ਆਲੀਆ ਨੂੰ ਲੈ ਕੇ ਫਿਲਮ ਬਣਾਉਣਾ ਚਾਹੁੰਦੇ ਹਨ ਆਨੰਦ ਐੱਲ. ਰਾਏ

5/5/2019 2:17:23 PM

ਮੁੰਬਈ (ਬਿਊਰੋ) — ਬਾਲੀਵੁੱਡ ਫਿਲਮਕਾਰ ਆਨੰਦ ਐੱਲ. ਰਾਏ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੂੰ ਲੈ ਕੇ ਫਿਲਮ ਬਣਾਉਣਾ ਚਾਹੁੰਦੇ ਹਨ। ਆਨੰਦ ਦੀ ਪਿਛਲੀ ਫਿਲਮ 'ਜ਼ੀਰੋ' ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਸੀ। ਹੁਣ ਉਹ ਜਲਦ ਹੀ ਆਪਣੀ ਅਗਲੀ ਫਿਲਮ 'ਤੇ ਕੰਮ ਸ਼ੁਰੂ ਕਰਨ ਜਾ ਰਹੇ ਹਨ।
ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਲਈ ਉਹ ਕੋਸ਼ਿਸ਼ 'ਚ ਹਨ ਕਿ ਆਲੀਆ ਭੱਟ ਹਾਂ ਕਰ ਦੇਵੇ। ਫਿਲਮ ਨੂੰ ਲੈ ਕੇ ਵੀ ਕੋਈ ਜਾਣਕਾਰੀ ਲੀਕ ਨਹੀਂ ਕੀਤੀ ਗਈ ਹੈ। ਇਕ ਵਾਰ ਸਭ ਕੁਝ ਫਾਈਨਲ ਹੋਣ ਜਾਣ 'ਤੇ ਫਿਲਮ ਦਾ ਐਲਾਨ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਹਾਲ ਹੀ 'ਚ ਆਲੀਆ ਭੱਟ ਦੀ ਫਿਲਮ 'ਕਲੰਕ' ਰਿਲੀਜ਼ ਹੋਈ ਸੀ। ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ। ਇਸ ਫਿਲਮ 'ਚ ਆਲੀਆ ਭੱਟ ਨਾਲ ਵਰੁਣ ਧਵਨ, ਸੰਜੇ ਦੱਤ, ਆਦਿਤਿਆ ਰਾਏ ਕਪੂਰ, ਮਾਧੁਰੀ ਦੀਕਸ਼ਿਤ ਤੇ ਸੋਨਾਕਸ਼ੀ ਸਿਨਹਾ ਮੁੱਖ ਭੂਮਿਕਾ 'ਚ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News