ਼ੈੱਟੀ ਆਪਣੇ ਜ਼ਮਾਨੇ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਰਹੀ ਹੈ ਅਤੇ ਉਹ ਇੱਕ ਵਾਰ ਫਿਰ ਫ਼ਿਲਮਾਂ 'ਚ ਵਾਪਸੀ ਕਰਨ ਜਾ ਰਹੀ ਹੈ ਪਰ ਇਸ ਆਰਟੀਕਲ 'ਚ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜਿਆ ਖ਼ਾਸ ਕਿੱਸਾ ਦੱਸਣ ਜਾ ਰਹੇ ਹਾਂ। ਸ਼ਿਲਪਾ ਸ਼ੈੱਟੀ ਇੱਕ ਸਮੇਂ ਅਕਸ਼ੇ ਕੁਮਾਰ ਦੀ ਦੀਵਾਨੀ ਹੁੰਦੀ ਸੀ ਤੇ ਦੋਹਾਂ ਦੇ ਪ੍ਰੇਮ ਸਬੰਧਾਂ ਦੇ ਚਰਚੇ ਦੁਨੀਆ ਭਰ 'ਚ ਮਸ਼ਹੂਰ ਸਨ ਪਰ ਜਦੋਂ ਸ਼ਿਲਪਾ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਅਕਸ਼ੇ ਕੁਮਾਰ ਉਸ ਨੂੰ ਧੋਖਾ ਦੇ ਰਹੇ ਹਨ ਤਾਂ ਦੋਵੇਂ ਵੱਖ ਹੋ ਗਏ। ਸਾਲ 2000 'ਚ ਸ਼ਿਲਪਾ ਸ਼ੈੱਟੀ ਨੇ ਅਕਸ਼ੇ ਕੁਮਾਰ ਤੋਂ ਵੱਖ ਹੋਣ ਦੀ ਵਜ੍ਹਾ ਦੱਸੀ ਸੀ। ਸ਼ਿਲਪਾ ਨੇ ਕਿਹਾ ਕਿ ''ਜਦੋਂ ਅਕਸ਼ੇ ਕੁਮਾਰ ਮੇਰੇ ਨਾਲ ਰਿਲੇਸ਼ਨਸ਼ਿਪ 'ਚ ਸੀ, ਉਦੋਂ ਉਨ੍ਹਾਂ ਦੇ ਦੋ ਟਾਈਮ ਹੁੰਦੇ ਸਨ। ਉਸ ਸਮੇਂ ਉਹ ਟਵਿੰਕਲ ਖੰਨਾ ਨੂੰ ਵੀ ਡੇਟ ਕਰ ਰਹੇ ਸਨ, ਜਦੋਂ ਇਸ ਬਾਰੇ ਮੈਨੂੰ ਪਤਾ ਲੱਗਿਆ ਤਾਂ ਮੈਂ ਹੈਰਾਨ ਰਹਿ ਗਈ।''
ਸ਼ਿਲਪਾ ਸ਼ੈੱਟੀ ਨੇ ਕਿਹਾ ਕਿ ''ਇਹ ਬਹੁਤ ਹੀ ਬੁਰਾ ਦੌਰ ਸੀ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਤੋਂ ਛੇਤੀ ਹੀ ਉਭਰ ਆਈ। ਕਾਲੀ ਰਾਤ ਤੋਂ ਬਾਅਦ ਸਵੇਰ ਜ਼ਰੂਰ ਹੁੰਦੀ ਹੈ। ਪੇਸ਼ੇਵਰ ਦੇ ਤੌਰ 'ਤੇ ਮੇਰਾ ਸਮਾਂ ਚੰਗਾ ਸੀ ਪਰ ਮੇਰੀ ਨਿੱਜੀ ਜ਼ਿੰਦਗੀ 'ਚ ਕਈ ਉਤਰਾਅ ਚੜਾਅ ਚੱਲ ਰਹੇ ਸਨ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਭ ਕੁਝ ਪਿੱਛੇ ਛੁੱਟ ਗਿਆ ਹੈ।''
ਸ਼ਿਲਪਾ ਨੇ ਦੱਸਿਆ ਕਿ ''ਅਕਸ਼ੇ ਕੁਮਾਰ ਆਪਣੀ ਪ੍ਰੇਮਿਕਾ ਨੂੰ ਮਨਾਉਣ ਲਈ ਇੱਕ ਤਰੀਕਾ ਅਪਣਾਉਂਦੇ ਸਨ । ਅਕਸ਼ੇ ਕੁਮਾਰ ਦੇਰ ਰਾਤ ਆਪਣੀ ਪ੍ਰੇਮਿਕਾ ਨੂੰ ਮੁੰਬਈ ਦੇ ਸਿੱਧੀ ਵਿਨਾਇਕ ਮੰਦਰ ਲੈ ਜਾਂਦੇ ਤੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕਰਦੇ। ਜਿਵੇਂ ਹੀ ਕੋਈ ਹੋਰ ਕੁੜੀ ਉਨ੍ਹਾਂ ਦੀ ਜ਼ਿੰਦਗੀ 'ਚ ਆਉਂਦੀ ਤਾਂ ਉਹ ਆਪਣੇ ਵਾਅਦੇ ਤੋਂ ਪਿੱਛੇ ਹੱਟ ਜਾਂਦੇ ਸਨ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ