ਫੋਟੋਗ੍ਰਾਫਰਜ਼ ’ਤੇ ਭੜਕੀ ਆਲੀਆ, ਕਿਹਾ- ‘ਇਕ ਕਦਮ ਪਿੱਛੇ ਰਹੋ’

10/3/2019 2:36:59 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਹਾਲ ਹੀ 'ਚ ਮੁੰਬਈ ਦੇ ਵਾਡੀਆ ਹਸਪਤਾਲ ਪਹੁੰਚੀ ਸੀ। ਇੱਥੇ ਉਨ੍ਹਾਂ ਨੇ ਦਿਲ ਦੀ ਬੀਮਾਰੀ ਨਾਲ ਜੂਝ ਰਹੇ ਬੱਚਿਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹੌਂਸਲਾ ਵਧਾਇਆ ਪਰ ਹਸਪਤਾਲ 'ਚ ਆਲੀਆ ਫੋਟੋ ਜਰਨਲਿਸਟ 'ਤੇ ਭੜਕ ਗਈ ਤੇ ਉਨ੍ਹਾਂ ਸਾਰਿਆਂ ਨੂੰ ਚੁੱਪ ਰਹਿਣ ਲਈ ਕਿਹਾ। ਆਲੀਆ ਨੂੰ ਉਂਝ ਤੁਸੀਂ ਬਹੁਤ ਘੱਟ ਗੁੱਸੇ 'ਚ ਦੇਖਿਆ ਹੋਵੇਗਾ, ਉਹ ਹਮੇਸ਼ਾ ਕਾਫੀ ਮਸਤੀ ਦੇ ਮੂਡ 'ਚ ਦਿਖਾਈ ਦਿੰਦੀ ਹੈ ਪਰ ਇਸ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਆਲੀਆ ਫੋਟੋਗ੍ਰਾਫਾਂ ਦੀ ਭੀੜ ਤੋਂ ਪ੍ਰੇਸ਼ਾਨ ਹੋ ਗਈ ਹੈ ਤੇ ਉਨ੍ਹਾਂ ਨੇ ਚੁੱਪ ਰਹਿਣ ਦਾ ਹੁਕਮ ਦੇ ਦਿੱਤਾ ਹੈ।

 
 
 
 
 
 
 
 
 
 
 
 
 
 

Sweet #aliabhatt ❤😄

A post shared by Viral Bhayani (@viralbhayani) on Oct 2, 2019 at 8:55am PDT


ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਆਲੀਆ ਭੱਟ ਪਹਿਲੇ ਫੋਟੋਗ੍ਰਾਫਰਜ਼ ਨੂੰ ਪਿੱਛੇ ਹੋਣ ਨੂੰ ਕਹਿੰਦੀ ਹੈ। ਉਸ ਤੋਂ ਬਾਅਦ ਕਹਿੰਦੀ ਹੈ ਮੈਂ ਕਿਤੇ ਨਹੀਂ ਜਾ ਰਹੀ ਹਾਂ ਤੇ ਮੈਂ ਖੜ੍ਹੀ ਹਾਂ ਤੁਸੀਂ ਲੋਕ ਪਲੀਜ਼ ਪਿੱਛੇ ਹੱਟ ਜਾਓ। ਇਸ ਤੋਂ ਬਾਅਦ ਆਲੀਆ ਜ਼ੋਰ ਨਾਲ ਚਿਲਾਉਂਦੀ ਹੈ ਤੇ ਕਹਿੰਦੀ ਹੈ, ਜਿਵੇਂ ਸਕੂਲ 'ਚ ਸਾਈਸੈਂਸ ਹੁੰਦਾ ਹੈ ਉਵੇਂ ਸਾਰੇ ਸਾਈਲੈਂਸ' ਇਹ ਹਸਪਤਾਲ 'ਚ ਜਿੱਥੇ ਅਸੀਂ ਰੌਲਾ ਨਹੀਂ ਪਾ ਸਕਦੇ। ਇਸ ਤੋਂ ਬਾਅਦ ਸਾਰੇ ਉੱਥੇ ਸ਼ਾਂਤ ਹੋ ਜਾਂਦੇ ਹਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News