ਆਲਮ ਖਾਨ ਦਾ ਧਾਰਮਿਕ ਗੀਤ ''ਨਾਨਕ ਨਾਮ ਜਹਾਜ਼ ਹੈ'' ਰਿਲੀਜ਼ (ਵੀਡੀਓ)

10/26/2019 3:07:22 PM

ਜਲੰਧਰ (ਬਿਊਰੋ) — ਇਹ ਵਰ੍ਹਾ ਪੰਜਾਬੀਆਂ ਲਈ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਬਹੁਤ ਮਹੱਤਵ ਰੱਖਦਾ ਹੈ। ਇਸ ਸਾਲ ਜਗਤ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਬਹੁਤ ਸਾਰੇ ਪੰਜਾਬੀ ਗਾਇਕਾਂ ਵਲੋਂ ਗੁਰੂ ਨਾਨਕ ਦੇਵ ਜੀ ਲਈ ਗੀਤ ਸਮਰਪਿਤ ਕੀਤੇ ਜਾ ਰਹੇ ਹਨ, ਜਿਸ 'ਚ ਗਾਇਕ ਆਲਮ ਖਾਨ, ਅਮਨ ਖਾਨ ਤੇ ਸਲੀਮ ਖਾਨ ਦਾ ਵੀ ਨਾਂ ਜੁੜ ਚੁੱਕਿਆ ਹੈ। ਜੀ ਹਾਂ, ਆਲਮ ਖਾਨ ਦਾ ਧਾਰਮਿਕ ਗੀਤ 'ਨਾਨਕ ਨਾਮ ਜਹਾਜ਼ ਹੈ' ਬੀਤੇ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ 'ਚ ਉਨ੍ਹਾਂ ਦਾ ਸਾਥ ਅਮਨ ਖਾਨ ਤੇ ਸਲੀਮ ਖਾਨ ਨੇ ਦਿੱਤਾ ਹੈ। ਇਸ ਧਾਰਮਿਕ ਗੀਤ ਦੇ ਬੋਲ ਗੁਰਪ੍ਰੀਤ ਸੇਖੋਂ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਮਿਊਜ਼ਿਕ ਗੋਲਡੀ ਸ਼ਰਮਾ ਨੇ ਦਿੱਤਾ ਹੈ। ਇਸ ਸ਼ਬਦ ਦੀ ਵੀਡੀਓ ਸ਼ਾਈਨ ਸਟਾਰ ਸਟੂਡੀਓ ਵਲੋਂ ਬਣਾਈ ਗਈ ਹੈ। ਇਸ ਧਾਰਮਿਕ ਗੀਤ ਦੇ ਪ੍ਰੋਡਿਊਸਰ ਬਬਲੀ ਸਿੰਘ ਹਨ ਤੇ ਕੋ-ਪ੍ਰੋਡਿਊਸਰ ਰਵੀਨ ਸਿੰਘ ਹਨ।


ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਹਰ ਪਾਸੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਸੰਗੀਤ ਜਗਤ ਦੇ ਕਈ ਨਾਮੀਂ ਗਾਇਕ 550 ਸਾਲਾ ਪ੍ਰਕਾਸ਼ ਪੁਰਬ 'ਤੇ ਧਾਰਮਿਕ ਸ਼ਬਦ ਰਿਲੀਜ਼ ਕਰਨ ਜਾ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News